ਜੈਤਸਰੀਮਹਲਾ੯॥
Jaitsree, Ninth Mahalaa:
जैतसरी महला ९ ॥
ਹਰਿਜੂਰਾਖਿਲੇਹੁਪਤਿਮੇਰੀ॥
ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।
O Dear Lord, please, save my honor!
हरि जू राखि लेहु पति मेरी ॥
ਜਮਕੋਤ੍ਰਾਸੁਭਇਓਉਰਅੰਤਰਿਸਰਨਿਗਹੀਕਿਰਪਾਨਿਧਿਤੇਰੀ॥੧॥ਰਹਾਉ॥
ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥
The fear of death has entered my heart; I cling to the Protection of Your Sanctuary, O Lord, ocean of mercy. ||1||Pause||
जम को त्रासु भइओ उर अंतरि सरनि गही किरपा निधि तेरी ॥१॥ रहाउ ॥
ਮਹਾਪਤਿਤਮੁਗਧਲੋਭੀਫੁਨਿਕਰਤਪਾਪਅਬਹਾਰਾ॥
ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।
I am a great sinner, foolish and greedy; but now, at last, I have grown weary of committing sins.
महा पतित मुगध लोभी फुनि करत पाप अब हारा ॥
ਭੈਮਰਬੇਕੋਬਿਸਰਤਨਾਹਿਨਤਿਹਚਿੰਤਾਤਨੁਜਾਰਾ॥੧॥
ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥
I cannot forget the fear of dying; this anxiety is consuming my body. ||1||
भै मरबे को बिसरत नाहिन तिह चिंता तनु जारा ॥१॥
ਕੀਏਉਪਾਵਮੁਕਤਿਕੈਕਾਰਨਿਦਹਦਿਸਕਉਉਠਿਧਾਇਆ॥
ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।
I have been trying to liberate myself, running around in the ten directions.
कीए उपाव मुकति कै कारनि दह दिस कउ उठि धाइआ ॥
ਘਟਹੀਭੀਤਰਿਬਸੈਨਿਰੰਜਨੁਤਾਕੋਮਰਮੁਨਪਾਇਆ॥੨॥
(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥
The pure, immaculate Lord abides deep within my heart, but I do not understand the secret of His mystery. ||2||
घट ही भीतरि बसै निरंजनु ता को मरमु न पाइआ ॥२॥
ਨਾਹਿਨਗੁਨੁਨਾਹਿਨਕਛੁਜਪੁਤਪੁਕਉਨੁਕਰਮੁਅਬਕੀਜੈ॥
(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?
I have no merit, and I know nothing about meditation or austerities; what should I do now?
नाहिन गुनु नाहिन कछु जपु तपु कउनु करमु अब कीजै ॥
ਨਾਨਕਹਾਰਿਪਰਿਓਸਰਨਾਗਤਿਅਭੈਦਾਨੁਪ੍ਰਭਦੀਜੈ॥੩॥੨॥
ਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥
O Nanak, I am exhausted; I seek the shelter of Your Sanctuary; O God, please bless me with the gift of fearlessness. ||3||2||
नानक हारि परिओ सरनागति अभै दानु प्रभ दीजै ॥३॥२॥
WWW.GURBANI.WORLD