ਮਲਾਰਮਹਲਾ੧ਅਸਟਪਦੀਆਘਰੁ੧॥
ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Malaar, First Mahalaa, Ashtapadees, First House:
मलार महला १ असटपदीआ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਚਕਵੀਨੈਨਨਂੀਦਨਹਿਚਾਹੈਬਿਨੁਪਿਰਨਂੀਦਨਪਾਈ॥
ਚਕਵੀ (ਰਾਤ ਨੂੰ) ਆਪਣੇ ਪਿਆਰੇ (ਚਕਵੇ) ਤੋਂ ਬਿਨਾ ਸੌ ਨਹੀਂ ਸਕਦੀ, ਉਹ ਆਪਣੀਆਂ ਅੱਖਾਂ ਵਿਚ ਨੀਂਦ ਦਾ ਆਉਣਾ ਪਸੰਦ ਨਹੀਂ ਕਰਦੀ।
The chakvi bird does not long for sleepy eyes; without her beloved, she does not sleep.
चकवी नैन नींद नहि चाहै बिनु पिर नींद न पाई ॥
ਸੂਰੁਚਰ੍ਹੈਪ੍ਰਿਉਦੇਖੈਨੈਨੀਨਿਵਿਨਿਵਿਲਾਗੈਪਾਂਈ॥੧॥
ਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ ॥੧॥
When the sun rises, she sees her beloved with her eyes; she bows and touches his feet. ||1||
सूरु चर्है प्रिउ देखै नैनी निवि निवि लागै पांई ॥१॥
ਪਿਰਭਾਵੈਪ੍ਰੇਮੁਸਖਾਈ॥
ਮੈਨੂੰ ਸਦਾ-ਸਹਾਈ ਪ੍ਰੀਤਮ-ਪ੍ਰਭੂ ਦਾ ਪ੍ਰੇਮ ਪਿਆਰਾ ਲੱਗਦਾ ਹੈ।
The Love of my Beloved is pleasing; it is my Companion and Support.
पिर भावै प्रेमु सखाई ॥
ਤਿਸੁਬਿਨੁਘੜੀਨਹੀਜਗਿਜੀਵਾਐਸੀਪਿਆਸਤਿਸਾਈ॥੧॥ਰਹਾਉ॥
ਮੇਰੇ ਅੰਦਰ ਉਸਦੇ ਮਿਲਾਪ ਦੀ ਇਤਨੀ ਤੀਬਰ ਤਾਂਘ ਹੈ ਕਿ ਮੈਂ ਜਗਤ ਵਿਚ ਉਸ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ ॥੧॥ ਰਹਾਉ ॥
Without Him, I cannot live in this world even for an instant; such is my hunger and thirst. ||1||Pause||
तिसु बिनु घड़ी नही जगि जीवा ऐसी पिआस तिसाई ॥१॥ रहाउ ॥
ਸਰਵਰਿਕਮਲੁਕਿਰਣਿਆਕਾਸੀਬਿਗਸੈਸਹਜਿਸੁਭਾਈ॥
ਕੌਲ (ਫੁੱਲ) ਸਰੋਵਰ ਵਿਚ ਹੁੰਦਾ ਹੈ, (ਸੂਰਜ ਦੀ) ਕਿਰਨ ਆਕਾਸ਼ਾਂ ਵਿਚ ਹੁੰਦੀ ਹੈ, (ਫਿਰ ਭੀ ਉਸ ਕਿਰਨ ਨੂੰ ਤੱਕ ਕੇ ਕੌਲ ਫੁੱਲ) ਸੁਤੇ ਹੀ ਖਿੜ ਪੈਂਦਾ ਹੈ।
The lotus in the pool blossoms forth intuitively and naturally, with the rays of the sun in the sky.
सरवरि कमलु किरणि आकासी बिगसै सहजि सुभाई ॥
ਪ੍ਰੀਤਮਪ੍ਰੀਤਿਬਨੀਅਭਐਸੀਜੋਤੀਜੋਤਿਮਿਲਾਈ॥੨॥
(ਪ੍ਰੇਮੀ ਦੇ) ਹਿਰਦੇ ਵਿਚ ਆਪਣੇ ਪ੍ਰੀਤਮ ਦੀ ਅਜੇਹੀ ਪ੍ਰੀਤ ਬਣਦੀ ਹੈ ਕਿ ਉਸ ਦੀ ਆਤਮਾ ਪ੍ਰੀਤਮ ਦੀ ਆਤਮਾ ਵਿਚ ਮਿਲ ਜਾਂਦੀ ਹੈ ॥੨॥
Such is the love for my Beloved which imbues me; my light has merged into the Light. ||2||
प्रीतम प्रीति बनी अभ ऐसी जोती जोति मिलाई ॥२॥
ਚਾਤ੍ਰਿਕੁਜਲਬਿਨੁਪ੍ਰਿਉਪ੍ਰਿਉਟੇਰੈਬਿਲਪਕਰੈਬਿਲਲਾਈ॥
(ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਜਲ ਤੋਂ ਬਿਨਾ ਪਪੀਹਾ 'ਪ੍ਰਿਉ, ਪ੍ਰਿਉ' ਕੂਕਦਾ ਹੈ, ਮਾਨੋ, ਵਿਰਲਾਪ ਕਰਦਾ ਹੈ, ਤਰਲੇ ਲੈਂਦਾ ਹੈ।
Without water, the rainbird cries out, "Pri-o! Pri-o! - Beloved! Beloved!" It cries and wails and laments.
