ਰਾਮਕਲੀਮਹਲਾ੧॥
Raamkalee, First Mahalaa:
रामकली महला १ ॥
ਹਮਡੋਲਤਬੇੜੀਪਾਪਭਰੀਹੈਪਵਣੁਲਗੈਮਤੁਜਾਈ॥
(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ।
My boat is wobbly and unsteady; it is filled with sins. The wind is rising - what if it tips over?
हम डोलत बेड़ी पाप भरी है पवणु लगै मतु जाई ॥
ਸਨਮੁਖਸਿਧਭੇਟਣਕਉਆਏਨਿਹਚਉਦੇਹਿਵਡਿਆਈ॥੧॥
(ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ। ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤ ਦੇਹ ॥੧॥
As sunmukh, I have turned to the Guru; O my Perfect Master; please be sure to bless me with Your glorious greatness. ||1||
सनमुख सिध भेटण कउ आए निहचउ देहि वडिआई ॥१॥
ਗੁਰਤਾਰਿਤਾਰਣਹਾਰਿਆ॥
(ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ।
O Guru, my Saving Grace, please carry me across the world-ocean.
गुर तारि तारणहारिआ ॥
ਦੇਹਿਭਗਤਿਪੂਰਨਅਵਿਨਾਸੀਹਉਤੁਝਕਉਬਲਿਹਾਰਿਆ॥੧॥ਰਹਾਉ॥
ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
Bless me with devotion to the perfect, imperishable Lord God; I am a sacrifice to You. ||1||Pause||
देहि भगति पूरन अविनासी हउ तुझ कउ बलिहारिआ ॥१॥ रहाउ ॥
ਸਿਧਸਾਧਿਕਜੋਗੀਅਰੁਜੰਗਮਏਕੁਸਿਧੁਜਿਨੀਧਿਆਇਆ॥
ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ, ਜਿਹੜੇ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ।
He alone is a Siddha, a seeker, a Yogi, a wandering pilgrim, who meditates on the One Perfect Lord.
सिध साधिक जोगी अरु जंगम एकु सिधु जिनी धिआइआ ॥
ਪਰਸਤਪੈਰਸਿਝਤਤੇਸੁਆਮੀਅਖਰੁਜਿਨਕਉਆਇਆ॥੨॥
ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ ॥੨॥
Touching the feet of the Lord Master, they are emancipated; they come to receive the Word of the Teachings. ||2||
परसत पैर सिझत ते सुआमी अखरु जिन कउ आइआ ॥२॥
ਜਪਤਪਸੰਜਮਕਰਮਨਜਾਨਾਨਾਮੁਜਪੀਪ੍ਰਭਤੇਰਾ॥
ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ। ਮੈਂ ਤੇਰਾ ਨਾਮ ਹੀ ਸਿਮਰਦਾ ਹਾਂ।
I know nothing of charity, meditation, self-discipline or religious rituals; I only chant Your Name, God.
जप तप संजम करम न जाना नामु जपी प्रभ तेरा ॥
ਗੁਰੁਪਰਮੇਸਰੁਨਾਨਕਭੇਟਿਓਸਾਚੈਸਬਦਿਨਿਬੇਰਾ॥੩॥੬॥
ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ ॥੩॥੬॥
Nanak has met the Guru, the Transcendent Lord God; through the True Word of His Shabad, he is set free. ||3||6||
गुरु परमेसरु नानक भेटिओ साचै सबदि निबेरा ॥३॥६॥
WWW.GURBANI.WORLD