GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਚਉਥੇ ਕੇ - ਭੱਟ ਨਲੵ
ਅੰਗ 1400
Display Settings
Translations
ਝੋਲਨਾ
Jholnaa:
झोलना ॥
ਗੁਰੂਗੁਰੁਗੁਰੂਗੁਰੁਗੁਰੂਜਪੁਪ੍ਰਾਨੀਅਹੁ
ਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ।
Chant Guru, Guru, Guru, Guru, Guru, O mortal beings.
गुरू गुरु गुरू गुरु गुरू जपु प्रानीअहु ॥
ਸਬਦੁਹਰਿਹਰਿਜਪੈਨਾਮੁਨਵਨਿਧਿਅਪੈਰਸਨਿਅਹਿਨਿਸਿਰਸੈਸਤਿਕਰਿਜਾਨੀਅਹੁ
(ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ।
Chant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.
सबदु हरि हरि जपै नामु नव निधि अपै रसनि अहिनिसि रसै सति करि जानीअहु ॥
ਫੁਨਿਪ੍ਰੇਮਰੰਗਪਾਈਐਗੁਰਮੁਖਹਿਧਿਆਈਐਅੰਨਮਾਰਗਤਜਹੁਭਜਹੁਹਰਿਗੵਾਨੀਅਹੁ
(ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ।
Then, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.
फुनि प्रेम रंग पाईऐ गुरमुखहि धिआईऐ अंन मारग तजहु भजहु हरि ग्यानीअहु ॥
ਬਚਨਗੁਰਰਿਦਿਧਰਹੁਪੰਚਭੂਬਸਿਕਰਹੁਜਨਮੁਕੁਲਉਧਰਹੁਦ੍ਵਾਰਿਹਰਿਮਾਨੀਅਹੁ
(ਹੇ ਪ੍ਰਾਣੀਓ!) ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ।
Enshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.
बचन गुर रिदि धरहु पंच भू बसि करहु जनमु कुल उधरहु द्वारि हरि मानीअहु ॥
ਜਉਸਭਸੁਖਇਤਉਤਤੁਮਬੰਛਵਹੁਗੁਰੂਗੁਰੁਗੁਰੂਗੁਰੁਗੁਰੂਜਪੁਪ੍ਰਾਨੀਅਹੁ॥੧॥੧੩॥
ਜੇਕਰ ਤੁਸੀਂ ਇਸ ਸੰਸਾਰ ਦੇ ਤੇ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ ॥੧॥੧੩॥
If you desire all the peace and comforts of this world and the next, then chant Guru, Guru, Guru, Guru, Guru, O mortal beings. ||1||13||
जउ त सभ सुख इत उत तुम बंछवहु गुरू गुरु गुरू गुरु गुरू जपु प्रानीअहु ॥१॥१३॥
WWW.GURBANI.WORLD
ਪਿਛਲਾ Share ਹੋਮ Save ਅਗਲਾ