GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਰਾਮਦਾਸ ਜੀ
ਅੰਗ 1308
Display Settings
Translations
ਕਾਨੜਾਅਸਟਪਦੀਆਮਹਲਾਘਰੁ
ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ ਬੰਦਾਂ ਵਾਲੀ ਬਾਣੀ।
Kaanraa, Ashtapadees, Fourth Mahalaa, First House:
कानड़ा असटपदीआ महला ४ घरु १ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਪਿਮਨਰਾਮਨਾਮੁਸੁਖੁਪਾਵੈਗੋ
ਹੇ (ਮੇਰੇ) ਮਨ! (ਪਰਮਾਤਮਾ ਦਾ) ਨਾਮ (ਸਦਾ) ਜਪਿਆ ਕਰ (ਜਿਹੜਾ ਮਨੁੱਖ ਜਪਦਾ ਹੈ, ਉਹ) ਸੁਖ ਪਾਂਦਾ ਹੈ।
Chant the Name of the Lord, O mind, and find peace.
जपि मन राम नामु सुखु पावैगो ॥
ਜਿਉਜਿਉਜਪੈਤਿਵੈਸੁਖੁਪਾਵੈਸਤਿਗੁਰੁਸੇਵਿਸਮਾਵੈਗੋ॥੧॥ਰਹਾਉ
ਜਿਉਂ ਜਿਉਂ (ਮਨੁੱਖ ਹਰਿ-ਨਾਮ) ਜਪਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ, ਅਤੇ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ ॥੧॥ ਰਹਾਉ ॥
The more you chant and meditate, the more you will be at peace; serve the True Guru, and merge in the Lord. ||1||Pause||
जिउ जिउ जपै तिवै सुखु पावै सतिगुरु सेवि समावैगो ॥१॥ रहाउ ॥
ਭਗਤਜਨਾਂਕੀਖਿਨੁਖਿਨੁਲੋਚਾਨਾਮੁਜਪਤਸੁਖੁਪਾਵੈਗੋ
ਹੇ ਮਨ! ਭਗਤ ਜਨਾਂ ਦੀ ਹਰ ਵੇਲੇ (ਨਾਮ ਜਪਣ ਦੀ) ਤਾਂਘ ਬਣੀ ਰਹਿੰਦੀ ਹੈ, (ਪਰਮਾਤਮਾ ਦਾ ਭਗਤ) ਹਰਿ-ਨਾਮ ਜਪਦਿਆਂ ਆਨੰਦ ਪ੍ਰਾਪਤ ਕਰਦਾ ਹੈ।
Each and every instant, the humble devotees long for Him; chanting the Naam, they find peace.
भगत जनां की खिनु खिनु लोचा नामु जपत सुखु पावैगो ॥
ਅਨਰਸਸਾਦਗਏਸਭਿਨੀਕਰਿਬਿਨੁਨਾਵੈਕਿਛੁਸੁਖਾਵੈਗੋ॥੧॥
(ਉਸ ਦੇ ਅੰਦਰੋਂ) ਹੋਰ ਸਾਰੇ ਰਸਾਂ ਦੇ ਸੁਆਦ ਨਿਕਲ ਜਾਂਦੇ ਹਨ, ਹਰਿ-ਨਾਮ ਤੋਂ ਬਿਨਾ (ਭਗਤ ਨੂੰ) ਹੋਰ ਕੁਝ ਚੰਗਾ ਨਹੀਂ ਲੱਗਦਾ ॥੧॥
The taste of other pleasures is totally eradicated; nothing pleases them, except the Name. ||1||
अन रस साद गए सभि नीकरि बिनु नावै किछु न सुखावैगो ॥१॥
ਗੁਰਮਤਿਹਰਿਹਰਿਮੀਠਾਲਾਗਾਗੁਰੁਮੀਠੇਬਚਨਕਢਾਵੈਗੋ
ਹੇ ਮਨ! ਗੁਰੂ ਦੀ ਮੱਤ ਦੀ ਬਰਕਤਿ ਨਾਲ (ਭਗਤ ਨੂੰ) ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲਗ ਪੈਂਦਾ ਹੈ, ਗੁਰੂ (ਉਸ ਦੇ ਮੂੰਹੋਂ ਸਿਫ਼ਤ-ਸਾਲਾਹ ਦੇ) ਮਿੱਠੇ ਬਚਨ (ਹੀ) ਕਢਾਂਦਾ ਹੈ।
Following the Guru's Teachings, the Lord seems sweet to them; the Guru inspires them to speak sweet words.
