GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਜਾਪੁ - ਗੁਰੂ ਗੋਬਿੰਦ ਸਿੰਘ ਜੀ
ਅੰਗ 8
Display Settings
Translations
ਭਗਵਤੀਛੰਦਤ੍ਵਪ੍ਰਸਾਦਿ
ਭਗਵਤੀ ਛੰਦ: ਤੇਰੀ ਕ੍ਰਿਪਾ ਨਾਲ:
BHAGVATI STANZA. BY THY GRACE
भगवती छंद ॥ त्व प्रसादि ॥
ਕਿਜ਼ਾਹਰਜ਼ਹੂਰਹੈਂ
(ਹੇ ਪ੍ਰਭੂ!) ਤੂੰ ਪ੍ਰਗਟ ਰੂਪ ਵਿਚ ਪ੍ਰਕਾਸ਼ਮਾਨ ਹੈਂ,
That Thou art visible illumination!
कि ज़ाहर ज़हूर हैं ॥
ਕਿਹਾਜ਼ਰਹਜ਼ੂਰਹੈਂ
ਤੂੰ ਸਾਹਮਣੇ ਮੌਜੂਦ ਹੈਂ,
That Thou art All-Prevading!
कि हाज़र हज़ूर हैं ॥
ਹਮੇਸੁਲਸਲਾਮਹੈਂ
ਤੂੰ ਹਮੇਸ਼ਾ ਸਲਾਮਤ ਹੈਂ
That Thou art reveiver of Eternal conpliments!
हमेसुल सलाम हैं ॥
ਸਮਸਤੁਲਕਲਾਮਹੈਂ॥੧੫੦॥
ਅਤੇ ਸਭ ਵਿਚ ਤੇਰੇ ਹੀ ਬੋਲ ('ਕਲਾਮ') ਹਨ ॥੧੫੦॥
That Thou art Venerated by all! 150
समसतुल कलाम हैं ॥१५०॥
ਕਿਸਾਹਿਬਦਿਮਾਗ਼ਹੈਂ
(ਹੇ ਪ੍ਰਭੂ!) ਤੂੰ ਸ੍ਰੇਸ਼ਠ ਬੁੱਧੀ ਦਾ ਮਾਲਕ ਹੈਂ,
That Thou art Most Intelligent!
कि साहिब दिमाग़ हैं ॥
ਕਿਹੁਸਨੁਲਚਰਾਗ਼ਹੈਂ
ਤੂੰ ਹੁਸਨ ਦਾ ਦੀਪਕ ਹੈਂ,
That Thou art the Lamp of Beauty!
कि हुसनुल चराग़ हैं ॥
ਕਿਕਾਮਲਕਰੀਮਹੈਂ
ਤੂੰ ਪਰਮ ਬਖਸ਼ਿੰਦ ਹੈਂ,
That Thou art completely Generous!
कि कामल करीम हैं ॥
ਕਿਰਾਜ਼ਕਰਹੀਮਹੈਂ॥੧੫੧॥
ਤੂੰ ਰੋਜ਼ੀ ਦੇਣ ਵਾਲਾ ਦਿਆਲੂ ਹੈਂ ॥੧੫੧॥
That Thou art Sustainer and Merciful! 151
कि राज़क रहीम हैं ॥१५१॥
ਕਿਰੋਜ਼ੀਦਿਹੰਦਹੈਂ
(ਹੇ ਪ੍ਰਭੂ!) ਤੂੰ ਰੋਜ਼ੀ ਦੇਣ ਵਾਲਾ ਹੈਂ,
That Thou art Giver of Sustenance!
कि रोज़ी दिहंद हैं ॥
ਕਿਰਾਜ਼ਕਰਹਿੰਦਹੈਂ
ਤੂੰ ਮੁਕਤੀ ਪ੍ਰਦਾਨ ਕਰਨ ਵਾਲਾ ਦਇਆਵਾਨ ਹੈਂ,
That Thou art ever the Sustainer!
