GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਭਗਤ ਰਵਿਦਾਸ ਜੀ
ਅੰਗ 658
Display Settings
Translations
ਜਉਤੁਮਗਿਰਿਵਰਤਉਹਮਮੋਰਾ
ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)।
If You are the mountain, Lord, then I am the peacock.
जउ तुम गिरिवर तउ हम मोरा ॥
ਜਉਤੁਮਚੰਦਤਉਹਮਭਏਹੈਚਕੋਰਾ॥੧॥
ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥
If You are the moon, then I am the partridge in love with it. ||1||
जउ तुम चंद तउ हम भए है चकोरा ॥१॥
ਮਾਧਵੇਤੁਮਤੋਰਹੁਤਉਹਮਨਹੀਤੋਰਹਿ
ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;
O Lord, if You will not break with me, then I will not break with You.
माधवे तुम न तोरहु तउ हम नही तोरहि ॥
ਤੁਮਸਿਉਤੋਰਿਕਵਨਸਿਉਜੋਰਹਿ॥੧॥ਰਹਾਉ
ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ ॥
For, if I were to break with You, with whom would I then join? ||1||Pause||
तुम सिउ तोरि कवन सिउ जोरहि ॥१॥ रहाउ ॥
ਜਉਤੁਮਦੀਵਰਾਤਉਹਮਬਾਤੀ
ਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।
If You are the lamp, then I am the wick.
जउ तुम दीवरा तउ हम बाती ॥
ਜਉਤੁਮਤੀਰਥਤਉਹਮਜਾਤੀ॥੨॥
ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥
If You are the sacred place of pilgrimage, then I am the pilgrim. ||2||
जउ तुम तीरथ तउ हम जाती ॥२॥
ਸਾਚੀਪ੍ਰੀਤਿਹਮਤੁਮਸਿਉਜੋਰੀ
ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।
I am joined in true love with You, Lord.
साची प्रीति हम तुम सिउ जोरी ॥
ਤੁਮਸਿਉਜੋਰਿਅਵਰਸੰਗਿਤੋਰੀ॥੩॥
ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥
I am joined with You, and I have broken with all others. ||3||
तुम सिउ जोरि अवर संगि तोरी ॥३॥
ਜਹਜਹਜਾਉਤਹਾਤੇਰੀਸੇਵਾ
ਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ।
Wherever I go, there I serve You.
जह जह जाउ तहा तेरी सेवा ॥
ਤੁਮਸੋਠਾਕੁਰੁਅਉਰੁਦੇਵਾ॥੪॥
ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥
There is no other Lord Master than You, O Divine Lord. ||4||
तुम सो ठाकुरु अउरु न देवा ॥४॥
ਤੁਮਰੇਭਜਨਕਟਹਿਜਮਫਾਂਸਾ
ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,
Meditating, vibrating upon You, the noose of death is cut away.
तुमरे भजन कटहि जम फांसा ॥
ਭਗਤਿਹੇਤਗਾਵੈਰਵਿਦਾਸਾ॥੫॥੫॥
(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥
To attain devotional worship, Ravi Daas sings to You, Lord. ||5||5||
भगति हेत गावै रविदासा ॥५॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