गुरमति हरि हरि मीठा लागा गुरु मीठे बचन कढावैगो ॥
ਸਤਿਗੁਰਬਾਣੀਪੁਰਖੁਪੁਰਖੋਤਮਬਾਣੀਸਿਉਚਿਤੁਲਾਵੈਗੋ॥੨॥
ਗੁਰੂ ਦੀ ਬਾਣੀ ਦੀ ਰਾਹੀਂ (ਭਗਤ) ਸ੍ਰੇਸ਼ਟ ਪੁਰਖ ਪਰਮਾਤਮਾ ਨੂੰ (ਮਿਲ ਪੈਂਦਾ ਹੈ, ਇਸ ਵਾਸਤੇ ਭਗਤ ਸਦਾ) ਗੁਰੂ ਦੀ ਬਾਣੀ ਨਾਲ (ਆਪਣਾ) ਚਿੱਤ ਪੱਘਰ ਜਾਂਦਾ ਹੈ ॥੨॥
Through the Word of the True Guru's Bani, the Primal Lord God is revealed; so focus your consciousness on His Bani. ||2||
सतिगुर बाणी पुरखु पुरखोतम बाणी सिउ चितु लावैगो ॥२॥
ਗੁਰਬਾਣੀਸੁਨਤਮੇਰਾਮਨੁਦ੍ਰਵਿਆਮਨੁਭੀਨਾਨਿਜਘਰਿਆਵੈਗੋ
ਮੇਰਾ ਮਨ (ਨਾਮ-ਰਸ ਨਾਲ) ਭਿੱਜ ਜਾਂਦਾ ਹੈ, (ਬਾਹਰ ਭਟਕਣ ਦੇ ਥਾਂ) ਆਪਣੇ ਅਸਲ ਸਰੂਪ ਵਿਚ ਟਿਕਿਆ ਰਹਿੰਦਾ ਹੈ।
Hearing the Word of the Guru's Bani, my mind has been softened and saturated with it; my mind has returned to its own home deep within.
गुरबाणी सुनत मेरा मनु द्रविआ मनु भीना निज घरि आवैगो ॥
ਤਹਅਨਹਤਧੁਨੀਬਾਜਹਿਨਿਤਬਾਜੇਨੀਝਰਧਾਰਚੁਆਵੈਗੋ॥੩॥
ਹਿਰਦੇ ਵਿਚ ਇਉਂ ਆਨੰਦ ਬਣਿਆ ਰਹਿੰਦਾ ਹੈ, (ਮਾਨੋ) ਉਸ ਹਿਰਦੇ ਵਿਚ ਇਕ-ਰਸ ਸੁਰ ਨਾਲ ਵਾਜੇ ਵੱਜਦੇ ਰਹਿੰਦੇ ਹਨ, (ਮਾਨੋ) ਚਸ਼ਮੇ (ਦੇ ਪਾਣੀ) ਦੀ ਧਾਰ ਚਲਦੀ ਰਹਿੰਦੀ ਹੈ ॥੩॥
The Unstruck Melody resonates and resounds there continuously; the stream of nectar trickles down constantly. ||3||
तह अनहत धुनी बाजहि नित बाजे नीझर धार चुआवैगो ॥३॥
ਰਾਮਨਾਮੁਇਕੁਤਿਲਤਿਲਗਾਵੈਮਨੁਗੁਰਮਤਿਨਾਮਿਸਮਾਵੈਗੋ
ਹੇ ਮਨ! (ਪਰਮਾਤਮਾ ਦਾ ਭਗਤ) ਹਰ ਵੇਲੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਗੁਰੂ ਦੀ ਮੱਤ ਲੈ ਕੇ (ਭਗਤ ਦਾ) ਮਨ (ਸਦਾ) ਨਾਮ ਵਿਚ ਲੀਨ ਰਹਿੰਦਾ ਹੈ।
Singing the Name of the One Lord each and every instant, and following the Guru's Teachings, the mind is absorbed in the Naam.
