GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 963
Display Settings
Translations
ਪਉੜੀ
Pauree:
पउड़ी ॥
ਵਡਿਆਈਸਚੇਨਾਮਕੀਹਉਜੀਵਾਸੁਣਿਸੁਣੇ
ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ)।
Hearing, hearing of the glorious greatness of the True Name, I live.
वडिआई सचे नाम की हउ जीवा सुणि सुणे ॥
ਪਸੂਪਰੇਤਅਗਿਆਨਉਧਾਰੇਇਕਖਣੇ
(ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।
Even ignorant beasts and goblins can be saved, in an instant.
पसू परेत अगिआन उधारे इक खणे ॥
ਦਿਨਸੁਰੈਣਿਤੇਰਾਨਾਉਸਦਾਸਦਜਾਪੀਐ
ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ,
Day and night, chant the Name, forever and ever.
दिनसु रैणि तेरा नाउ सदा सद जापीऐ ॥
ਤ੍ਰਿਸਨਾਭੁਖਵਿਕਰਾਲਨਾਇਤੇਰੈਧ੍ਰਾਪੀਐ
ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।
The most horrible thirst and hunger is satisfied through Your Name, O Lord.
त्रिसना भुख विकराल नाइ तेरै ध्रापीऐ ॥
ਰੋਗੁਸੋਗੁਦੁਖੁਵੰਞੈਜਿਸੁਨਾਉਮਨਿਵਸੈ
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ।
Disease, sorrow and pain run away, when the Name dwells within the mind.
रोगु सोगु दुखु वंञै जिसु नाउ मनि वसै ॥
ਤਿਸਹਿਪਰਾਪਤਿਲਾਲੁਜੋਗੁਰਸਬਦੀਰਸੈ
ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।
He alone attains his Beloved, who loves the Word of the Guru's Shabad.
तिसहि परापति लालु जो गुर सबदी रसै ॥
ਖੰਡਬ੍ਰਹਮੰਡਬੇਅੰਤਉਧਾਰਣਹਾਰਿਆ
ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ!
The worlds and solar systems are saved by the Infinite Lord.
खंड ब्रहमंड बेअंत उधारणहारिआ ॥
ਤੇਰੀਸੋਭਾਤੁਧੁਸਚੇਮੇਰੇਪਿਆਰਿਆ॥੧੨॥
ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ॥੧੨॥
Your glory is Yours alone, O my Beloved True Lord. ||12||
तेरी सोभा तुधु सचे मेरे पिआरिआ ॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