ਮਲਾਰਮਹਲਾ੩॥
Malaar, Third Mahalaa:
मलार महला ३ ॥
ਹਉਮੈਬਿਖੁਮਨੁਮੋਹਿਆਲਦਿਆਅਜਗਰਭਾਰੀ॥
ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ।
The mortal is enticed by the poison of corruption, burdened with such a heavy load.
हउमै बिखु मनु मोहिआ लदिआ अजगर भारी ॥
ਗਰੁੜੁਸਬਦੁਮੁਖਿਪਾਇਆਹਉਮੈਬਿਖੁਹਰਿਮਾਰੀ॥੧॥
ਗੁਰੂ ਦਾ ਸ਼ਬਦ (ਇਸ ਜ਼ਹਰ ਨੂੰ ਮਾਰਨ ਲਈ) ਗਾਰੁੜੀ ਮੰਤ੍ਰ ਹੈ, (ਜਿਸ ਮਨੁੱਖ ਨੇ ਇਹ ਸ਼ਬਦ ਮੰਤ੍ਰ ਆਪਣੇ) ਮੂੰਹ ਵਿਚ ਰੱਖ ਲਿਆ, ਪਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ-ਜ਼ਹਰ ਮੁਕਾ ਦਿੱਤੀ ॥੧॥
The Lord has placed the magic spell of the Shabad into his mouth, and destroyed the poison of ego. ||1||
गरुड़ु सबदु मुखि पाइआ हउमै बिखु हरि मारी ॥१॥
ਮਨਰੇਹਉਮੈਮੋਹੁਦੁਖੁਭਾਰੀ॥
ਹੇ (ਮੇਰੇ) ਮਨ! ਹਉਮੈ ਇਕ ਵੱਡਾ ਦੁੱਖ ਹੈ (ਮਾਇਆ ਦਾ) ਮੋਹ ਭਾਰੀ ਦੁੱਖ ਹੈ,
O mortal, egotism and attachment are such heavy loads of pain.
मन रे हउमै मोहु दुखु भारी ॥
ਇਹੁਭਵਜਲੁਜਗਤੁਨਜਾਈਤਰਣਾਗੁਰਮੁਖਿਤਰੁਹਰਿਤਾਰੀ॥੧॥ਰਹਾਉ॥
(ਹਉਮੈ ਅਤੇ ਮੋਹ ਦੇ ਕਾਰਨ) ਇਸ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਤੂੰ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬੇੜੀ ਵਿਚ (ਇਸ ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥
This terrifying world-ocean cannot be crossed; through the Lord's Name, the Gurmukh crosses over to the other side. ||1||Pause||
इहु भवजलु जगतु न जाई तरणा गुरमुखि तरु हरि तारी ॥१॥ रहाउ ॥
ਤ੍ਰੈਗੁਣਮਾਇਆਮੋਹੁਪਸਾਰਾਸਭਵਰਤੈਆਕਾਰੀ॥
ਤ੍ਰਿਗੁਣੀ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉਤੇ ਆਪਣਾ ਪ੍ਰਭਾਵ ਪਾ ਰਿਹਾ ਹੈ।
Attachment to the three-phased show of Maya pervades all the created forms.
त्रै गुण माइआ मोहु पसारा सभ वरतै आकारी ॥
ਤੁਰੀਆਗੁਣੁਸਤਿਸੰਗਤਿਪਾਈਐਨਦਰੀਪਾਰਿਉਤਾਰੀ॥੨॥
(ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ) ਤੁਰੀਆ ਗੁਣ (ਇਹ ਗੁਣ) ਸਾਧ ਸੰਗਤ ਵਿਚੋਂ ਹਾਸਲ ਹੁੰਦਾ ਹੈ (ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ) ਮਿਹਰ ਦੀ ਨਿਗਾਹ ਕਰ ਕੇ (ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੨॥
In the Sat Sangat, the Society of the Saints, the state of supreme awareness is attained. The Merciful Lord carries us across. ||2||
तुरीआ गुणु सतिसंगति पाईऐ नदरी पारि उतारी ॥२॥
ਚੰਦਨਗੰਧਸੁਗੰਧਹੈਬਹੁਬਾਸਨਾਬਹਕਾਰਿ॥
ਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿਚੋਂ ਮਿੱਠੀ ਵਾਸਨਾ ਤੇ ਮਹਕ ਨਿਕਲਦੀ ਹੈ,
The smell of sandalwood is so sublime; its fragrance spreads out far and wide.
चंदन गंध सुगंध है बहु बासना बहकारि ॥
ਹਰਿਜਨਕਰਣੀਊਤਮਹੈਹਰਿਕੀਰਤਿਜਗਿਬਿਸਥਾਰਿ॥੩॥
ਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ॥੩॥
The lifestyle of the Lord's humble servant is exalted and sublime. He spreads the Kirtan of the Lord's Praises throughout the world. ||3||
हरि जन करणी ऊतम है हरि कीरति जगि बिसथारि ॥३॥
ਕ੍ਰਿਪਾਕ੍ਰਿਪਾਕਰਿਠਾਕੁਰਮੇਰੇਹਰਿਹਰਿਹਰਿਉਰਧਾਰਿ॥
ਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ।
O my Lord and Master, please be merciful, merciful to me, that I may enshrine the Lord, Har, Har, Har, within my heart.
क्रिपा क्रिपा करि ठाकुर मेरे हरि हरि हरि उर धारि ॥
ਨਾਨਕਸਤਿਗੁਰੁਪੂਰਾਪਾਇਆਮਨਿਜਪਿਆਨਾਮੁਮੁਰਾਰਿ॥੪॥੯॥
ਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ॥੪॥੯॥
Nanak has found the Perfect True Guru; in his mind, he chants the Name of the Lord. ||4||9||
नानक सतिगुरु पूरा पाइआ मनि जपिआ नामु मुरारि ॥४॥९॥
WWW.GURBANI.WORLD