LINE 01
ਰਾਗੁਸੂਹੀਮਹਲਾ੪ਘਰੁ੧॥
ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raag Soohee, Fourth Mahalaa, First House:
रागु सूही महला ४ घरु १ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮਨਿਰਾਮਨਾਮੁਆਰਾਧਿਆਗੁਰਸਬਦਿਗੁਰੂਗੁਰਕੇ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
My mind worships and adores the Lord's Name, through the Guru, and the Word of the Guru's Shabad.
मनि राम नामु आराधिआ गुर सबदि गुरू गुर के ॥
LINE 04
ਸਭਿਇਛਾਮਨਿਤਨਿਪੂਰੀਆਸਭੁਚੂਕਾਡਰੁਜਮਕੇ੧॥॥
ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ॥੧॥
All the desires of my mind and body have been fulfilled; all fear of death has been dispelled. ||1||
सभि इछा मनि तनि पूरीआ सभु चूका डरु जम के ॥१॥
LINE 05
ਮੇਰੇਮਨਗੁਣਗਾਵਹੁਰਾਮਨਾਮਹਰਿਕੇ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ।
O my mind, sing the Glorious Praises of the Lord's Name.
मेरे मन गुण गावहु राम नाम हरि के ॥
LINE 06
ਗੁਰਿਤੁਠੈਮਨੁਪਰਬੋਧਿਆਹਰਿਪੀਆਰਸੁਗਟਕੇ੧॥॥ਰਹਾਉ॥
ਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ॥੧॥ ਰਹਾਉ ॥
And when the Guru is pleased and satisfied, the mind is instructed; it then joyfully drinks in the subtle essence of the Lord. ||1||Pause||
गुरि तुठै मनु परबोधिआ हरि पीआ रसु गटके ॥१॥ रहाउ ॥
LINE 07
ਸਤਿਸੰਗਤਿਊਤਮਸਤਿਗੁਰਕੇਰੀਗੁਨਗਾਵੈਹਰਿਪ੍ਰਭਕੇ॥
ਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ।
The Sat Sangat, the True Congregation of the True Guru, is sublime and exalted. They sing the Glorious Praises of the Lord God.
सतिसंगति ऊतम सतिगुर केरी गुन गावै हरि प्रभ के ॥
LINE 08
ਹਰਿਕਿਰਪਾਧਾਰਿਮੇਲਹੁਸਤਿਸੰਗਤਿਹਮਧੋਵਹਪਗਜਨਕੇ੨॥॥
ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ॥੨॥
Bless me with Your Mercy, Lord, and unite me with the Sat Sangat; I wash the feet of Your humble servants. ||2||
हरि किरपा धारि मेलहु सतिसंगति हम धोवह पग जन के ॥२॥
LINE 09
ਰਾਮਨਾਮੁਸਭੁਹੈਰਾਮਨਾਮਾਰਸੁਗੁਰਮਤਿਰਸੁਰਸਕੇ॥
ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ।
The Lord's Name is all. The Lord's Name is the essence of the Guru's Teachings, the juice, the sweetness of it.
राम नामु सभु है राम नामा रसु गुरमति रसु रसके ॥
LINE 10
ਹਰਿਅੰਮ੍ਰਿਤੁਹਰਿਜਲੁਪਾਇਆਸਭਲਾਥੀਤਿਸਤਿਸਕੇ੩॥॥
ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੍ਰੇਹ ਲਹਿ ਗਈ ॥੩॥
I have found the Ambrosial Nectar, the Divine Water of the Lord's Name, and all my thirst for it is quenched. ||3||
हरि अंम्रितु हरि जलु पाइआ सभ लाथी तिस तिस के ॥३॥
LINE 11
ਹਮਰੀਜਾਤਿਪਾਤਿਗੁਰੁਸਤਿਗੁਰੁਹਮਵੇਚਿਓਸਿਰੁਗੁਰਕੇ॥
ਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ।
The Guru, the True Guru, is my social status and honor; I have sold my head to the Guru.
हमरी जाति पाति गुरु सतिगुरु हम वेचिओ सिरु गुर के ॥
LINE 12
ਜਨਨਾਨਕਨਾਮੁਪਰਿਓਗੁਰਚੇਲਾਗੁਰਰਾਖਹੁਲਾਜਜਨਕੇ੪੧॥॥॥
ਹੇ ਦਾਸ ਨਾਨਕ! (ਆਖ-) ਹੇ ਗੁਰੂ! ਮੇਰਾ ਨਾਮ 'ਗੁਰੂ ਕਾ ਸਿੱਖ' ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤ ਬਖ਼ਸ਼ੀ ਰੱਖ) ॥੪॥੧॥
Servant Nanak is called the chaylaa, the disciple of the Guru; O Guru, save the honor of Your servant. ||4||1||
जन नानक नामु परिओ गुर चेला गुर राखहु लाज जन के ॥४॥१॥
GURBANI.WORLD