GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1077
Display Settings
Translations
ਮਾਰੂਮਹਲਾ
Maaroo, Fifth Mahalaa:
मारू महला ५ ॥
ਸੂਰਤਿਦੇਖਿਭੂਲੁਗਵਾਰਾ
ਹੇ ਮੂਰਖ! (ਜਗਤ ਦੇ ਪਦਾਰਥਾਂ ਦੀ) ਸ਼ਕਲ ਵੇਖ ਕੇ ਗ਼ਲਤੀ ਨਾਹ ਖਾਹ।
Do not be fooled by appearances, you fool.
सूरति देखि न भूलु गवारा ॥
ਮਿਥਨਮੋਹਾਰਾਝੂਠੁਪਸਾਰਾ
ਇਹ ਸਾਰਾ ਝੂਠੇ ਮੋਹ ਦਾ ਝੂਠਾ ਖਿਲਾਰਾ ਹੈ।
This is a false attachment to the expanse of an illusion.
मिथन मोहारा झूठु पसारा ॥
ਜਗਮਹਿਕੋਈਰਹਣੁਪਾਏਨਿਹਚਲੁਏਕੁਨਾਰਾਇਣਾ॥੧॥
ਜਗਤ ਵਿਚ ਕੋਈ ਭੀ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ, ਸਿਰਫ਼ ਇਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੧॥
No one can remain in this world; only the One Lord is permanent and unchanging. ||1||
जग महि कोई रहणु न पाए निहचलु एकु नाराइणा ॥१॥
ਗੁਰਪੂਰੇਕੀਪਉਸਰਣਾਈ
ਪੂਰੇ ਗੁਰੂ ਦੀ ਸਰਨ ਪਿਆ ਰਹੁ।
Seek the Sanctuary of the Perfect Guru.
गुर पूरे की पउ सरणाई ॥
ਮੋਹੁਸੋਗੁਸਭੁਭਰਮੁਮਿਟਾਈ
ਗੁਰੂ (ਸਰਨ ਪਏ ਮਨੁੱਖ ਦਾ) ਮੋਹ ਸੋਗ ਤੇ ਸਾਰਾ ਭਰਮ ਮਿਟਾ ਦੇਂਦਾ ਹੈ।
He shall eradicate all emotional attachment, sorrow and doubt.
मोहु सोगु सभु भरमु मिटाई ॥
ਏਕੋਮੰਤ੍ਰੁਦ੍ਰਿੜਾਏਅਉਖਧੁਸਚੁਨਾਮੁਰਿਦਗਾਇਣਾ॥੨॥
ਗੁਰੂ ਇਕੋ ਉਪਦੇਸ਼ ਹਿਰਦੇ ਵਿਚ ਕਰਦਾ ਹੈ ਇਕੋ ਦਵਾਈ ਦੇਂਦਾ ਹੈ ਕਿ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੨॥
He shall administer the medicine, the Mantra of the One Name. Sing the True Name within your heart. ||2||
एको मंत्रु द्रिड़ाए अउखधु सचु नामु रिद गाइणा ॥२॥
ਜਿਸੁਨਾਮੈਕਉਤਰਸਹਿਬਹੁਦੇਵਾ
ਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ,
So many gods yearn for the Naam, the Name of the Lord.
जिसु नामै कउ तरसहि बहु देवा ॥
ਸਗਲਭਗਤਜਾਕੀਕਰਦੇਸੇਵਾ
ਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ,
All the devotees serve Him.
सगल भगत जा की करदे सेवा ॥
ਅਨਾਥਾਨਾਥੁਦੀਨਦੁਖਭੰਜਨੁਸੋਗੁਰਪੂਰੇਤੇਪਾਇਣਾ॥੩॥
ਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ ॥੩॥
He is the Master of the masterless, the Destroyer of the pains of the poor. His Name is obtained from the Perfect Guru. ||3||
अनाथा नाथु दीन दुख भंजनु सो गुर पूरे ते पाइणा ॥३॥
ਹੋਰੁਦੁਆਰਾਕੋਇਸੂਝੈ
ਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ)।
I cannot conceive of any other door.
होरु दुआरा कोइ न सूझै ॥
ਤ੍ਰਿਭਵਣਧਾਵੈਤਾਕਿਛੂਬੂਝੈ
ਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ।
One who wanders through the three worlds, understands nothing.
त्रिभवण धावै ता किछू न बूझै ॥
ਸਤਿਗੁਰੁਸਾਹੁਭੰਡਾਰੁਨਾਮਜਿਸੁਇਹੁਰਤਨੁਤਿਸੈਤੇਪਾਇਣਾ॥੪॥
ਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ ॥੪॥
The True Guru is the banker, with the treasure of the Naam. This jewel is obtained from Him. ||4||
सतिगुरु साहु भंडारु नाम जिसु इहु रतनु तिसै ते पाइणा ॥४॥
ਜਾਕੀਧੂਰਿਕਰੇਪੁਨੀਤਾ
ਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ,
The dust of His feet purifies.
