ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਭਏਕ੍ਰਿਪਾਲਦਇਆਲਗੋਬਿੰਦਾਅੰਮ੍ਰਿਤੁਰਿਦੈਸਿੰਚਾਈ॥
ਹੇ ਭਾਈ! ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।
The Lord of the Universe has become kind and merciful; His Ambrosial Nectar permeates my heart.
भए क्रिपाल दइआल गोबिंदा अंम्रितु रिदै सिंचाई ॥
ਨਵਨਿਧਿਰਿਧਿਸਿਧਿਹਰਿਲਾਗਿਰਹੀਜਨਪਾਈ॥੧॥
ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ ॥੧॥
The nine treasures, riches and the miraculous spiritual powers of the Siddhas cling to the feet of the Lord's humble servant. ||1||
नव निधि रिधि सिधि हरि लागि रही जन पाई ॥१॥
ਸੰਤਨਕਉਅਨਦੁਸਗਲਹੀਜਾਈ॥
ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ।
The Saints are in ecstasy everywhere.
संतन कउ अनदु सगल ही जाई ॥
ਗ੍ਰਿਹਿਬਾਹਰਿਠਾਕੁਰੁਭਗਤਨਕਾਰਵਿਰਹਿਆਸ੍ਰਬਠਾਈ॥੧॥ਰਹਾਉ॥
ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ) ॥੧॥ ਰਹਾਉ ॥
Within the home, and outside as well, the Lord and Master of His devotees is totally pervading and permeating everywhere. ||1||Pause||
ग्रिहि बाहरि ठाकुरु भगतन का रवि रहिआ स्रब ठाई ॥१॥ रहाउ ॥
ਤਾਕਉਕੋਇਨਪਹੁਚਨਹਾਰਾਜਾਕੈਅੰਗਿਗੁਸਾਈ॥
ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ।
No one can equal one who has the Lord of the Universe on his side.
ता कउ कोइ न पहुचनहारा जा कै अंगि गुसाई ॥
ਜਮਕੀਤ੍ਰਾਸਮਿਟੈਜਿਸੁਸਿਮਰਤਨਾਨਕਨਾਮੁਧਿਆਈ॥੨॥੨॥੩੩॥
ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ ॥੨॥੨॥੩੩॥
The fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||
जम की त्रास मिटै जिसु सिमरत नानक नामु धिआई ॥२॥२॥३३॥
WWW.GURBANI.WORLD