GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 262
Display Settings
Translations
ਪ੍ਰਭਕੈਸਿਮਰਨਿਰਿਧਿਸਿਧਿਨਉਨਿਧਿ
ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ,
In the remembrance of God are wealth, miraculous spiritual powers and the nine treasures.
प्रभ कै सिमरनि रिधि सिधि नउ निधि ॥
ਪ੍ਰਭਕੈਸਿਮਰਨਿਗਿਆਨੁਧਿਆਨੁਤਤੁਬੁਧਿ
ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ।
In the remembrance of God are knowledge, meditation and the essence of wisdom.
प्रभ कै सिमरनि गिआनु धिआनु ततु बुधि ॥
ਪ੍ਰਭਕੈਸਿਮਰਨਿਜਪਤਪਪੂਜਾ
ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ,
In the remembrance of God are chanting, intense meditation and devotional worship.
प्रभ कै सिमरनि जप तप पूजा ॥
ਪ੍ਰਭਕੈਸਿਮਰਨਿਬਿਨਸੈਦੂਜਾ
(ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ।
In the remembrance of God, duality is removed.
प्रभ कै सिमरनि बिनसै दूजा ॥
ਪ੍ਰਭਕੈਸਿਮਰਨਿਤੀਰਥਇਸਨਾਨੀ
ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ,
In the remembrance of God are purifying baths at sacred shrines of pilgrimage.
प्रभ कै सिमरनि तीरथ इसनानी ॥
ਪ੍ਰਭਕੈਸਿਮਰਨਿਦਰਗਹਮਾਨੀ
ਦਰਗਾਹ ਵਿਚ ਇੱਜ਼ਤ ਮਿਲਦੀ ਹੈ;
In the remembrance of God, one attains honor in the Court of the Lord.
प्रभ कै सिमरनि दरगह मानी ॥
ਪ੍ਰਭਕੈਸਿਮਰਨਿਹੋਇਸੁਭਲਾ
ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ,
In the remembrance of God, one becomes good.
प्रभ कै सिमरनि होइ सु भला ॥
ਪ੍ਰਭਕੈਸਿਮਰਨਿਸੁਫਲਫਲਾ
ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।
In the remembrance of God, one flowers in fruition.
प्रभ कै सिमरनि सुफल फला ॥
ਸੇਸਿਮਰਹਿਜਿਨਆਪਿਸਿਮਰਾਏ
(ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ,
They alone remember Him in meditation, whom He inspires to meditate.
से सिमरहि जिन आपि सिमराए ॥
ਨਾਨਕਤਾਕੈਲਾਗਉਪਾਏ॥੩॥
(ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ ॥੩॥
Nanak grasps the feet of those humble beings. ||3||
नानक ता कै लागउ पाए ॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