जा की धूरि करे पुनीता ॥
ਸੁਰਿਨਰਦੇਵਪਾਵਹਿਮੀਤਾ
ਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ।
Even the angelic beings and gods cannot obtain it, O friend.
सुरि नर देव न पावहि मीता ॥
ਸਤਿਪੁਰਖੁਸਤਿਗੁਰੁਪਰਮੇਸਰੁਜਿਸੁਭੇਟਤਪਾਰਿਪਰਾਇਣਾ॥੫॥
ਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੫॥
The True Guru is the True Primal Being, the Transcendent Lord God; meeting with Him, one is carried across to the other side. ||5||
सति पुरखु सतिगुरु परमेसरु जिसु भेटत पारि पराइणा ॥५॥
ਪਾਰਜਾਤੁਲੋੜਹਿਮਨਪਿਆਰੇ
ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ,
O my beloved mind, if you wish for the 'tree of life';
पारजातु लोड़हि मन पिआरे ॥
ਕਾਮਧੇਨੁਸੋਹੀਦਰਬਾਰੇ
ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ,
if you wish for Kaamadhayna, the wish-fulfilling cow to adorn your court;
कामधेनु सोही दरबारे ॥
ਤ੍ਰਿਪਤਿਸੰਤੋਖੁਸੇਵਾਗੁਰਪੂਰੇਨਾਮੁਕਮਾਇਰਸਾਇਣਾ॥੬॥
ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ ॥੬॥
if you wish to be satisfied and contented, then serve the Perfect Guru, and practice the Naam, the source of nectar. ||6||
त्रिपति संतोखु सेवा गुर पूरे नामु कमाइ रसाइणा ॥६॥
ਗੁਰਕੈਸਬਦਿਮਰਹਿਪੰਚਧਾਤੂ
ਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ,
Through the Word of the Guru's Shabad, the five thieves of desire are conquered.
गुर कै सबदि मरहि पंच धातू ॥
ਭੈਪਾਰਬ੍ਰਹਮਹੋਵਹਿਨਿਰਮਲਾਤੂ
(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ।
In the Fear of the Supreme Lord God, you shall become immaculate and pure.
भै पारब्रहम होवहि निरमला तू ॥
ਪਾਰਸੁਜਬਭੇਟੈਗੁਰੁਪੂਰਾਤਾਪਾਰਸੁਪਰਸਿਦਿਖਾਇਣਾ॥੭॥
(ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ ॥੭॥
When one meets the Perfect Guru, the Philosopher's Stone, His touch reveals the Lord, the Philosopher's Stone. ||7||
पारसु जब भेटै गुरु पूरा ता पारसु परसि दिखाइणा ॥७॥
ਕਈਬੈਕੁੰਠਨਾਹੀਲਵੈਲਾਗੇ
ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ।
Myriads of heavens do not equal the Lord's Name.
कई बैकुंठ नाही लवै लागे ॥
ਮੁਕਤਿਬਪੁੜੀਭੀਗਿਆਨੀਤਿਆਗੇ
ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ।
The spiritually wise forsake mere liberation.
मुकति बपुड़ी भी गिआनी तिआगे ॥
ਏਕੰਕਾਰੁਸਤਿਗੁਰਤੇਪਾਈਐਹਉਬਲਿਬਲਿਗੁਰਦਰਸਾਇਣਾ॥੮॥
ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ ॥੮॥
The One Universal Creator Lord is found through the True Guru. I am a sacrifice, a sacrifice to the Blessed Vision of the Guru's Darshan. ||8||
एकंकारु सतिगुर ते पाईऐ हउ बलि बलि गुर दरसाइणा ॥८॥
ਗੁਰਕੀਸੇਵਜਾਣੈਕੋਈ
ਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ?-ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ)।
No one knows how to serve the Guru.
गुर की सेव न जाणै कोई ॥
ਗੁਰੁਪਾਰਬ੍ਰਹਮੁਅਗੋਚਰੁਸੋਈ
ਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
The Guru is the unfathomable, Supreme Lord God.
गुरु पारब्रहमु अगोचरु सोई ॥
ਜਿਸਨੋਲਾਇਲਏਸੋਸੇਵਕੁਜਿਸੁਵਡਭਾਗਮਥਾਇਣਾ॥੯॥
ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ ॥੯॥
He alone is the Guru's servant, whom the Guru Himself links to His service, and upon whose forehead such blessed destiny is inscribed. ||9||
जिस नो लाइ लए सो सेवकु जिसु वडभाग मथाइणा ॥९॥
ਗੁਰਕੀਮਹਿਮਾਬੇਦਜਾਣਹਿ
ਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ,
Even the Vedas do not know the Guru's Glory.
गुर की महिमा बेद न जाणहि ॥
ਤੁਛਮਾਤਸੁਣਿਸੁਣਿਵਖਾਣਹਿ
ਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ।
They narrate only a tiny bit of what is heard.
