LINE 01
ਵਡਹੰਸੁਮਹਲਾ੪ਛੰਤ॥
ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
Wadahans, Fourth Mahalaa, Chhant:
वडहंसु महला ४ छंत ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮੇਰੈਮਨਿਮੇਰੈਮਨਿਸਤਿਗੁਰਿਪ੍ਰੀਤਿਲਗਾਈਰਾਮ॥
ਗੁਰੂ ਨੇ ਮੇਰੇ ਮਨ ਵਿਚ (ਆਪਣੇ ਚਰਨਾਂ ਦੀ) ਪ੍ਰੀਤ ਪੈਦਾ ਕੀਤੀ ਹੈ।
My mind, my mind - the True Guru has blessed it with the Lord's Love.
मेरै मनि मेरै मनि सतिगुरि प्रीति लगाई राम ॥
LINE 04
ਹਰਿਹਰਿਹਰਿਹਰਿਨਾਮੁਮੇਰੈਮੰਨਿਵਸਾਈਰਾਮ॥
ਗੁਰੂ ਨੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਦਿੱਤਾ ਹੈ।
He has enshrined the Name of the Lord, Har, Har, Har, Har, within my mind.
हरि हरि हरि हरि नामु मेरै मंनि वसाई राम ॥
LINE 05
ਹਰਿਹਰਿਨਾਮੁਮੇਰੈਮੰਨਿਵਸਾਈਸਭਿਦੂਖਵਿਸਾਰਣਹਾਰਾ॥
(ਗੁਰੂ ਨੇ) ਮੇਰੇ ਮਨ ਵਿਚ (ਉਹ) ਹਰਿ-ਨਾਮ ਵਸਾ ਦਿੱਤਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।
The Name of the Lord, Har, Har, dwells within my mind; He is the Destroyer of all pain.
हरि हरि नामु मेरै मंनि वसाई सभि दूख विसारणहारा ॥
LINE 06
ਵਡਭਾਗੀਗੁਰਦਰਸਨੁਪਾਇਆਧਨੁਧਨੁਸਤਿਗੁਰੂਹਮਾਰਾ॥
ਵੱਡੇ ਭਾਗਾਂ ਨਾਲ ਮੈਂ ਸਤਿਗੁਰੂ ਦਾ ਦਰਸ਼ਨ ਕਰ ਲਿਆ ਹੈ। ਮੇਰਾ ਗੁਰੂ ਬਹੁਤ ਹੀ ਸਲਾਹੁਣ-ਜੋਗ ਹੈ।
By great good fortune, I have obtained the Blessed Vision of the Guru's Darshan; blessed, blessed is my True Guru.
वडभागी गुर दरसनु पाइआ धनु धनु सतिगुरू हमारा ॥
LINE 07
ਊਠਤਬੈਠਤਸਤਿਗੁਰੁਸੇਵਹਜਿਤੁਸੇਵਿਐਸਾਂਤਿਪਾਈ॥
ਹੁਣ ਮੈਂ ਉਠਦਾ ਬੈਠਦਾ ਹਰ ਵੇਲੇ ਗੁਰੂ ਦੀ ਦੱਸੀ ਸੇਵਾ ਕਰਦਾ ਹਾਂ ਜਿਸ ਸੇਵਾ ਦੀ ਬਰਕਤਿ ਨਾਲ ਮੈਂ ਆਤਮਕ ਸ਼ਾਂਤੀ ਹਾਸਲ ਕਰ ਲਈ ਹੈ।
While standing up and sitting down, I serve the True Guru; serving Him, I have found peace.
ऊठत बैठत सतिगुरु सेवह जितु सेविऐ सांति पाई ॥
LINE 08
ਮੇਰੈਮਨਿਮੇਰੈਮਨਿਸਤਿਗੁਰਪ੍ਰੀਤਿਲਗਾਈ੧॥॥
ਮੇਰੇ ਮਨ ਵਿਚ, ਮੇਰੇ ਮਨ ਵਿਚ ਗੁਰੂ ਦਾ ਪਿਆਰ ਪੈਦਾ ਹੋ ਗਿਆ ਹੈ ॥੧॥
My mind, my mind - the True Guru has blessed it with the Lord's Love. ||1||
मेरै मनि मेरै मनि सतिगुर प्रीति लगाई ॥१॥
LINE 09
ਹਉਜੀਵਾਹਉਜੀਵਾਸਤਿਗੁਰਦੇਖਿਸਰਸੇਰਾਮ॥
ਗੁਰੂ ਦਾ ਦਰਸ਼ਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ।
I live, I live, and I blossom forth, beholding the True Guru.
