ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਜਿਸਕਉਬਿਸਰੈਪ੍ਰਾਨਪਤਿਦਾਤਾਸੋਈਗਨਹੁਅਭਾਗਾ॥
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।
One who forgets the Lord of life, the Great Giver - know that he is most unfortunate.
जिस कउ बिसरै प्रानपति दाता सोई गनहु अभागा ॥
ਚਰਨਕਮਲਜਾਕਾਮਨੁਰਾਗਿਓਅਮਿਅਸਰੋਵਰਪਾਗਾ॥੧॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥
One whose mind is in love with the Lord's lotus feet, obtains the pool of ambrosial nectar. ||1||
चरन कमल जा का मनु रागिओ अमिअ सरोवर पागा ॥१॥
ਤੇਰਾਜਨੁਰਾਮਨਾਮਰੰਗਿਜਾਗਾ॥
ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।
Your humble servant awakes in the Love of the Lord's Name.
तेरा जनु राम नाम रंगि जागा ॥
ਆਲਸੁਛੀਜਿਗਇਆਸਭੁਤਨਤੇਪ੍ਰੀਤਮਸਿਉਮਨੁਲਾਗਾ॥ਰਹਾਉ॥
ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ॥
All laziness has departed from his body, and his mind is attached to the Beloved Lord. ||Pause||
आलसु छीजि गइआ सभु तन ते प्रीतम सिउ मनु लागा ॥ रहाउ ॥
ਜਹਜਹਪੇਖਉਤਹਨਾਰਾਇਣਸਗਲਘਟਾਮਹਿਤਾਗਾ॥
ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)।
Wherever I look, the Lord is there; He is the string, upon which all hearts are strung.
जह जह पेखउ तह नाराइण सगल घटा महि तागा ॥
ਨਾਮਉਦਕੁਪੀਵਤਜਨਨਾਨਕਤਿਆਗੇਸਭਿਅਨੁਰਾਗਾ॥੨॥੧੬॥੪੭॥
ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥
Drinking in the water of the Naam, servant Nanak has renounced all other loves. ||2||16||47||
नाम उदकु पीवत जन नानक तिआगे सभि अनुरागा ॥२॥१६॥४७॥
WWW.GURBANI.WORLD