ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਨਮੋਸਰਬਮਾਨੇ॥
ਹੇ ਸਾਰਿਆਂ ਦੁਆਰਾ ਮੰਨੇ ਜਾਣ ਵਾਲੇ
Salutation to Thee O Universally-Honoured Lord!
नमो सरब माने ॥
ਸਮਸਤੀਨਿਧਾਨੇ॥
ਅਤੇ ਸਾਰੀਆਂ ਨਿਧੀਆਂ ਦੇ ਭੰਡਾਰ! (ਤੈਨੂੰ) ਨਮਸਕਾਰ ਹੈ;
Salutation to Thee O the Treasure Lord!
समसती निधाने ॥
ਨਮੋਦੇਵਦੇਵੇ॥
ਹੇ ਦੇਵਤਿਆਂ ਦੇ ਦੇਵਤੇ (ਤੈਨੂੰ) ਨਮਸਕਾਰ ਹੈ
Salutation to Thee O Greatest Lord!
नमो देव देवे ॥
ਅਭੇਖੀਅਭੇਵੇ॥੪੪॥
ਅਤੇ ਭੇਖ ਤੇ ਭੇਦ ਤੋਂ ਰਹਿਤ! (ਤੈਨੂੰ) ਨਮਸਕਾਰ ਹੈ ॥੪੪॥
Salutation to Thee O Garbless Lord! 44
अभेखी अभेवे ॥४४॥
ਨਮੋਕਾਲਕਾਲੇ॥
ਹੇ ਕਾਲ ਦੇ ਕਾਲ! (ਤੈਨੂੰ) ਨਮਸਕਾਰ ਹੈ,
Salutation to Thee O Death-Destroyer Lord!
नमो काल काले ॥
ਨਮੋਸਰਬਪਾਲੇ॥
ਹੇ ਸਭ ਦੇ ਪਾਲਕ! (ਤੈਨੂੰ) ਨਮਸਕਾਰ ਹੈ;
Salutation to Thee O Sustainer Lord!
नमो सरब पाले ॥
ਨਮੋਸਰਬਗਉਨੇ॥
ਹੇ ਸਭ ਥਾਂ ਗਵਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ,
Salutation to Thee O All-Pervasive Lord!
नमो सरब गउने ॥
ਨਮੋਸਰਬਭਉਨੇ॥੪੫॥
ਹੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਰਹਿਣ ਵਾਲੇ! (ਤੈਨੂੰ) ਨਮਸਕਾਰ ਹੈ ॥੪੫॥
Salutation to Thee O Sustainer Lord! 45
नमो सरब भउने ॥४५॥
ਅਨੰਗੀਅਨਾਥੇ॥
ਹੇ ਦੇਹ (ਅੰਗ) ਰਹਿਤ, ਸੁਆਮੀ (ਨਾਥ) ਰਹਿਤ,
Salutation to Thee O Limitless Lord!
अनंगी अनाथे ॥
ਨ੍ਰਿਸੰਗੀਪ੍ਰਮਾਥੇ॥
ਸੰਗ-ਸਾਥ ਰਹਿਤ, (ਸਭ ਦਾ) ਨਾਸ਼ ਕਰਨ ਵਾਲੇ
Salutation to Thee O Masterless Lord!
न्रिसंगी प्रमाथे ॥
ਨਮੋਭਾਨਭਾਨੇ॥
ਅਤੇ ਸੂਰਜਾਂ ਦੇ ਸੂਰਜ,
Salutation to Thee O Omnipotent Lord!
नमो भान भाने ॥
ਨਮੋਮਾਨਮਾਨੇ॥੪੬॥
ਮਾਣਾਂ ਦੇ ਮਾਣ! (ਤੈਨੂੰ) ਨਮਸਕਾਰ ਹੈ ॥੪੬॥
Salutation to Thee O Greatest Sun Lord! 46
नमो मान माने ॥४६॥
ਨਮੋਚੰਦ੍ਰਚੰਦ੍ਰੇ॥
ਹੇ ਚੰਦ੍ਰਮਿਆਂ ਦੇ ਚੰਦ੍ਰਮਾ!
Salutation to Thee O Moon-Soverieign Lord!
नमो चंद्र चंद्रे ॥
ਨਮੋਭਾਨਭਾਨੇ॥
ਹੇ ਸੂਰਜਾਂ ਦੇ ਸੂਰਜ!
