ਪਉੜੀ॥
ਪਉੜੀ
Pauree:
पउड़ी ॥
ਘਘਾਘਾਲਹੁਮਨਹਿਏਹਬਿਨੁਹਰਿਦੂਸਰਨਾਹਿ॥
(ਹੇ ਭਾਈ!) ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,
GHAGHA: Put this into your mind, that there is no one except the Lord.
घघा घालहु मनहि एह बिनु हरि दूसर नाहि ॥
ਨਹਹੋਆਨਹਹੋਵਨਾਜਤਕਤਓਹੀਸਮਾਹਿ॥
ਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ। ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ।
There never was, and there never shall be. He is pervading everywhere.
नह होआ नह होवना जत कत ओही समाहि ॥
ਘੂਲਹਿਤਉਮਨਜਉਆਵਹਿਸਰਨਾ॥
ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ।
You shall be absorbed into Him, O mind, if you come to His Sanctuary.
घूलहि तउ मन जउ आवहि सरना ॥
ਨਾਮਤਤੁਕਲਿਮਹਿਪੁਨਹਚਰਨਾ॥
ਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ।
In this Dark Age of Kali Yuga, only the Naam, the Name of the Lord, shall be of any real use to you.
नाम ततु कलि महि पुनहचरना ॥
ਘਾਲਿਘਾਲਿਅਨਿਕਪਛੁਤਾਵਹਿ॥
ਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ।
So many work and slave continually, but they come to regret and repent in the end.
घालि घालि अनिक पछुतावहि ॥
ਬਿਨੁਹਰਿਭਗਤਿਕਹਾਥਿਤਿਪਾਵਹਿ॥
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
Without devotional worship of the Lord, how can they find stability?
बिनु हरि भगति कहा थिति पावहि ॥
ਘੋਲਿਮਹਾਰਸੁਅੰਮ੍ਰਿਤੁਤਿਹਪੀਆ॥
ਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮ੍ਰਿਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ)
They alone taste the supreme essence, and drink in the Ambrosial Nectar,
घोलि महा रसु अंम्रितु तिह पीआ ॥
ਨਾਨਕਹਰਿਗੁਰਿਜਾਕਉਦੀਆ॥੨੦॥
ਹੇ ਨਾਨਕ! ਜਿਸ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦੇ ਦਿੱਤੀ ॥੨੦॥
O Nanak, unto whom the Lord, the Guru, gives it. ||20||
नानक हरि गुरि जा कउ दीआ ॥२०॥
WWW.GURBANI.WORLD