हउ जीवा हउ जीवा सतिगुर देखि सरसे राम ॥
LINE 10
ਹਰਿਨਾਮੋਹਰਿਨਾਮੁਦ੍ਰਿੜਾਏਜਪਿਹਰਿਹਰਿਨਾਮੁਵਿਗਸੇਰਾਮ॥
ਗੁਰੂ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਟਿਕਾ ਦੇਂਦਾ ਹੈ, (ਉਸ) ਹਰਿ-ਨਾਮ ਨੂੰ ਜਪ ਜਪ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ।
The Name of the Lord, the Name of the Lord, He has implanted within me; chanting the Name of the Lord, Har, Har, I blossom forth.
हरि नामो हरि नामु द्रिड़ाए जपि हरि हरि नामु विगसे राम ॥
LINE 11
ਜਪਿਹਰਿਹਰਿਨਾਮੁਕਮਲਪਰਗਾਸੇਹਰਿਨਾਮੁਨਵੰਨਿਧਿਪਾਈ॥
ਪਰਮਾਤਮਾ ਦਾ ਨਾਮ ਜਪ ਜਪ ਕੇ ਮੇਰਾ ਹਿਰਦਾ ਕੌਲ-ਫੁੱਲ ਵਾਂਗ ਖਿੜ ਪੈਂਦਾ ਹੈ, ਹਰਿ-ਨਾਮ ਲੱਭ ਕੇ (ਇਉਂ ਜਾਪਦਾ ਹੈ ਕਿ) ਮੈਂ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ।
Chanting the Name of the Lord, Har, Har, the heart-lotus blossoms forth, and through the Name of the Lord, I have obtained the nine treasures.
जपि हरि हरि नामु कमल परगासे हरि नामु नवं निधि पाई ॥
LINE 12
ਹਉਮੈਰੋਗੁਗਇਆਦੁਖੁਲਾਥਾਹਰਿਸਹਜਿਸਮਾਧਿਲਗਾਈ॥
ਮੇਰੇ ਅੰਦਰੋਂ ਹਉਮੈ ਰੋਗ ਦੂਰ ਹੋ ਗਿਆ ਹੈ, ਮੇਰਾ ਸਾਰਾ ਦੁੱਖ ਲਹਿ ਗਿਆ ਹੈ, ਹਰਿ-ਨਾਮ ਨੇ ਆਤਮਕ ਅਡੋਲਤਾ ਵਿਚ ਮੇਰੀ ਸੁਰਤ ਟਿਕਵੇਂ ਤੌਰ ਤੇ ਜੋੜ ਦਿੱਤੀ ਹੈ।
The disease of egotism has been eradicated, suffering has been eliminated, and I have entered the Lord's state of celestial Samaadhi.
हउमै रोगु गइआ दुखु लाथा हरि सहजि समाधि लगाई ॥
LINE 13
ਹਰਿਨਾਮੁਵਡਾਈਸਤਿਗੁਰਤੇਪਾਈਸੁਖੁਸਤਿਗੁਰਦੇਵਮਨੁਪਰਸੇ॥
ਇਹ ਹਰਿ-ਨਾਮ (ਜੋ ਮੇਰੇ ਵਾਸਤੇ ਬੜੀ) ਇੱਜ਼ਤ (ਹੈ), ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ, ਗੁਰਦੇਵ (ਦੇ ਚਰਨਾਂ) ਨੂੰ ਛੁਹ ਕੇ ਮੇਰਾ ਮਨ ਆਨੰਦ ਅਨੁਭਵ ਕਰਦਾ ਹੈ।
I have obtained the glorious greatness of Name of the Lord from the True Guru; beholding the Divine True Guru, my mind is at peace.
