ਸਾਰਗਮਹਲਾ੫॥
Saarang, Fifth Mahalaa:
सारग महला ५ ॥
ਜਾਕੈਰਾਮਕੋਬਲੁਹੋਇ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,
One who has the Lord's Power on his side
जा कै राम को बलु होइ ॥
ਸਗਲਮਨੋਰਥਪੂਰਨਤਾਹੂਕੇਦੂਖੁਨਬਿਆਪੈਕੋਇ॥੧॥ਰਹਾਉ॥
ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
- all his desires are fulfilled, and no pain afflicts him. ||1||Pause||
सगल मनोरथ पूरन ताहू के दूखु न बिआपै कोइ ॥१॥ रहाउ ॥
ਜੋਜਨੁਭਗਤੁਦਾਸੁਨਿਜੁਪ੍ਰਭਕਾਸੁਣਿਜੀਵਾਂਤਿਸੁਸੋਇ॥
ਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
That humble devotee is a slave of his God, who listens to Him, and so lives.
जो जनु भगतु दासु निजु प्रभ का सुणि जीवां तिसु सोइ ॥
ਉਦਮੁਕਰਉਦਰਸਨੁਪੇਖਨਕੌਕਰਮਿਪਰਾਪਤਿਹੋਇ॥੧॥
ਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥
I have made the effort to gaze upon the Blessed Vision of His Darshan; it is obtained only by good karma. ||1||
उदमु करउ दरसनु पेखन कौ करमि परापति होइ ॥१॥
ਗੁਰਪਰਸਾਦੀਦ੍ਰਿਸਟਿਨਿਹਾਰਉਦੂਸਰਨਾਹੀਕੋਇ॥
ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।
It is only by Guru's Grace that I see His Vision with my eyes which none can equal.
गुर परसादी द्रिसटि निहारउ दूसर नाही कोइ ॥
ਦਾਨੁਦੇਹਿਨਾਨਕਅਪਨੇਕਉਚਰਨਜੀਵਾਂਸੰਤਧੋਇ॥੨॥੭੪॥੯੭॥
ਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥
Please bless Nanak with this Gift, that he may wash the Feet of the Saints, and so live. ||2||74||97||
दानु देहि नानक अपने कउ चरन जीवां संत धोइ ॥२॥७४॥९७॥
WWW.GURBANI.WORLD