कि राज़क रहिंद हैं ॥
ਕਰੀਮੁਲਕਮਾਲਹੈਂ
ਤੂੰ ਸ੍ਰੇਸ਼ਠ ('ਕਮਾਲ') ਕ੍ਰਿਪਾਲੂ ਹੈਂ,
That Thou art the perfection of Generosity!
करीमुल कमाल हैं ॥
ਕਿਹੁਸਨੁਲਜਮਾਲਹੈਂ॥੧੫੨॥
ਤੂੰ ਅਤਿਅੰਤ ਸੁੰਦਰ ਹੈਂ ॥੧੫੨॥
That Thou art Most Beautiful! 152
कि हुसनुल जमाल हैं ॥१५२॥
ਗ਼ਨੀਮੁਲਖ਼ਿਰਾਜਹੈਂ
(ਹੇ ਪ੍ਰਭੂ!) ਤੂੰ ਵੈਰੀਆਂ ਤੋਂ ਵੀ ਕਰ ਵਸੂਲਣ ਵਾਲਾ ਹੈਂ (ਅਰਥਾਤ ਸਭ ਨੂੰ ਅਧੀਨ ਰਖਣ ਵਾਲਾ ਹੈਂ)
That Thou art the Penaliser of enemies!
ग़नीमुल क़िराज हैं ॥
ਗ਼ਰੀਬੁਲਨਿਵਾਜ਼ਹੈਂ
ਤੂੰ ਗ਼ਰੀਬਾਂ ਨੂੰ ਵਡਿਆਉਣ ਵਾਲਾ ਹੈਂ,
That Thou art the Supporter of the poor!
ग़रीबुल निवाज़ हैं ॥
ਹਰੀਫ਼ੁਲਸ਼ਿਕੰਨਹੈਂ
ਤੂੰ ਵੈਰੀਆਂ ਦਾ ਨਾਸ਼ਕ ਹੈਂ,
That Thou art the Destroyer of enemies !
हरीफ़ुल शिकंन हैं ॥
ਹਿਰਾਸੁਲਫ਼ਿਕੰਨਹੈਂ॥੧੫੩॥
ਤੂੰ ਭੈ ਨੂੰ ਪਰੇ ਸੁਟਣ ਵਾਲਾ ('ਫਿਕੰਨ') ਹੈਂ ॥੧੫੩॥
That Thou art the remover of Fear ! 153
हिरासुल फ़िकंन हैं ॥१५३॥
ਕਲੰਕੰਪ੍ਰਣਾਸਹੈਂ
(ਹੇ ਪ੍ਰਭੂ!) ਤੂੰ ਕਲੰਕ ਨੂੰ ਨਸ਼ਟ ਕਰਨ ਵਾਲਾ ਹੈਂ,
That Thou art the Destroyer of blemishes!
कलंकं प्रणास हैं ॥
ਸਮਸਤੁਲਨਿਵਾਸਹੈਂ
ਤੂੰ ਸਾਰਿਆਂ ਵਿਚ ਵਸਦਾ ਹੈਂ,
That Thou art the dweller in all!
समसतुल निवास हैं ॥
ਅਗੰਜੁਲਗਨੀਮਹੈਂ
ਤੂੰ ਵੈਰੀਆਂ ('ਗਨੀਮ') ਤੋਂ ਨਸ਼ਟ ਹੋਣ ਵਾਲਾ ਨਹੀਂ ਹੈਂ,
That Thou art invincible by enemies!
अगंजुल गनीम हैं ॥
ਰਜ਼ਾਇਕਰਹੀਮਹੈਂ॥੧੫੪॥
ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਮਿਹਰਬਾਨ ਹੈਂ ॥੧੫੪॥
That Thou art the Sustainer and Gracious! 154
रज़ाइक रहीम हैं ॥१५४॥
ਸਮਸਤੁਲਜ਼ੁਬਾਂਹੈਂ
(ਹੇ ਪ੍ਰਭੂ!) ਤੂੰ ਸਾਰਿਆਂ ਦੀ ਬੋਲੀ ਹੈਂ (ਅਰਥਾਤ ਸਭ ਵਿਚ ਤੂੰ ਹੀ ਬੋਲ ਰਿਹਾ ਹੈਂ)
That Thou art the Master of all languages!
