GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1210
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਅਬਮੇਰੋਠਾਕੁਰਸਿਉਮਨੁਲੀਨਾ
ਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।
Now my mind is absorbed in my Lord and Master.
अब मेरो ठाकुर सिउ मनु लीना ॥
ਪ੍ਰਾਨਦਾਨੁਗੁਰਿਪੂਰੈਦੀਆਉਰਝਾਇਓਜਿਉਜਲਮੀਨਾ॥੧॥ਰਹਾਉ
ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ॥੧॥ ਰਹਾਉ ॥
The Perfect Guru has blessed me with the gift of the breath of life. I am involved with the Lord, like the fish with the water. ||1||Pause||
प्रान दानु गुरि पूरै दीआ उरझाइओ जिउ जल मीना ॥१॥ रहाउ ॥
ਕਾਮਕ੍ਰੋਧਲੋਭਮਦਮਤਸਰਇਹਅਰਪਿਸਗਲਦਾਨੁਕੀਨਾ
ਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।
I have cast out sexual desire, anger, greed, egotism and envy; I have offered all this as a gift.
काम क्रोध लोभ मद मतसर इह अरपि सगल दानु कीना ॥
ਮੰਤ੍ਰਦ੍ਰਿੜਾਇਹਰਿਅਉਖਧੁਗੁਰਿਦੀਓਤਉਮਿਲਿਓਸਗਲਪ੍ਰਬੀਨਾ॥੧॥
ਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ ॥੧॥
The Guru has implanted the medicine of the Lord's Mantra within me, and I have met with the All-knowing Lord God. ||1||
मंत्र द्रिड़ाइ हरि अउखधु गुरि दीओ तउ मिलिओ सगल प्रबीना ॥१॥
ਗ੍ਰਿਹੁਤੇਰਾਤੂਠਾਕੁਰੁਮੇਰਾਗੁਰਿਹਉਖੋਈਪ੍ਰਭੁਦੀਨਾ
ਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ।
My household belongs to You, O my Lord and Master; the Guru has blessed me with God, and rid me of egotism.
ग्रिहु तेरा तू ठाकुरु मेरा गुरि हउ खोई प्रभु दीना ॥
ਕਹੁਨਾਨਕਮੈਸਹਜਘਰੁਪਾਇਆਹਰਿਭਗਤਿਭੰਡਾਰਖਜੀਨਾ॥੨॥੧੦॥੩੩॥
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਆਤਮਕ ਅਡੋਲਤਾ ਦਾ ਸੋਮਾ ਲੱਭ ਲਿਆ ਹੈ। ਮੈਂ ਪਰਮਾਤਮਾ ਦੀ ਭਗਤੀ ਦੇ ਭੰਡਾਰੇ ਖ਼ਜ਼ਾਨੇ ਲੱਭ ਲਏ ਹਨ ॥੨॥੧੦॥੩੩॥
Says Nanak, I have found the Lord with intuitive ease, within the home of my own heart. Devotional worship of the Lord is a treasure over-flowing. ||2||10||33||
कहु नानक मै सहज घरु पाइआ हरि भगति भंडार खजीना ॥२॥१०॥३३॥
WWW.GURBANI.WORLD
ਪਿਛਲਾ Share ਹੋਮ Save ਅਗਲਾ