ਸਾਰਗਮਹਲਾ੫॥
Saarang, Fifth Mahalaa:
सारग महला ५ ॥
ਪੋਥੀਪਰਮੇਸਰਕਾਥਾਨੁ॥
ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ।
This Holy Book is the home of the Transcendent Lord God.
पोथी परमेसर का थानु ॥
ਸਾਧਸੰਗਿਗਾਵਹਿਗੁਣਗੋਬਿੰਦਪੂਰਨਬ੍ਰਹਮਗਿਆਨੁ॥੧॥ਰਹਾਉ॥
ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ॥੧॥ ਰਹਾਉ ॥
Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||
साधसंगि गावहि गुण गोबिंद पूरन ब्रहम गिआनु ॥१॥ रहाउ ॥
ਸਾਧਿਕਸਿਧਸਗਲਮੁਨਿਲੋਚਹਿਬਿਰਲੇਲਾਗੈਧਿਆਨੁ॥
ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤ (ਉਸ ਵਿਚ) ਜੁੜਦੀ ਹੈ।
The Siddhas and seekers and all the silent sages long for the Lord, but those who meditate on Him are rare.
साधिक सिध सगल मुनि लोचहि बिरले लागै धिआनु ॥
ਜਿਸਹਿਕ੍ਰਿਪਾਲੁਹੋਇਮੇਰਾਸੁਆਮੀਪੂਰਨਤਾਕੋਕਾਮੁ॥੧॥
ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥
That person, unto whom my Lord and Master is merciful - all his tasks are perfectly accomplished. ||1||
जिसहि क्रिपालु होइ मेरा सुआमी पूरन ता को कामु ॥१॥
ਜਾਕੈਰਿਦੈਵਸੈਭੈਭੰਜਨੁਤਿਸੁਜਾਨੈਸਗਲਜਹਾਨੁ॥
ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ)।
One whose heart is filled with the Lord, the Destroyer of fear, knows the whole world.
जा कै रिदै वसै भै भंजनु तिसु जानै सगल जहानु ॥
ਖਿਨੁਪਲੁਬਿਸਰੁਨਹੀਮੇਰੇਕਰਤੇਇਹੁਨਾਨਕੁਮਾਂਗੈਦਾਨੁ॥੨॥੯੦॥੧੧੩॥
(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ॥੨॥੯੦॥੧੧੩॥
May I never forget You, even for an instant, O my Creator Lord; Nanak begs for this blessing. ||2||90||113||
खिनु पलु बिसरु नही मेरे करते इहु नानकु मांगै दानु ॥२॥९०॥११३॥
WWW.GURBANI.WORLD