ਨਾਇਸੁਣਿਐਮਨੁਰਹਸੀਐਨਾਮੇਸਾਂਤਿਆਈ॥
ਹੇ (ਪ੍ਰਭੂ ਦੇ) ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਮਨ ਖਿੜ ਜਾਂਦਾ ਹੈ, ਨਾਮ ਵਿਚ (ਜੁੜਿਆਂ ਅੰਦਰ) ਸ਼ਾਂਤੀ ਪੈਦਾ ਹੁੰਦੀ ਹੈ।
Hearing the Name, the mind is delighted. The Name brings peace and tranquility.
नाइ सुणिऐ मनु रहसीऐ नामे सांति आई ॥
ਨਾਇਸੁਣਿਐਮਨੁਤ੍ਰਿਪਤੀਐਸਭਦੁਖਗਵਾਈ॥
ਜੇ ਨਾਮ ਵਿਚ ਧਿਆਨ ਲੱਗ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ;
Hearing the Name, the mind is satisfied, and all pains are taken away.
नाइ सुणिऐ मनु त्रिपतीऐ सभ दुख गवाई ॥
ਨਾਇਸੁਣਿਐਨਾਉਊਪਜੈਨਾਮੇਵਡਿਆਈ॥
ਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਵਿਚ ਹੀ ਵਡਿਆਈ (ਪ੍ਰਤੀਤ ਹੁੰਦੀ) ਹੈ।
Hearing the Name, one becomes famous; the Name brings glorious greatness.
नाइ सुणिऐ नाउ ऊपजै नामे वडिआई ॥
ਨਾਮੇਹੀਸਭਜਾਤਿਪਤਿਨਾਮੇਗਤਿਪਾਈ॥
ਗੁਰਮੁਖ ਮਨੁੱਖ ਨਾਮ (ਸਿਮਰਨ) ਵਿਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ, ਨਾਮ ਸਿਮਰਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ;
The Name brings all honor and status; through the Name, salvation is obtained.
नामे ही सभ जाति पति नामे गति पाई ॥
ਗੁਰਮੁਖਿਨਾਮੁਧਿਆਈਐਨਾਨਕਲਿਵਲਾਈ॥੬॥
ਹੇ ਨਾਨਕ! ਗੁਰਮੁਖ (ਸਦਾ) ਨਾਮ ਸਿਮਰਦਾ ਹੈ ਤੇ (ਨਾਮ ਵਿਚ ਹੀ) ਲਿਵ ਲਾਈ ਰੱਖਦਾ ਹੈ ॥੬॥
The Gurmukh meditates on the Name; Nanak is lovingly attuned to the Name. ||6||
गुरमुखि नामु धिआईऐ नानक लिव लाई ॥६॥
WWW.GURBANI.WORLD