राम नामु इकु तिल तिल गावै मनु गुरमति नामि समावैगो ॥
ਨਾਮੁਸੁਣੈਨਾਮੋਮਨਿਭਾਵੈਨਾਮੇਹੀਤ੍ਰਿਪਤਾਵੈਗੋ॥੪॥
ਭਗਤ (ਹਰ ਵੇਲੇ ਪਰਮਾਤਮਾ ਦਾ) ਨਾਮ ਸੁਣਦਾ ਹੈ, ਨਾਮ ਹੀ (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਦੀ ਰਾਹੀਂ ਹੀ (ਭਗਤ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੪॥
Listening to the Naam, the mind is pleased with the Naam, and satisfied with the Naam. ||4||
नामु सुणै नामो मनि भावै नामे ही त्रिपतावैगो ॥४॥
ਕਨਿਕਕਨਿਕਪਹਿਰੇਬਹੁਕੰਗਨਾਕਾਪਰੁਭਾਂਤਿਬਨਾਵੈਗੋ
(ਹੇ ਮੇਰੇ ਮਨ! ਮਾਇਆ-ਵੇੜ੍ਹਿਆ ਮਨੁੱਖ) ਸੋਨੇ (ਆਦਿਕ ਕੀਮਤੀ ਧਾਤਾਂ) ਦੇ ਅਨੇਕਾਂ ਕੰਗਣ (ਆਦਿਕ ਗਹਿਣੇ) ਪਹਿਨਦਾ ਹੈ (ਆਪਣੇ ਸਰੀਰ ਨੂੰ ਸਜਾਣ ਲਈ) ਕਈ ਕਿਸਮ ਦਾ ਕੱਪੜਾ ਬਣਾਂਦਾ ਹੈ,
People wear lots of bracelets, glittering with gold; they wear all sorts of fine clothes.
कनिक कनिक पहिरे बहु कंगना कापरु भांति बनावैगो ॥
ਨਾਮਬਿਨਾਸਭਿਫੀਕਫਿਕਾਨੇਜਨਮਿਮਰੈਫਿਰਿਆਵੈਗੋ॥੫॥
(ਪਰਮਾਤਮਾ ਦੇ) ਨਾਮ ਤੋਂ ਬਿਨਾ (ਇਹ) ਸਾਰੇ (ਉੱਦਮ) ਬਿਲਕੁਲ ਬੇ-ਸੁਆਦੇ ਹਨ। (ਅਜਿਹਾ ਮਨੁੱਖ ਸਦਾ) ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥
But without the Naam, they are all bland and insipid. They are born, only to die again, in the cycle of reincarnation. ||5||
नाम बिना सभि फीक फिकाने जनमि मरै फिरि आवैगो ॥५॥
ਮਾਇਆਪਟਲਪਟਲਹੈਭਾਰੀਘਰੁਘੂਮਨਿਘੇਰਿਘੁਲਾਵੈਗੋ
ਹੇ ਮੇਰੇ ਮਨ! ਮਾਇਆ (ਦੇ ਮੋਹ) ਦਾ ਪਰਦਾ ਬੜਾ ਕਰੜਾ ਪਰਦਾ ਹੈ, (ਇਸ ਮੋਹ ਦੇ ਪਰਦੇ ਦੇ ਕਾਰਨ ਮਨੁੱਖ ਲਈ ਉਸ ਦਾ) ਘਰ ਘੁੰਮਣ-ਘੇਰੀ ਬਣ ਜਾਂਦਾ ਹੈ, (ਇਸ ਵਿਚ ਡੁੱਬਣ ਤੋਂ ਬਚਣ ਲਈ ਸਾਰੀ ਉਮਰ ਮਨੁੱਖ) ਘੋਲ ਕਰਦਾ ਹੈ।
The veil of Maya is a thick and heavy veil, a whirlpool which destroys one's home.
