GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅੰਗਦ ਦੇਵ ਜੀ
ਅੰਗ 148
Display Settings
Translations
ਸਲੋਕੁਮਹਲਾ
Shalok, Second Mahalaa:
सलोकु महला २ ॥
ਮੰਤ੍ਰੀਹੋਇਅਠੂਹਿਆਨਾਗੀਲਗੈਜਾਇ
ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ,
Those who charm scorpions and handle snakes
मंत्री होइ अठूहिआ नागी लगै जाइ ॥
ਆਪਣਹਥੀਆਪਣੈਦੇਕੂਚਾਆਪੇਲਾਇ
ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ।
only brand themselves with their own hands.
आपण हथी आपणै दे कूचा आपे लाइ ॥
ਹੁਕਮੁਪਇਆਧੁਰਿਖਸਮਕਾਅਤੀਹੂਧਕਾਖਾਇ
ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ (ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ) ਉਸ ਨੂੰ ਧੱਕਾ ਵੱਜਦਾ ਹੈ।
By the pre-ordained Order of our Lord and Master, they are beaten badly, and struck down.
हुकमु पइआ धुरि खसम का अती हू धका खाइ ॥
ਗੁਰਮੁਖਸਿਉਮਨਮੁਖੁਅੜੈਡੁਬੈਹਕਿਨਿਆਇ
ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ (ਕਰਤਾਰ ਦੇ) ਸੱਚੇ ਨਿਆਂ ਅਨੁਸਾਰ ਉਹ (ਸੰਸਾਰ-ਸਮੁੰਦਰ ਵਿਚ) ਡੁੱਬਦਾ ਹੈ (ਭਾਵ, ਵਿਕਾਰਾਂ ਦੀਆਂ ਲਹਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ)।
If the self-willed manmukhs fight with the Gurmukh, they are condemned by the Lord, the True Judge.
गुरमुख सिउ मनमुखु अड़ै डुबै हकि निआइ ॥
ਦੁਹਾਸਿਰਿਆਆਪੇਖਸਮੁਵੇਖੈਕਰਿਵਿਉਪਾਇ
ਪਰ (ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀਹ ਗੁਰਮੁਖ ਤੇ ਕੀਹ ਮਨਮੁਖ) ਦੋਹੀਂ ਪਾਸੀਂ ਖਸਮ-ਪ੍ਰਭੂ ਆਪ (ਸਿਰ ਤੇ ਖਲੋਤਾ ਹੋਇਆ) ਹੈ, ਆਪ ਹੀ ਨਿਰਨਾ ਕਰ ਕੇ ਵੇਖ ਰਿਹਾ ਹੈ।
He Himself is the Lord and Master of both worlds. He beholds all and makes the exact determination.
दुहा सिरिआ आपे खसमु वेखै करि विउपाइ ॥
ਨਾਨਕਏਵੈਜਾਣੀਐਸਭਕਿਛੁਤਿਸਹਿਰਜਾਇ॥੧॥
ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ॥੧॥
O Nanak, know this well: everything is in accordance with His Will. ||1||
नानक एवै जाणीऐ सभ किछु तिसहि रजाइ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