ਕਲਿਆਨਮਹਲਾ੫॥
Kalyaan, Fifth Mahalaa:
कलिआन महला ५ ॥
ਪ੍ਰਾਨਪਤਿਦਇਆਲਪੁਰਖਪ੍ਰਭਸਖੇ॥
ਹੇ (ਜੀਵਾਂ ਦੀ) ਜਿੰਦ ਦੇ ਮਾਲਕ! ਹੇ ਦਇਆ ਦੇ ਘਰ ਪੁਰਖ ਪ੍ਰਭੂ! ਹੇ ਮਿੱਤਰ!
The Lord of the Breath of Life, the Merciful Primal Lord God, is my Friend.
प्रानपति दइआल पुरख प्रभ सखे ॥
ਗਰਭਜੋਨਿਕਲਿਕਾਲਜਾਲਦੁਖਬਿਨਾਸਨੁਹਰਿਰਖੇ॥੧॥ਰਹਾਉ॥
ਹੇ ਹਰੀ! ਤੂੰ ਹੀ ਗਰਭ-ਜੋਨਿ ਦਾ ਨਾਸ ਕਰਨ ਵਾਲਾ ਹੈਂ (ਜੂਨਾਂ ਦੇ ਗੇੜ ਵਿਚੋਂ ਕੱਢਣ ਵਾਲਾ ਹੈਂ), ਤੂੰ ਹੀ ਝਗੜੇ ਕਲੇਸ਼ਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਆਤਮਕ ਮੌਤ ਲਿਆਉਣ ਵਾਲੀਆਂ ਮੋਹ ਦੀਆਂ ਫਾਹੀਆਂ ਕੱਟਣ ਵਾਲਾ ਹੈਂ, ਤੂੰ ਹੀ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਰਾਖਾ ਹੈਂ ॥੧॥ ਰਹਾਉ ॥
The Lord saves us from the womb of reincarnation and the noose of death in this Dark Age of Kali Yuga; He takes away our pain. ||1||Pause||
गरभ जोनि कलि काल जाल दुख बिनासनु हरि रखे ॥१॥ रहाउ ॥
ਨਾਮਧਾਰੀਸਰਨਿਤੇਰੀ॥
(ਹੇ ਪ੍ਰਭੂ) ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ, ਮੈਂ ਤੇਰਾ) ਨਾਮ (ਆਪਣੇ ਅੰਦਰ) ਵਸਾਈ ਰੱਖਾਂ,
I enshrine the Naam, the Name of the Lord, within; I seek Your Sanctuary, Lord.
नाम धारी सरनि तेरी ॥
ਪ੍ਰਭਦਇਆਲਟੇਕਮੇਰੀ॥੧॥
ਹੇ ਦਇਆਲ ਪ੍ਰਭੂ! ਮੈਨੂੰ ਇਕ ਤੇਰਾ ਹੀ ਸਹਾਰਾ ਹੈ ॥੧॥
O Merciful Lord God, You are my only Support. ||1||
प्रभ दइआल टेक मेरी ॥१॥
ਅਨਾਥਦੀਨਆਸਵੰਤ॥
ਨਿਮਾਣੇ ਤੇ ਗਰੀਬ (ਇਕ ਤੇਰੀ ਹੀ ਸਹਾਇਤਾ ਦੀ) ਆਸ ਰੱਖਦੇ ਹਨ।
You are the only Hope of the helpless, the meek and the poor.
अनाथ दीन आसवंत ॥
ਨਾਮੁਸੁਆਮੀਮਨਹਿਮੰਤ॥੨॥
ਹੇ ਸੁਆਮੀ! (ਮਿਹਰ ਕਰ, ਤੇਰਾ) ਨਾਮ-ਮੰਤ੍ਰ (ਮੇਰੇ) ਮਨ ਵਿਚ (ਟਿਕਿਆ ਰਹੇ) ॥੨॥
Your Name, O my Lord and Master, is the Mantra of the mind. ||2||
नामु सुआमी मनहि मंत ॥२॥
ਤੁਝਬਿਨਾਪ੍ਰਭਕਿਛੂਨਜਾਨੂ॥
ਹੇ ਪ੍ਰਭੂ! ਤੇਰੀ ਸਰਨ ਪਏ ਰਹਿਣ ਤੋਂ ਬਿਨਾ ਮੈਂ ਹੋਰ ਕੁਝ ਭੀ ਨਹੀਂ ਜਾਣਦਾ।
I know of nothing except You, God.
तुझ बिना प्रभ किछू न जानू ॥
ਸਰਬਜੁਗਮਹਿਤੁਮਪਛਾਨੂ॥੩॥
ਸਾਰੇ ਜੁਗਾਂ ਵਿਚ ਤੂੰ ਹੀ (ਅਸਾਂ ਜੀਵਾਂ ਦਾ) ਮਿੱਤਰ ਹੈਂ ॥੩॥
Throughout all the ages, I realize You. ||3||
सरब जुग महि तुम पछानू ॥३॥
ਹਰਿਮਨਿਬਸੇਨਿਸਿਬਾਸਰੋ॥
ਹੇ ਹਰੀ! ਦਿਨ ਰਾਤ (ਮੇਰੇ) ਮਨ ਵਿਚ ਟਿਕਿਆ ਰਹੁ।
O Lord, You dwell in my mind night and day.
हरि मनि बसे निसि बासरो ॥
ਗੋਬਿੰਦਨਾਨਕਆਸਰੋ॥੪॥੪॥੭॥
ਹੇ ਗੋਬਿੰਦ! ਤੂੰ ਹੀ ਨਾਨਕ ਦਾ ਆਸਰਾ ਹੈਂ ॥੪॥੪॥੭॥
The Lord of the Universe is Nanak's only Support. ||4||4||7||
गोबिंद नानक आसरो ॥४॥४॥७॥
WWW.GURBANI.WORLD