Salutation to Thee O Sun-Sovereign Lord!
नमो भान भाने ॥
ਨਮੋਗੀਤਗੀਤੇ॥
ਹੇ ਗੀਤਾਂ ਦੇ ਗੀਤ!
Salutation to Thee O Supreme Song Lord!
नमो गीत गीते ॥
ਨਮੋਤਾਨਤਾਨੇ॥੪੭॥
ਹੇ ਤਾਨਾਂ ਦੇ ਤਾਨ! (ਤੈਨੂੰ) ਨਮਸਕਾਰ ਹੈ ॥੪੭॥
Salutation to Thee O Supreme Tune Lord! 47
नमो तान ताने ॥४७॥
ਨਮੋਨ੍ਰਿੱਤਨ੍ਰਿੱਤੇ॥
ਹੇ ਨਾਚਾਂ ਦੇ ਨਾਚ! (ਤੈਨੂੰ) ਨਮਸਕਾਰ ਹੈ,
Salutation to Thee O Supreme Dance Lord!
नमो न्रित न्रिते ॥
ਨਮੋਨਾਦਨਾਦੇ॥
ਹੇ ਨਾਦਾਂ ਦੇ ਨਾਦ (ਧ੍ਵਨੀ)! (ਤੈਨੂੰ) ਨਮਸਕਾਰ ਹੈ,
Salutation to Thee O Supreme Sound Lord!
नमो नाद नादे ॥
ਨਮੋਪਾਨਪਾਨੇ॥
ਹੇ ਹੱਥਾਂ ਦੇ ਹੱਥ! (ਤੈਨੂੰ) ਨਮਸਕਾਰ ਹੈ,
Salutation to Thee O Water-Essence Lord!
नमो पान पाने ॥
ਨਮੋਬਾਦਬਾਦੇ॥੪੮॥
ਹੇ ਵਾਜਿਆਂ ਦੇ ਵਾਜੇ! (ਤੈਨੂੰ) ਨਮਸਕਾਰ ਹੈ ॥੪੮॥
Salutation to Thee O Air-Essence Lord! 48
नमो बाद बादे ॥४८॥
ਅਨੰਗੀਅਨਾਮੇ॥
ਹੇ ਅੰਗ-ਰਹਿਤ, ਨਾਮ-ਰਹਿਤ,
Salutation to Thee O Bodyless Lord! Salutation to Thee O Nameless Lord !
अनंगी अनामे ॥
ਸਮਸਤੀਸਰੂਪੇ॥
ਸਭ ਦੇ ਸਰੂਪ,
Salutation to Thee O All-Form Lord!
समसती सरूपे ॥
ਪ੍ਰਭੰਗੀਪ੍ਰਮਾਥੇ॥
ਦੁਖਦਾਇਕਾਂ ਨੂੰ ਨਸ਼ਟ ਕਰਨ ਵਾਲੇ
Salutation to Thee O Destroyer Lord! Salutation to Thee O Omnipotent Lord!
प्रभंगी प्रमाथे ॥
ਸਮਸਤੀਬਿਭੂਤੇ॥੪੯॥
ਅਤੇ ਸਾਰੀ ਸਾਮਗ੍ਰੀ ਦੇ ਭੰਡਾਰ! (ਤੈਨੂੰ) ਨਮਸਕਾਰ ਹੈ ॥੪੯॥
Salutation to Thee O Greatest to All Lord 49
समसती बिभूते ॥४९॥
ਕਲੰਕੰਬਿਨਾਨੇਕਲੰਕੀਸਰੂਪੇ॥
ਹੇ ਕਲੰਕ-ਰਹਿਤ, ਨਿਸ਼ਕਲੰਕ ਸਰੂਪ ਵਾਲੇ,
Salutation to Thee O Supreme Sovereign Lord! Salutation to Thee O Most Beautiful Lord!
