ਸੈਨਾਸਾਧਸਮੂਹਸੂਰਅਜਿਤੰਸੰਨਾਹੰਤਨਿਨਿੰਮ੍ਰਤਾਹ॥
ਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ;
The Holy people are an invincible army of spiritual warriors; their bodies are protected by the armor of humility.
सैना साध समूह सूर अजितं संनाहं तनि निंम्रताह ॥
ਆਵਧਹਗੁਣਗੋਬਿੰਦਰਮਣੰਓਟਗੁਰਸਬਦਕਰਚਰਮਣਹ॥
ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ।
Their weapons are the Glorious Praises of the Lord which they chant; their Shelter and Shield is the Word of the Guru's Shabad.
आवधह गुण गोबिंद रमणं ओट गुर सबद कर चरमणह ॥
ਆਰੂੜਤੇਅਸ੍ਵਰਥਨਾਗਹਬੁਝੰਤੇਪ੍ਰਭਮਾਰਗਹ॥
ਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ-ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ।
The horses, chariots and elephants they ride are their way to realize God's Path.
आरूड़ते अस्व रथ नागह बुझंते प्रभ मारगह ॥
ਬਿਚਰਤੇਨਿਰਭਯੰਸਤ੍ਰੁਸੈਨਾਧਾਯੰਤੇਗੋੁਪਾਲਕੀਰਤਨਹ॥
ਸੰਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ।
They walk fearlessly through the armies of their enemies; they attack them with the Kirtan of God's Praises.
बिचरते निरभयं सत्रु सैना धायंते गुोपाल कीरतनह ॥
ਜਿਤਤੇਬਿਸ੍ਵਸੰਸਾਰਹਨਾਨਕਵਸੵੰਕਰੋਤਿਪੰਚਤਸਕਰਹ॥੨੯॥
ਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ॥੨੯॥
They conquer the entire world, O Nanak, and overpower the five thieves. ||29||
जितते बिस्व संसारह नानक वस्यं करोति पंच तसकरह ॥२९॥
WWW.GURBANI.WORLD