ਗਉੜੀਮਾਲਾਮਹਲਾ੫॥
Gauree Maalaa, Fifth Mahalaa:
गउड़ी माला महला ५ ॥
ਉਬਰਤਰਾਜਾਰਾਮਕੀਸਰਣੀ॥
(ਹੇ ਭਾਈ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ।
Those who take to the Sanctuary of the Lord, the King, are saved.
उबरत राजा राम की सरणी ॥
ਸਰਬਲੋਕਮਾਇਆਕੇਮੰਡਲਗਿਰਿਗਿਰਿਪਰਤੇਧਰਣੀ॥੧॥ਰਹਾਉ॥
ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ-ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ ॥੧॥ ਰਹਾਉ ॥
All other people, in the mansion of Maya, fall flat on their faces on the ground. ||1||Pause||
सरब लोक माइआ के मंडल गिरि गिरि परते धरणी ॥१॥ रहाउ ॥
ਸਾਸਤਸਿੰਮ੍ਰਿਤਿਬੇਦਬੀਚਾਰੇਮਹਾਪੁਰਖਨਇਉਕਹਿਆ॥
(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ,
The great men have studied the Shaastras, the Simritees and the Vedas, and they have said this:
सासत सिंम्रिति बेद बीचारे महा पुरखन इउ कहिआ ॥
ਬਿਨੁਹਰਿਭਜਨਨਾਹੀਨਿਸਤਾਰਾਸੂਖੁਨਕਿਨਹੂੰਲਹਿਆ॥੧॥
ਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ ॥੧॥
"Without the Lord's meditation, there is no emancipation, and no one has ever found peace." ||1||
बिनु हरि भजन नाही निसतारा सूखु न किनहूं लहिआ ॥१॥
ਤੀਨਿਭਵਨਕੀਲਖਮੀਜੋਰੀਬੂਝਤਨਾਹੀਲਹਰੇ॥
(ਹੇ ਭਾਈ!) ਜੇ ਮਨੁੱਖ ਸਾਰੀ ਸ੍ਰਿਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ।
People may accumulate the wealth of the three worlds, but the waves of greed are still not subdued.
तीनि भवन की लखमी जोरी बूझत नाही लहरे ॥
ਬਿਨੁਹਰਿਭਗਤਿਕਹਾਥਿਤਿਪਾਵੈਫਿਰਤੋਪਹਰੇਪਹਰੇ॥੨॥
(ਇਤਨੀ ਮਾਇਆ ਜੋੜ ਜੋੜ ਕੇ ਭੀ) ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੨॥
Without devotional worship of the Lord, where can anyone find stability? People wander around endlessly. ||2||
बिनु हरि भगति कहा थिति पावै फिरतो पहरे पहरे ॥२॥
ਅਨਿਕਬਿਲਾਸਕਰਤਮਨਮੋਹਨਪੂਰਨਹੋਤਨਕਾਮਾ॥
(ਹੇ ਭਾਈ!) ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ।
People engage in all sorts of mind-enticing pastimes, but their passions are not fulfilled.
अनिक बिलास करत मन मोहन पूरन होत न कामा ॥
ਜਲਤੋਜਲਤੋਕਬਹੂਨਬੂਝਤਸਗਲਬ੍ਰਿਥੇਬਿਨੁਨਾਮਾ॥੩॥
ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ॥੩॥
They burn and burn, and are never satisfied; without the Lord's Name, it is all useless. ||3||
जलतो जलतो कबहू न बूझत सगल ब्रिथे बिनु नामा ॥३॥
ਹਰਿਕਾਨਾਮੁਜਪਹੁਮੇਰੇਮੀਤਾਇਹੈਸਾਰਸੁਖੁਪੂਰਾ॥
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ।
Chant the Name of the Lord, my friend; this is the essence of perfect peace.
हरि का नामु जपहु मेरे मीता इहै सार सुखु पूरा ॥
ਸਾਧਸੰਗਤਿਜਨਮਮਰਣੁਨਿਵਾਰੈਨਾਨਕਜਨਕੀਧੂਰਾ॥੪॥੪॥੧੬੨॥
ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ ਆਪਣਾ ਜਨਮ ਮਰਨ (ਦਾ ਗੇੜ) ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ (ਮੰਗਦਾ) ਹੈ ॥੪॥੪॥੧੬੨॥
In the Saadh Sangat, the Company of the Holy, birth and death are ended. Nanak is the dust of the feet of the humble. ||4||4||162||
साधसंगति जनम मरणु निवारै नानक जन की धूरा ॥४॥४॥१६२॥
WWW.GURBANI.WORLD