कलंकं बिना नेकलंकी सरूपे ॥
ਨਮੋਰਾਜਰਾਜੇਸ੍ਵਰੰਪਰਮਰੂਪੇ॥੫੦॥
ਰਾਜਿਆਂ ਦੇ ਰਾਜੇ ਅਤੇ ਮਹਾਨ ਰੂਪ ਵਾਲੇ! (ਤੈਨੂੰ) ਨਮਸਕਾਰ ਹੈ ॥੫੦॥
Salutation to Thee O Supreme Sovereign Lord! Salutation to Thee Most Beautiful Lord! 50
नमो राज राजेस्वरं परम रूपे ॥५०॥
ਨਮੋਜੋਗਜੋਗੇਸ੍ਵਰੰਪਰਮਸਿੱਧੇ॥
ਹੇ ਜੋਗੀਆਂ ਦੇ ਜੋਗੀ, ਸ੍ਰੇਸ਼ਠ ਸਿੱਧ ਸਰੂਪ! (ਤੈਨੂੰ) ਨਮਸਕਾਰ ਹੈ;
Salutation to Thee O Supreme Yogi Lord! Salutation to Thee O Supreme Adept Lord!
नमो जोग जोगेस्वरं परम सिद्धे ॥
ਨਮੋਰਾਜਰਾਜੇਸ੍ਵਰੰਪਰਮਬ੍ਰਿਧੇ॥੫੧॥
ਹੇ ਰਾਜਿਆਂ ਦੇ ਰਾਜੇ, ਮਹਾਨ ਵਡਿਆਈ ਵਾਲੇ! (ਤੈਨੂੰ) ਨਮਸਕਾਰ ਹੈ ॥੫੧॥
Salutation to Thee O Supreme Emperor Lord! Salutation to Thee O Supreme Entity Lord! 51
नमो राज राजेस्वरं परम ब्रिधे ॥५१॥
ਨਮੋਸਸਤ੍ਰਪਾਣੇ॥
ਹੇ ਹੱਥ ਵਿਚ ਸ਼ਸਤ੍ਰ ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Weapon-wielder Lord!
नमो ससत्र पाणे ॥
ਨਮੋਅਸਤ੍ਰਮਾਣੇ॥
ਹੇ ਅਸਤ੍ਰ ਵਰਤਣ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Weapon-user Lord!
नमो असत्र माणे ॥
ਨਮੋਪਰਮਗਿਆਤਾ॥
ਹੇ ਸਭ ਕੁਝ ਜਾਣਨ ਵਾਲੇ (ਸਰਵੱਗ)! (ਤੈਨੂੰ) ਨਮਸਕਾਰ ਹੈ;
Salutation to Thee O Supreme Knower Lord! Salutation to Thee O Illusionless Lord!
नमो परम गिआता ॥
ਨਮੋਲੋਕਮਾਤਾ॥੫੨॥
ਹੇ ਜਗਤ ਦੇ ਮਾਤਾ ਸਰੂਪ! (ਤੈਨੂੰ) ਨਮਸਕਾਰ ਹੈ ॥੫੨॥
Salutation to Thee O Universal Mother Lord! 52
नमो लोक माता ॥५२॥
ਅਭੇਖੀਅਭਰਮੀਅਭੋਗੀਅਭੁਗਤੇ॥
ਹੇ ਭੇਖਾਂ ਤੋਂ ਰਹਿਤ, ਭਰਮਾਂ ਤੋਂ ਰਹਿਤ, ਭੋਗਾਂ ਤੋਂ ਰਹਿਤ ਅਤੇ ਨਾ ਭੋਗੇ ਜਾ ਸਕਣ ਵਾਲੇ!
Salutation to Thee Garbless Lord! Salutation to Thee O Temptationless Lord!
अभेखी अभरमी अभोगी अभुगते ॥
ਨਮੋਜੋਗਜੋਗੇਸ੍ਵਰੰਪਰਮਜੁਗਤੇ॥੫੩॥
ਹੇ ਜੋਗਾਂ ਦੇ ਵੀ ਜੋਗ ਅਤੇ ਸ੍ਰੇਸ਼ਠ ਜੁਗਤ ਵਾਲੇ! (ਤੈਨੂੰ) ਨਮਸਕਾਰ ਹੈ ॥੫੩॥
Salutation to Thee O Supreme Yogi Lord! Salutation to Thee O Supremely-disciplined Lord! 53
नमो जोग जोगेस्वरं परम जुगते ॥५३॥
ਨਮੋਨਿੱਤਨਾਰਾਇਣੇਕ੍ਰੂਰਕਰਮੇ॥
ਹੇ ਸਾਰਿਆਂ ਜੀਵਾਂ ਦਾ ਕਲਿਆਣ ਕਰਨ ਵਾਲੇ ਅਤੇ ਭਿਆਨਕ ਕਰਮ ਕਰਨ ਵਾਲੇ,
Salutation to Thee O Benign Protector Lord! Salutation to Thee O Heinous-actions-Performer Lord!