समसतुल ज़ुबां हैं ॥
ਕਿਸਾਹਿਬਕਿਰਾਂਹੈਂ
ਤੂੰ ਸ਼ੁਭ ਸ਼ਗਨਾਂ ('ਕਿਰਾ') ਦਾ ਸੁਆਮੀ ਹੈਂ,
That Thou art the Most Glorious!
कि साहिब किरां हैं ॥
ਕਿਨਰਕੰਪ੍ਰਣਾਸਹੈਂ
ਤੂੰ ਨਰਕਾਂ ਨੂੰ ਨਸ਼ਟ ਕਰਨ ਵਾਲਾ ਹੈਂ,
That Thou art the Destroyer of hell!
कि नरकं प्रणास हैं ॥
ਬਹਿਸ਼ਤੁਲਨਿਵਾਸਹੈਂ॥੧੫੫॥
ਤੂੰ ਬਹਿਸ਼ਤ (ਸੁਅਰਗ) ਵਿਚ ਨਿਵਾਸ ਕਰਦਾ ਹੈਂ ॥੧੫੫॥
That Thou art the dweller in heaven! 155
बहिशतुल निवास हैं ॥१५५॥
ਕਿਸਰਬੁਲਗਵੰਨਹੈਂ
(ਹੇ ਪ੍ਰਭੂ!) ਤੂੰ ਸਭ ਵਿਚ ਗਮਨ ਕਰਦਾ ਹੈਂ,
That Thou art the Goer to all!
कि सरबुल गवंन हैं ॥
ਹਮੇਸੁਲਰਵੰਨਹੈਂ
ਤੂੰ ਹਮੇਸ਼ਾ (ਸਭ ਵਿਚ) ਵਿਆਪਤ ਹੋਣ ਵਾਲਾ ਹੈਂ,
That Thou art ever Blissful!
हमेसुल रवंन हैं ॥
ਤਮਾਮੁਲਤਮੀਜ਼ਹੈਂ
ਤੂੰ ਸਭ ਦੀ ਪਛਾਣ ਰਖਦਾ ਹੈਂ,
That Thou art the knower of all!
तमामुल तमीज़ हैं ॥
ਸਮਸਤੁਲਅਜ਼ੀਜ਼ਹੈਂ॥੧੫੬॥
ਤੂੰ ਸਭ ਦਾ ਪਿਆਰਾ ਹੈਂ ॥੧੫੬॥
That Thou art dearest to all! 156
समसतुल अज़ीज़ हैं ॥१५६॥
ਪਰੰਪਰਮਈਸਹੈਂ
(ਹੇ ਪ੍ਰਭੂ!) ਤੂੰ ਪਰਮ ਸ੍ਰੇਸ਼ਠ ਸੁਆਮੀ ਹੈਂ,
That Thou art the Lord of lords!
परं परम ईस हैं ॥
ਸਮਸਤੁਲਅਦੀਸਹੈਂ
ਤੂੰ ਸਭ ਲਈ ਅਦ੍ਰਿਸ਼ ਹੈਂ,
That Thou art hidden from all!
समसतुल अदीस हैं ॥
ਅਦੇਸੁਲਅਲੇਖਹੈਂ
ਤੂੰ ਦੇਸਾਂ ਤੋਂ ਰਹਿਤ ਅਤੇ ਲੇਖੇ ਤੋਂ ਰਹਿਤ ਹੈਂ,
That Thou art countryless and accountless!
अदेसुल अलेख हैं ॥
ਹਮੇਸੁਲਅਭੇਖਹੈਂ॥੧੫੭॥
ਤੂੰ ਸਦਾ ਭੇਖਾਂ ਤੋਂ ਰਹਿਤ ਹੈਂ ॥੧੫੭॥
That Thou art ever garbles! 157
हमेसुल अभेख हैं ॥१५७॥
ਜ਼ਿਮੀਨੁਲਜ਼ਮਾਂਹੈਂ
(ਹੇ ਪ੍ਰਭੂ!) ਤੂੰ ਧਰਤੀ ਅਤੇ ਆਕਾਸ਼ ਵਿਚ ਵਿਆਪਤ ਹੈਂ,
That Thou art in Earth and Heaven!