हरि नामु वडाई सतिगुर ते पाई सुखु सतिगुर देव मनु परसे ॥
LINE 14
ਹਉਜੀਵਾਹਉਜੀਵਾਸਤਿਗੁਰਦੇਖਿਸਰਸੇ੨॥॥
ਗੁਰੂ ਦਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ ॥੨॥
I live, I live, and I blossom forth, beholding the True Guru. ||2||
हउ जीवा हउ जीवा सतिगुर देखि सरसे ॥२॥
LINE 15
ਕੋਈਆਣਿਕੋਈਆਣਿਮਿਲਾਵੈਮੇਰਾਸਤਿਗੁਰੁਪੂਰਾਰਾਮ॥
ਜੇ ਕੋਈ ਲਿਆ ਕੇ, ਜੇ ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ,
If only someone would come, if only someone would come, and lead me to meet my Perfect True Guru.
कोई आणि कोई आणि मिलावै मेरा सतिगुरु पूरा राम ॥
LINE 16
ਹਉਮਨੁਤਨੁਹਉਮਨੁਤਨੁਦੇਵਾਤਿਸੁਕਾਟਿਸਰੀਰਾਰਾਮ॥
ਮੈਂ ਆਪਣਾ ਮਨ ਆਪਣਾ ਸਰੀਰ ਉਸ ਦੇ ਹਵਾਲੇ ਕਰ ਦਿਆਂ, ਆਪਣਾ ਸਰੀਰ ਕੱਟ ਕੇ ਉਸ ਨੂੰ ਦੇ ਦਿਆਂ।
My mind and body, my mind and body - I cut my body into pieces, and I dedicate these to Him.
हउ मनु तनु हउ मनु तनु देवा तिसु काटि सरीरा राम ॥
LINE 17
ਹਉਮਨੁਤਨੁਕਾਟਿਕਾਟਿਤਿਸੁਦੇਈਜੋਸਤਿਗੁਰਬਚਨਸੁਣਾਏ॥
ਜੇਹੜਾ ਕੋਈ ਮੈਨੂੰ ਗੁਰੂ ਦੇ ਬਚਨ ਸੁਣਾਵੇ, ਮੈਂ ਆਪਣਾ ਮਨ ਕੱਟ ਕੇ ਆਪਣਾ ਤਨ ਕੱਟ ਕੇ (ਮਨ ਤੇ ਤਨ ਦੀ ਅਪਣੱਤ ਦਾ ਮੋਹ ਕੱਟ ਕੇ) ਉਸ ਦੇ ਹਵਾਲੇ ਕਰ ਦਿਆਂ।
Cutting my mind and body apart, cutting them into pieces, I offer these to the one, who recites to me the Words of the True Guru.
हउ मनु तनु काटि काटि तिसु देई जो सतिगुर बचन सुणाए ॥
LINE 18
ਮੇਰੈਮਨਿਬੈਰਾਗੁਭਇਆਬੈਰਾਗੀਮਿਲਿਗੁਰਦਰਸਨਿਸੁਖੁਪਾਏ॥
ਮੇਰੇ ਉਤਾਵਲੇ ਹੋ ਰਹੇ ਮਨ ਵਿਚ ਗੁਰੂ ਦੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ। ਗੁਰੂ ਨੂੰ ਮਿਲ ਕੇ, ਗੁਰੂ ਦੇ ਦਰਸਨ ਨਾਲ ਮੇਰਾ ਮਨ ਸੁਖ ਅਨੁਭਵ ਕਰਦਾ ਹੈ।
My unattached mind has renounced the world; obtaining the Blessed Vision of the Guru's Darshan, it has found peace.
मेरै मनि बैरागु भइआ बैरागी मिलि गुर दरसनि सुखु पाए ॥
LINE 19
ਹਰਿਹਰਿਕ੍ਰਿਪਾਕਰਹੁਸੁਖਦਾਤੇਦੇਹੁਸਤਿਗੁਰਚਰਨਹਮਧੂਰਾ॥
ਹੇ ਹਰੀ! ਹੇ ਸੁਖਦਾਤੇ ਹਰੀ! ਮੇਹਰ ਕਰ, ਮੈਨੂੰ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼।
O Lord, Har, Har, O Giver of Peace, please, grant Your Grace, and bless me with the dust of the feet of the True Guru.