तुछ मात सुणि सुणि वखाणहि ॥
ਪਾਰਬ੍ਰਹਮਅਪਰੰਪਰਸਤਿਗੁਰਜਿਸੁਸਿਮਰਤਮਨੁਸੀਤਲਾਇਣਾ॥੧੦॥
ਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ ॥੧੦॥
The True Guru is the Supreme Lord God, the Incomparable One; meditating in remembrance on Him, the mind is cooled and soothed. ||10||
पारब्रहम अपरंपर सतिगुर जिसु सिमरत मनु सीतलाइणा ॥१०॥
ਜਾਕੀਸੋਇਸੁਣੀਮਨੁਜੀਵੈ
ਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ,
Hearing of Him, the mind comes to life.
जा की सोइ सुणी मनु जीवै ॥
ਰਿਦੈਵਸੈਤਾਠੰਢਾਥੀਵੈ
ਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ।
When He dwells within the heart, one becomes peaceful and cool.
रिदै वसै ता ठंढा थीवै ॥
ਗੁਰੁਮੁਖਹੁਅਲਾਏਤਾਸੋਭਾਪਾਏਤਿਸੁਜਮਕੈਪੰਥਿਪਾਇਣਾ॥੧੧॥
ਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ ॥੧੧॥
Chanting the Guru's Name with the mouth, one obtains glory, and does not have to walk on the Path of Death. ||11||
गुरु मुखहु अलाए ता सोभा पाए तिसु जम कै पंथि न पाइणा ॥११॥
ਸੰਤਨਕੀਸਰਣਾਈਪੜਿਆ
ਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ,
I have entered the Sanctuary of the Saints,
संतन की सरणाई पड़िआ ॥
ਜੀਉਪ੍ਰਾਣਧਨੁਆਗੈਧਰਿਆ
ਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ।
and placed before them my soul, my breath of life and wealth.
जीउ प्राण धनु आगै धरिआ ॥
ਸੇਵਾਸੁਰਤਿਜਾਣਾਕਾਈਤੁਮਕਰਹੁਦਇਆਕਿਰਮਾਇਣਾ॥੧੨॥
ਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ ॥੧੨॥
I know nothing about service and awareness; please take pity upon this worm. ||12||
सेवा सुरति न जाणा काई तुम करहु दइआ किरमाइणा ॥१२॥
ਨਿਰਗੁਣਕਉਸੰਗਿਲੇਹੁਰਲਾਏ
ਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤ ਵਿਚ ਰਲਾਈ ਰੱਖ।
I am unworthy; please merge me into Yourself.
निरगुण कउ संगि लेहु रलाए ॥
ਕਰਿਕਿਰਪਾਮੋਹਿਟਹਲੈਲਾਏ
ਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ।
Please bless me with Your Grace, and link me to Your service.
करि किरपा मोहि टहलै लाए ॥
ਪਖਾਫੇਰਉਪੀਸਉਸੰਤਆਗੈਚਰਣਧੋਇਸੁਖੁਪਾਇਣਾ॥੧੩॥
ਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ ॥੧੩॥
I wave the fan, and grind the corn for the Saints; washing their feet, I find peace. ||13||
पखा फेरउ पीसउ संत आगै चरण धोइ सुखु पाइणा ॥१३॥
ਬਹੁਤੁਦੁਆਰੇਭ੍ਰਮਿਭ੍ਰਮਿਆਇਆ
ਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ।
After wandering around at so many doors, I have come to Yours, O Lord.
बहुतु दुआरे भ्रमि भ्रमि आइआ ॥
ਤੁਮਰੀਕ੍ਰਿਪਾਤੇਤੁਮਸਰਣਾਇਆ
ਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ।
By Your Grace, I have entered Your Sanctuary.
तुमरी क्रिपा ते तुम सरणाइआ ॥
ਸਦਾਸਦਾਸੰਤਹਸੰਗਿਰਾਖਹੁਏਹੁਨਾਮਦਾਨੁਦੇਵਾਇਣਾ॥੧੪॥
ਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ ॥੧੪॥
Forever and ever, keep me in the Company of the Saints; please bless me with this Gift of Your Name. ||14||
सदा सदा संतह संगि राखहु एहु नाम दानु देवाइणा ॥१४॥
ਭਏਕ੍ਰਿਪਾਲਗੁਸਾਈਮੇਰੇ
ਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ,
My World-Lord has become merciful,
भए क्रिपाल गुसाई मेरे ॥
ਦਰਸਨੁਪਾਇਆਸਤਿਗੁਰਪੂਰੇ
ਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ।
and I have obtained the Blessed Vision of the Darshan of the Perfect True Guru.
दरसनु पाइआ सतिगुर पूरे ॥
ਸੂਖਸਹਜਸਦਾਆਨੰਦਾਨਾਨਕਦਾਸਦਸਾਇਣਾ॥੧੫॥੨॥੭॥
ਹੇ ਨਾਨਕ! ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ ॥੧੫॥੨॥੭॥
I have found eternal peace, poise and bliss; Nanak is the slave of Your slaves. ||15||2||7||
सूख सहज सदा आनंदा नानक दास दसाइणा ॥१५॥२॥७॥
WWW.GURBANI.WORLD
ਪਿਛਲਾ Share ਹੋਮ Save ਅਗਲਾ