ज़िमीनुल ज़मां हैं ॥
ਅਮੀਕੁਲਇਮਾਂਹੈਂ
ਤੂੰ ਗਹਿਰ ਗੰਭੀਰ ਧਰਮ ਵਾਲਾ ਹੈਂ,
That Thou art Most Profound in signs!
अमीकुल इमां हैं ॥
ਕਰੀਮੁਲਕਮਾਲਹੈਂ
ਤੂੰ ਸ੍ਰੇਸ਼ਠ ਕ੍ਰਿਪਾਲੂ ਹੈਂ,
That Thou art Most Generous!
करीमुल कमाल हैं ॥
ਕਿਜੁਰਅਤਿਜਮਾਲਹੈਂ॥੧੫੮॥
ਤੂੰ ਸਾਹਸ ('ਜੁਰਅਤ') ਦਾ ਤੇਜ ਹੈਂ ॥੧੫੮॥
That Thou art embodiment of courage and beauty! 158
कि जुरअति जमाल हैं ॥१५८॥
ਕਿਅਚਲੰਪ੍ਰਕਾਸਹੈਂ
(ਹੇ ਪ੍ਰਭੂ!) ਤੂੰ ਅਚਲ ਪ੍ਰਕਾਸ਼ ਵਾਲਾ ਹੈਂ,
That Thou art perpetual illumination!
कि अचलं प्रकास हैं ॥
ਕਿਅਮਿਤੋਸੁਬਾਸਹੈਂ
ਤੂੰ ਅਮਿਤ ਸੁਗੰਧ ਵਾਲਾ ਹੈਂ,
That Thou art Limitless fragrance!
कि अमितो सुबास हैं ॥
ਕਿਅਜਬਸਰੂਪਹੈਂ
ਤੂੰ ਅਦਭੁਤ ਰੂਪ ਵਾਲਾ ਹੈਂ,
That Thou art wonderful entity!
कि अजब सरूप हैं ॥
ਕਿਅਮਿਤੋਬਿਭੂਤਹੈਂ॥੧੫੯॥
ਤੂੰ ਅਸੀਮ ਸੰਪੱਤੀ ਵਾਲਾ ਹੈਂ ॥੧੫੯॥
That Thou art Limitless Grandeur! 159
कि अमितो बिभूत हैं ॥१५९॥
ਕਿਅਮਿਤੋਪਸਾਹੈਂ
(ਹੇ ਪ੍ਰਭੂ!) ਤੂੰ ਅਸੀਮ ਪਸਾਰ ਵਾਲਾ ਹੈਂ,
That Thou art Limitless Expanse!
कि अमितो पसा हैं ॥
ਕਿਆਤਮਪ੍ਰਭਾਹੈਂ
ਤੂੰ ਆਪਣੇ ਆਪ ਪ੍ਰਕਾਸ਼ਵਾਨ ਹੈਂ,
That Thou art selfluminous!
कि आतम प्रभा हैं ॥
ਕਿਅਚਲੰਅਨੰਗਹੈਂ
ਤੂੰ ਅਚਲ ਅਤੇ ਸ਼ਰੀਰ-ਰਹਿਤ ਹੈਂ,
That Thou art Steady and Limbless!
कि अचलं अनंग हैं ॥
ਕਿਅਮਿਤੋਅਭੰਗਹੈਂ॥੧੬੦॥
ਤੂੰ ਅਨੰਤ ਅਤੇ ਅਵਿਨਾਸ਼ੀ ਹੈਂ ॥੧੬੦॥
That Thou art Infinite and Indestructible! 160
कि अमितो अभंग हैं ॥१६०॥
WWW.GURBANI.WORLD
ਪਿਛਲਾ Share ਹੋਮ Save ਅਗਲਾ