ਸਾਰਗਮਹਲਾ੫॥
Saarang, Fifth Mahalaa:
सारग महला ५ ॥
ਗੋਬਿਦਜੀਉਤੂਮੇਰੇਪ੍ਰਾਨਅਧਾਰ॥
ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ।
O Dear Lord of the Universe, You are the Support of my breath of life.
गोबिद जीउ तू मेरे प्रान अधार ॥
ਸਾਜਨਮੀਤਸਹਾਈਤੁਮਹੀਤੂਮੇਰੋਪਰਵਾਰ॥੧॥ਰਹਾਉ॥
ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ॥੧॥ ਰਹਾਉ ॥
You are my Best Friend and Companion, my Help and Support; You are my family. ||1||Pause||
साजन मीत सहाई तुम ही तू मेरो परवार ॥१॥ रहाउ ॥
ਕਰੁਮਸਤਕਿਧਾਰਿਓਮੇਰੈਮਾਥੈਸਾਧਸੰਗਿਗੁਣਗਾਏ॥
ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤ ਵਿਚ (ਟਿਕ ਕੇ ਤੇਰੀ) ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
You placed Your Hand on my forehead; in the Saadh Sangat, the Company of the Holy, I sing Your Glorious Praises.
करु मसतकि धारिओ मेरै माथै साधसंगि गुण गाए ॥
ਤੁਮਰੀਕ੍ਰਿਪਾਤੇਸਭਫਲਪਾਏਰਸਕਿਰਾਮਨਾਮਧਿਆਏ॥੧॥
ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ॥੧॥
By Your Grace, I have obtained all fruits and rewards; I meditate on the Lord's Name with delight. ||1||
तुमरी क्रिपा ते सभ फल पाए रसकि राम नाम धिआए ॥१॥
ਅਬਿਚਲਨੀਵਧਰਾਈਸਤਿਗੁਰਿਕਬਹੂਡੋਲਤਨਾਹੀ॥
ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ।
The True Guru has laid the eternal foundation; it shall never be shaken.
अबिचल नीव धराई सतिगुरि कबहू डोलत नाही ॥
ਗੁਰਨਾਨਕਜਬਭਏਦਇਆਰਾਸਰਬਸੁਖਾਨਿਧਿਪਾਂਹੀ॥੨॥੯੨॥੧੧੫॥
ਹੇ ਨਾਨਕ! ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੨॥੯੨॥੧੧੫॥
Guru Nanak has become merciful to me, and I have been blessed with the treasure of absolute peace. ||2||92||115||
गुर नानक जब भए दइआरा सरब सुखा निधि पांही ॥२॥९२॥११५॥
WWW.GURBANI.WORLD