चात्रिकु जल बिनु प्रिउ प्रिउ टेरै बिलप करै बिललाई ॥
ਘਨਹਰਘੋਰਦਸੌਦਿਸਿਬਰਸੈਬਿਨੁਜਲਪਿਆਸਨਜਾਈ॥੩॥
ਬੱਦਲ ਗੱਜ ਕੇ ਦਸੀਂ ਪਾਸੀਂ ਵਰ੍ਹਦਾ ਹੈ, ਪਰ ਪਪੀਹੇ ਦੀ ਪਿਆਸ ਸ੍ਵਾਂਤੀ ਬੂੰਦ ਤੋਂ ਬਿਨਾ ਦੂਰ ਨਹੀਂ ਹੁੰਦੀ ॥੩॥
The thundering clouds rain down in the ten directions; its thirst is not quenched until it catches the rain-drop in its mouth. ||3||
घनहर घोर दसौ दिसि बरसै बिनु जल पिआस न जाई ॥३॥
ਮੀਨਨਿਵਾਸਉਪਜੈਜਲਹੀਤੇਸੁਖਦੁਖਪੁਰਬਿਕਮਾਈ॥
ਮੱਛੀ ਪਾਣੀ ਵਿਚ ਪੈਦਾ ਹੁੰਦੀ ਹੈ, ਪਾਣੀ ਵਿਚ ਵੱਸਦੀ ਹੈ, ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿਚ ਹੀ ਸੁਖ ਦੁਖ ਸਹਾਰਦੀ ਹੈ।
The fish lives in water, from which it was born. It finds peace and pleasure according to its past actions.
मीन निवास उपजै जल ही ते सुख दुख पुरबि कमाई ॥
ਖਿਨੁਤਿਲੁਰਹਿਨਸਕੈਪਲੁਜਲਬਿਨੁਮਰਨੁਜੀਵਨੁਤਿਸੁਤਾਂਈ॥੪॥
ਪਾਣੀ ਤੋਂ ਬਿਨਾ ਉਹ ਇਕ ਖਿਨ ਭਰ ਤਿਲ ਭਰ ਪਲ ਭਰ ਭੀ ਜੀਊ ਨਹੀਂ ਸਕਦੀ। ਉਸ ਦਾ ਮਰਨ ਜੀਊਣ (ਉਸ ਦੀ ਸਾਰੀ ਉਮਰ ਦਾ ਵਸੇਬਾ) ਉਸ ਪਾਣੀ ਨਾਲ ਹੀ (ਸੰਭਵ) ਹੈ ॥੪॥
It cannot survive without water for a moment, even for an instant. Life and death depend on it. ||4||
खिनु तिलु रहि न सकै पलु जल बिनु मरनु जीवनु तिसु तांई ॥४॥
ਧਨਵਾਂਢੀਪਿਰੁਦੇਸਨਿਵਾਸੀਸਚੇਗੁਰਪਹਿਸਬਦੁਪਠਾੲਂੀ॥
ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ) ਘਰ ਵਿਚ ਹੀ ਵੱਸਦਾ ਹੈ, ਉਸ ਤੋਂ ਵਿਛੁੜੀ ਹੋਈ ਜੀਵ-ਇਸਤ੍ਰੀ ਜਦੋਂ ਸੱਚੇ ਗੁਰੂ ਦੀ ਰਾਹੀਂ (ਗੁਰੂ ਦੀ ਬਾਣੀ ਦੀ ਰਾਹੀਂ) ਸਨੇਹਾ ਭੇਜਦੀ ਹੈ,
The soul-bride is separated from her Husband Lord, who lives in His Own Country. He sends the Shabad, His Word, through the True Guru.
धन वांढी पिरु देस निवासी सचे गुर पहि सबदु पठाइीं ॥
ਗੁਣਸੰਗ੍ਰਹਿਪ੍ਰਭੁਰਿਦੈਨਿਵਾਸੀਭਗਤਿਰਤੀਹਰਖਾਈ॥੫॥
ਤੇ ਆਤਮਕ ਗੁਣ ਇਕੱਠੇ ਕਰਦੀ ਹੈ, ਤਦੋਂ ਹਿਰਦੇ ਵਿਚ ਹੀ ਵੱਸਦਾ ਪ੍ਰਭੂ-ਪਤੀ ਉਸ ਦੇ ਅੰਦਰ ਪਰਗਟ ਹੋ ਜਾਂਦਾ ਹੈ, ਜੀਵ-ਇਸਤ੍ਰੀ ਉਸ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਪ੍ਰਸੰਨ ਹੁੰਦੀ ਹੈ ॥੫॥
She gathers virtues, and enshrines God within her heart. Imbued with devotion, she is happy. ||5||
गुण संग्रहि प्रभु रिदै निवासी भगति रती हरखाई ॥५॥
ਪ੍ਰਿਉਪ੍ਰਿਉਕਰੈਸਭੈਹੈਜੇਤੀਗੁਰਭਾਵੈਪ੍ਰਿਉਪਾੲਂੀ॥
ਜਿਹੜੀ ਭੀ ਲੁਕਾਈ ਹੈ ਸਾਰੀ ਹੀ ਪਤੀ-ਪ੍ਰਭੂ ਦਾ ਨਾਮ ਲੈਂਦੀ ਹੈ, ਪਰ ਜਿਹੜੀ ਜੀਵ-ਇਸਤ੍ਰੀ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਪਤੀ-ਪ੍ਰਭੂ ਨੂੰ ਮਿਲ ਪੈਂਦੀ ਹੈ।
Everyone cries out, "Beloved! Beloved!" But she alone finds her Beloved, who is pleasing to the Guru.