हरि हरि क्रिपा करहु सुखदाते देहु सतिगुर चरन हम धूरा ॥
LINE 20
ਕੋਈਆਣਿਕੋਈਆਣਿਮਿਲਾਵੈਮੇਰਾਸਤਿਗੁਰੁਪੂਰਾ੩॥॥
ਕੋਈ ਲਿਆ ਕੇ, ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ! ॥੩॥
If only someone would come, if only someone would come, and lead me to meet my Perfect True Guru. ||3||
कोई आणि कोई आणि मिलावै मेरा सतिगुरु पूरा ॥३॥
LINE 21
ਗੁਰਜੇਵਡੁਗੁਰਜੇਵਡੁਦਾਤਾਮੈਅਵਰੁਨਕੋਈਰਾਮ॥
ਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ (ਦਿੱਸਦਾ)।
A Giver as great as the Guru, as great as the Guru - I cannot see any other.
गुर जेवडु गुर जेवडु दाता मै अवरु न कोई राम ॥
LINE 22
ਹਰਿਦਾਨੋਹਰਿਦਾਨੁਦੇਵੈਹਰਿਪੁਰਖੁਨਿਰੰਜਨੁਸੋਈਰਾਮ॥
ਗੁਰੂ (ਪਰਮਾਤਮਾ ਦੇ ਨਾਮ ਦਾ) ਦਾਨ ਬਖ਼ਸ਼ਦਾ ਹੈ ਜੋ ਸਰਬ-ਵਿਆਪਕ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
He blesses me with the gift of the Lord's Name, the gift of the Lord's Name; He is the Immaculate Lord God.
हरि दानो हरि दानु देवै हरि पुरखु निरंजनु सोई राम ॥
LINE 23
ਹਰਿਹਰਿਨਾਮੁਜਿਨੀਆਰਾਧਿਆਤਿਨਕਾਦੁਖੁਭਰਮੁਭਉਭਾਗਾ॥
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦਾ (ਹਰੇਕ ਕਿਸਮ ਦਾ) ਦੁੱਖ ਭਰਮ ਤੇ ਡਰ ਦੂਰ ਹੋ ਗਿਆ।
Those who worship in adoration the Name of the Lord, Har, Har - their pain, doubts and fears are dispelled.
हरि हरि नामु जिनी आराधिआ तिन का दुखु भरमु भउ भागा ॥
LINE 24
ਸੇਵਕਭਾਇਮਿਲੇਵਡਭਾਗੀਜਿਨਗੁਰਚਰਨੀਮਨੁਲਾਗਾ॥
ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜ ਗਿਆ, ਉਹ ਸੇਵਕ ਭਾਵਨਾ ਦੀ ਰਾਹੀਂ (ਪਰਮਾਤਮਾ ਵਿਚ) ਮਿਲ ਗਏ।
Through their loving service, those very fortunate ones, whose minds are attached to the Guru's Feet, meet Him.
सेवक भाइ मिले वडभागी जिन गुर चरनी मनु लागा ॥
LINE 25
ਕਹੁਨਾਨਕਹਰਿਆਪਿਮਿਲਾਏਮਿਲਿਸਤਿਗੁਰਪੁਰਖਸੁਖੁਹੋਈ॥
ਨਾਨਕ ਆਖਦਾ ਹੈ- ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਤੇ, ਗੁਰੂ ਤੇ ਪਰਮਾਤਮਾ ਨੂੰ ਮਿਲ ਕੇ ਆਤਮਕ ਆਨੰਦ ਪੈਦਾ ਹੁੰਦਾ ਹੈ।
Says Nanak, the Lord Himself causes us to meet the Guru; meeting the Almighty True Guru, peace is obtained.
कहु नानक हरि आपि मिलाए मिलि सतिगुर पुरख सुखु होई ॥
LINE 26
ਗੁਰਜੇਵਡੁਗੁਰਜੇਵਡੁਦਾਤਾਮੈਅਵਰੁਨਕੋਈ੪੧॥॥॥
ਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ ॥੪॥੧॥
A Giver as great as the Guru, as great as the Guru - I cannot see any other. ||4||1||
गुर जेवडु गुर जेवडु दाता मै अवरु न कोई ॥४॥१॥
GURBANI.WORLD