ਸਾਰਗਮਹਲਾ੫॥
Saarang, Fifth Mahalaa:
सारग महला ५ ॥
ਗੁਨਲਾਲਗਾਵਉਗੁਰਦੇਖੇ॥
ਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ,
Gazing upon my Guru, I sing the Praises of my Beloved Lord.
गुन लाल गावउ गुर देखे ॥
ਪੰਚਾਤੇਏਕੁਛੂਟਾਜਉਸਾਧਸੰਗਿਪਗਰਉ॥੧॥ਰਹਾਉ॥
ਜਦੋਂ ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ ॥੧॥ ਰਹਾਉ ॥
I escape from the five thieves, and I find the One, when I join the Saadh Sangat, the Company of the Holy. ||1||Pause||
पंचा ते एकु छूटा जउ साधसंगि पग रउ ॥१॥ रहाउ ॥
ਦ੍ਰਿਸਟਉਕਛੁਸੰਗਿਨਜਾਇਮਾਨੁਤਿਆਗਿਮੋਹਾ॥
(ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ।
Nothing of the visible world shall go along with you; abandon your pride and attachment.
द्रिसटउ कछु संगि न जाइ मानु तिआगि मोहा ॥
ਏਕੈਹਰਿਪ੍ਰੀਤਿਲਾਇਮਿਲਿਸਾਧਸੰਗਿਸੋਹਾ॥੧॥
ਸਾਧ ਸੰਗਤ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ ॥੧॥
Love the One Lord, and join the Saadh Sangat, and you shall be embellished and exalted. ||1||
एकै हरि प्रीति लाइ मिलि साधसंगि सोहा ॥१॥
ਪਾਇਓਹੈਗੁਣਨਿਧਾਨੁਸਗਲਆਸਪੂਰੀ॥
(ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ।
I have found the Lord, the Treasure of Excellence; all my hopes have been fulfilled.
पाइओ है गुण निधानु सगल आस पूरी ॥
ਨਾਨਕਮਨਿਅਨੰਦਭਏਗੁਰਿਬਿਖਮਗਾਰ੍ਹਤੋਰੀ॥੨॥੬॥੧੩੫॥
ਹੇ ਨਾਨਕ! ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ ॥੨॥੬॥੧੩੫॥
Nanak's mind is in ecstasy; the Guru has shattered the impregnable fortress. ||2||6||135||
नानक मनि अनंद भए गुरि बिखम गार्ह तोरी ॥२॥६॥१३५॥
WWW.GURBANI.WORLD