माइआ पटल पटल है भारी घरु घूमनि घेरि घुलावैगो ॥
ਪਾਪਬਿਕਾਰਮਨੂਰਸਭਿਭਾਰੇਬਿਖੁਦੁਤਰੁਤਰਿਓਜਾਵੈਗੋ॥੬॥
(ਮੋਹ ਵਿਚ ਫਸ ਦੇ ਕੀਤੇ ਹੋਏ) ਪਾਪ ਵਿਕਾਰ ਸੜੇ ਹੋਏ ਲੋਹੇ ਵਰਗੇ ਭਾਰੇ (ਬੋਝ) ਬਣ ਜਾਂਦੇ ਹਨ, (ਇਹਨਾਂ ਦੇ ਕਾਰਨ) ਆਤਮਕ ਮੌਤ ਲਿਆਉਣ ਵਾਲੇ ਜ਼ਹਰ-ਰੂਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣਾ ਔਖਾ ਹੋ ਜਾਂਦਾ ਹੈ, (ਮਾਇਆ-ਵੇੜ੍ਹੇ ਮਨੁੱਖ ਪਾਸੋਂ ਉਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੬॥
Sins and corrupt vices are totally heavy, like rusted slag. They will not let you cross over the poisonous and treacherous world-ocean. ||6||
पाप बिकार मनूर सभि भारे बिखु दुतरु तरिओ न जावैगो ॥६॥
ਭਉਬੈਰਾਗੁਭਇਆਹੈਬੋਹਿਥੁਗੁਰੁਖੇਵਟੁਸਬਦਿਤਰਾਵੈਗੋ
ਹੇ ਮੇਰੇ ਮਨ! (ਹਿਰਦੇ ਵਿਚ ਪਰਮਾਤਮਾ ਦਾ) ਅਦਬ ਅਤੇ ਪਿਆਰ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਜਹਾਜ਼ ਬਣ ਜਾਂਦਾ ਹੈ (ਜਿਸ ਮਨੁੱਖ ਦੇ ਅੰਦਰ ਪਿਆਰ ਹੈ ਡਰ ਹੈ, ਉਸ ਨੂੰ) ਗੁਰੂ ਮਲਾਹ (ਆਪਣੇ) ਸ਼ਬਦ ਦੀ ਰਾਹੀਂ ਪਾਰ ਲੰਘਾ ਲੈਂਦਾ ਹੈ।
Let the Fear of God and neutral detachment be the boat; the Guru is the Boatman, who carries us across in the Word of the Shabad.
भउ बैरागु भइआ है बोहिथु गुरु खेवटु सबदि तरावैगो ॥
ਰਾਮਨਾਮੁਹਰਿਭੇਟੀਐਹਰਿਰਾਮੈਨਾਮਿਸਮਾਵੈਗੋ॥੭॥
ਪਰਮਾਤਮਾ ਦਾ ਨਾਮ (ਜਪ ਕੇ) ਪਰਮਾਤਮਾ ਨੂੰ ਮਿਲ ਸਕੀਦਾ ਹੈ; (ਜਿਸ ਮਨੁੱਖ ਦੇ ਅੰਦਰ ਅਦਬ ਤੇ ਪਿਆਰ ਹੈ, ਉਹ) ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥
Meeting with the Lord, the Name of the Lord, merge in the Lord, the Name of the Lord. ||7||
राम नामु हरि भेटीऐ हरि रामै नामि समावैगो ॥७॥
ਅਗਿਆਨਿਲਾਇਸਵਾਲਿਆਗੁਰਗਿਆਨੈਲਾਇਜਗਾਵੈਗੋ
(ਪਰਮਾਤਮਾ ਕਦੇ ਜੀਵ ਨੂੰ) ਅਗਿਆਨਤਾ ਵਿਚ ਫਸਾ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੰਵਾਈ ਰੱਖਦਾ ਹੈ, ਕਦੇ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਸੂਝ ਵਿਚ ਟਿਕਾ ਕੇ (ਉਸ ਨੀਂਦ ਤੋਂ) ਜਗਾ ਦੇਂਦਾ ਹੈ,
Attached to ignorance, people are falling asleep; attached to the Guru's spiritual wisdom, they awaken.
अगिआनि लाइ सवालिआ गुर गिआनै लाइ जगावैगो ॥
ਨਾਨਕਭਾਣੈਆਪਣੈਜਿਉਭਾਵੈਤਿਵੈਚਲਾਵੈਗੋ॥੮॥੧॥
ਹੇ ਨਾਨਕ! ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵ ਨੂੰ ਜੀਵਨ ਰਾਹ ਤੇ) ਤੋਰਦਾ ਹੈ ॥੮॥੧॥
O Nanak, by His Will, He makes us walk as He pleases. ||8||1||
नानक भाणै आपणै जिउ भावै तिवै चलावैगो ॥८॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