प्रिउ प्रिउ करै सभै है जेती गुर भावै प्रिउ पाइीं ॥
ਪ੍ਰਿਉਨਾਲੇਸਦਹੀਸਚਿਸੰਗੇਨਦਰੀਮੇਲਿਮਿਲਾਈ॥੬॥
ਪਤੀ-ਪ੍ਰਭੂ ਤਾਂ ਸਦਾ ਹੀ ਹਰੇਕ ਜੀਵ-ਇਸਤ੍ਰੀ ਦੇ ਨਾਲ ਹੈ ਅੰਗ-ਸੰਗ ਹੈ, ਜੇਹੜੀ ਉਸ ਸਦਾ-ਥਿਰ ਵਿਚ ਜੁੜਦੀ ਹੈ ਗੁਰੂ ਮਿਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੬॥
Our Beloved is always with us; through the Truth, He blesses us with His Grace, and unites us in His Union. ||6||
प्रिउ नाले सद ही सचि संगे नदरी मेलि मिलाई ॥६॥
ਸਭਮਹਿਜੀਉਜੀਉਹੈਸੋਈਘਟਿਘਟਿਰਹਿਆਸਮਾਈ॥
ਹਰੇਕ ਜੀਵ ਵਿਚ ਪ੍ਰਭੂ ਦੀ ਦਿੱਤੀ ਜਿੰਦ ਰੁਮਕ ਰਹੀ ਹੈ, ਉਹ ਪ੍ਰਭੂ ਆਪ ਹੀ ਹਰੇਕ ਦੀ ਜਿੰਦ (ਆਸਰਾ) ਹੈ। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
He is the life of the soul in each and every soul; He permeates and pervades each and every heart.
सभ महि जीउ जीउ है सोई घटि घटि रहिआ समाई ॥
ਗੁਰਪਰਸਾਦਿਘਰਹੀਪਰਗਾਸਿਆਸਹਜੇਸਹਜਿਸਮਾਈ॥੭॥
ਗੁਰੂ ਦੀ ਕਿਰਪਾ ਨਾਲ ਜਿਸ ਜੀਵ ਦੇ ਹਿਰਦੇ ਵਿਚ ਹੀ ਪਰਗਟ ਹੋ ਪੈਂਦਾ ਹੈ ਉਹ ਜੀਵ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੭॥
By Guru's Grace, He is revealed within the home of my heart; I am intuitively, naturally, absorbed into Him. ||7||
गुर परसादि घर ही परगासिआ सहजे सहजि समाई ॥७॥
ਅਪਨਾਕਾਜੁਸਵਾਰਹੁਆਪੇਸੁਖਦਾਤੇਗੋਸਾਂੲਂੀ॥
ਹੇ ਧਰਤੀ ਦੇ ਖਸਮ! ਹੇ ਜੀਵਾਂ ਨੂੰ ਸੁਖ ਦੇਣ ਵਾਲੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਨਾ ਤੇਰਾ ਆਪਣਾ ਹੀ ਕੰਮ ਹੈ, ਇਸ) ਆਪਣੇ ਕੰਮ ਨੂੰ ਤੂੰ ਆਪ ਹੀ ਸਿਰੇ ਚਾੜ੍ਹਦਾ ਹੈਂ।
He Himself shall resolve all your affairs, when you meet with the Giver of peace, the Lord of the World.
अपना काजु सवारहु आपे सुखदाते गोसांइीं ॥
ਗੁਰਪਰਸਾਦਿਘਰਹੀਪਿਰੁਪਾਇਆਤਉਨਾਨਕਤਪਤਿਬੁਝਾਈ॥੮॥੧॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਜਿਸ ਦੇ ਹਿਰਦੇ-ਘਰ ਵਿਚ ਹੀ ਪ੍ਰਭੂ-ਪਤੀ ਪਰਗਟ ਹੋ ਪੈਂਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੮॥੧॥
By Guru's Grace, you shall find your Husband Lord within your own home; then, O Nanak, the fire within you shall be quenched. ||8||1||
गुर परसादि घर ही पिरु पाइआ तउ नानक तपति बुझाई ॥८॥१॥
WWW.GURBANI.WORLD