नमो नित नाराइणे क्रूर करमे ॥
ਨਮੋਪ੍ਰੇਤਅਪ੍ਰੇਤਦੇਵੇਸੁਧਰਮੇ॥੫੪॥
ਪ੍ਰੇਤ-ਅਪ੍ਰੇਤ ਦਾ ਧਰਮ ਅਨੁਸਾਰ ਪਾਲਣ ਕਰਨ ਵਾਲੇ ਦੇਵ ਸਰੂਪ! (ਤੈਨੂੰ) ਨਮਸਕਾਰ ਹੈ ॥੫੪॥
Salutation to Thee O Virtuous-Sustainer Lord ! Salutation to Thee O Love-Incarnate Lord! 54
नमो प्रेत अप्रेत देवे सुधरमे ॥५४॥
ਨਮੋਰੋਗਹਰਤਾ॥ਨਮੋਰਾਗਰੂਪੇ॥
ਹੇ ਰੋਗ-ਨਾਸ਼ਕ! (ਤੈਨੂੰ) ਨਮਸਕਾਰ ਹੈ; ਹੇ ਪ੍ਰੇਮ ਸਰੂਪ! (ਤੈਨੂੰ) ਨਮਸਕਾਰ ਹੈ;
Salutation to Thee O Ailments-remover Lord! Salutation to Thee O Love-Incarnate Lord!
नमो रोग हरता ॥ नमो राग रूपे ॥
ਨਮੋਸਾਹਸਾਹੰ॥ਨਮੋਭੂਪਭੂਪੇ॥੫੫॥
ਹੇ ਸ਼ਾਹਾਂ ਦੇ ਸ਼ਾਹ! (ਤੈਨੂੰ) ਨਮਸਕਾਰ ਹੈ; ਹੇ ਰਾਜਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ ॥੫੫॥
Salutation to Thee O Supreme Emperor Lord! Salutation to Thee O Supreme Sovereign Lord! 55
नमो साह साहं ॥ नमो भूप भूपे ॥५५॥
ਨਮੋਦਾਨਦਾਨੇ॥ਨਮੋਮਾਨਮਾਨੇ॥
ਹੇ ਦਾਨੀਆਂ ਦੇ ਵੀ ਦਾਨੀ! (ਤੈਨੂੰ) ਨਮਸਕਾਰ ਹੈ; ਹੇ ਮਾਣਾਂ ਦੇ ਮਾਣ! (ਤੈਨੂੰ) ਨਮਸਕਾਰ ਹੈ;
Salutation to Thee O Greatest Donor Lord! Salutation to Thee O Greatest-Honours-Recipient Lord!
नमो दान दाने ॥ नमो मान माने ॥
ਨਮੋਰੋਗਰੋਗੇ॥ਨਮਸਤੰਸਨਾਨੇ॥੫੬॥
ਹੇ ਰੋਗਾਂ ਦੇ ਰੋਗ (ਰੋਗ-ਨਾਸ਼ਕ)! (ਤੈਨੂੰ) ਨਮਸਕਾਰ ਹੈ; ਹੇ ਇਸ਼ਨਾਨ ਸਰੂਪ! ਤੈਨੂੰ ਨਮਸਕਾਰ ਹੈ ॥੫੬॥
Salutation to Thee O Ailments-Destroyer Lord! Salutation to Thee O Health-Restorer Lord! 56
नमो रोग रोगे ॥ नमसतं सनाने ॥५६॥
ਨਮੋਮੰਤ੍ਰਮੰਤ੍ਰੰ॥
ਹੇ ਮੰਤ੍ਰਾਂ ਦੇ ਮੰਤ੍ਰ! (ਤੈਨੂੰ) ਨਮਸਕਾਰ ਹੈ;
Salutation to Thee O Supreme Mantra Lord!
नमो मंत्र मंत्रं ॥
ਨਮੋਜੰਤ੍ਰਜੰਤ੍ਰੰ॥
ਹੇ ਯੰਤ੍ਰਾਂ ਦੇ ਯੰਤ੍ਰ! (ਤੈਨੂੰ) ਨਮਸਕਾਰ ਹੈ;
Salutation to Thee O Supreme Yantra Lord!
