ਦਾਸਅਨਿੰਨਮੇਰੋਨਿਜਰੂਪ॥
ਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ;
Says God: my slave is devoted only to me; he is in my very image.
दास अनिंन मेरो निज रूप ॥
ਦਰਸਨਨਿਮਖਤਾਪਤ੍ਰਈਮੋਚਨਪਰਸਤਮੁਕਤਿਕਰਤਗ੍ਰਿਹਕੂਪ॥੧॥ਰਹਾਉ॥
ਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ ॥੧॥ ਰਹਾਉ ॥
The sight of him, even for an instant, cures the three fevers; his touch brings liberation from the deep dark pit of household affairs. ||1||Pause||
दरसन निमख ताप त्रई मोचन परसत मुकति करत ग्रिह कूप ॥१॥ रहाउ ॥
ਮੇਰੀਬਾਂਧੀਭਗਤੁਛਡਾਵੈਬਾਂਧੈਭਗਤੁਨਛੂਟੈਮੋਹਿ॥
ਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ।
The devotee can release anyone from my bondage, but I cannot release anyone from his.
मेरी बांधी भगतु छडावै बांधै भगतु न छूटै मोहि ॥
ਏਕਸਮੈਮੋਕਉਗਹਿਬਾਂਧੈਤਉਫੁਨਿਮੋਪੈਜਬਾਬੁਨਹੋਇ॥੧॥
ਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ॥੧॥
If, at any time, he grabs and binds me, even then, I cannot protest. ||1||
एक समै मो कउ गहि बांधै तउ फुनि मो पै जबाबु न होइ ॥१॥
ਮੈਗੁਨਬੰਧਸਗਲਕੀਜੀਵਨਿਮੇਰੀਜੀਵਨਿਮੇਰੇਦਾਸ॥
ਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ।
I am bound by virtue; I am the Life of all. My slaves are my very life.
मै गुन बंध सगल की जीवनि मेरी जीवनि मेरे दास ॥
ਨਾਮਦੇਵਜਾਕੇਜੀਅਐਸੀਤੈਸੋਤਾਕੈਪ੍ਰੇਮਪ੍ਰਗਾਸ॥੨॥੩॥
ਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ ॥੨॥੩॥
Says Naam Dayv, as is the quality of his soul, so is my love which illuminates him. ||2||3||
नामदेव जा के जीअ ऐसी तैसो ता कै प्रेम प्रगास ॥२॥३॥
WWW.GURBANI.WORLD