नमो जंत्र जंत्रं ॥
ਨਮੋਇਸਟਇਸਟੇ॥
ਹੇ ਇਸ਼ਟਾਂ ਦੇ ਇਸ਼ਟ! (ਤੈਨੂੰ) ਨਮਸਕਾਰ ਹੈ;
Salutation to Thee O Highest-Worship-Entity Lord!
नमो इसट इसटे ॥
ਨਮੋਤੰਤ੍ਰਤੰਤ੍ਰੰ॥੫੭॥
ਹੇ ਤੰਤ੍ਰਾਂ ਦੇ ਤੰਤ੍ਰ! (ਤੈਨੂੰ) ਨਮਸਕਾਰ ਹੈ ॥੫੭॥
Salutation to Thee O Supreme Tantra Lord! 57
नमो तंत्र तंत्रं ॥५७॥
ਸਦਾਸਚਿਦਾਨੰਦਸਰਬੰਪ੍ਰਣਾਸੀ॥
ਹੇ ਸਦਾ ਸੱਤ, ਚਿਤ, ਆਨੰਦ ਸਰੂਪ ਅਤੇ ਸਭ ਦਾ ਨਾਸ਼ ਕਰਨ ਵਾਲੇ!
Thou art ever Lord Truth, Consciousness and Bliss
सदा सचिदानंद सरबं प्रणासी ॥
ਅਨੂਪੇਅਰੂਪੇਸਮਸਤੁਲਿਨਿਵਾਸੀ॥੫੮॥
ਹੇ ਉਪਮਾਰਹਿਤ, ਰੂਪ-ਰਹਿਤ ਅਤੇ ਸਭ ਵਿਚ ਨਿਵਾਸ ਕਰ ਰਹੇ! (ਤੈਨੂੰ ਨਮਸਕਾਰ ਹੈ) ॥੫੮॥
Unique, Formless, All-Pervading and All-Destoryer.58.
अनूपे अरूपे समसतुलि निवासी ॥५८॥
ਸਦਾਸਿਧਿਦਾਬੁਧਿਦਾਬ੍ਰਿਧਿਕਰਤਾ॥
ਹੇ ਸਦਾ ਸਿੱਧੀ ਦੇਣ ਵਾਲੇ, ਬੁੱਧੀ ਦੇਣ ਵਾਲੇ ਅਤੇ ਵਾਧਾ ਕਰਨ ਵਾਲੇ,
Thou art the Giver of riches and wisdom and Promoter.
सदा सिधि दा बुधि दा ब्रिधि करता ॥
ਅਧੋਉਰਧਅਰਧੰਅਘੰਓਘਹਰਤਾ॥੫੯॥
ਸਾਰੇ ('ਓਘ') ਉਤਮ, ਮਧਮ ਅਤੇ ਅਧਮ ਪਾਪਾਂ ('ਅਘੰ') ਨੂੰ ਨਸ਼ਟ ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੫੯॥
Thou Pervadest netherworld, heaven and space and Destroyer of inumerable sins.59.
अधो उरध अरधं अघं ओघ हरता ॥५९॥
ਪਰੰਪਰਮਪਰਮੇਸ੍ਵਰੰਪ੍ਰੋਛਪਾਲੰ॥
ਹੇ ਪਰਮ ਸ੍ਰੇਸ਼ਠ ਪਰਮੇਸ਼ਵਰ! (ਤੂੰ ਸਭ ਦੀ) ਪਰੋਖ (ਅਦ੍ਰਿਸ਼) ਰੂਪ ਵਿਚ ਪਾਲਣਾ ਕਰਨ ਵਾਲਾ ਹੈਂ;
Thou art the Supreme Master and Sustain all without being seen,
परं परम परमेस्वरं प्रोछ पालं ॥
ਸਦਾਸਰਬਦਾਸਿਧਿਦਾਤਾਦਿਆਲੰ॥੬੦॥
ਹੇ ਦਿਆਲੂ! (ਤੂੰ) ਸਦਾ ਸਾਰਿਆਂ ਸਮਿਆਂ ਵਿਚ ਸਿੱਧੀਆਂ ਪ੍ਰਦਾਨ ਕਰਨ ਵਾਲਾ ਹੈਂ ॥੬੦॥
Thou art ever the Donor of riches and merciful.60.
सदा सरबदा सिधि दाता दिआलं ॥६०॥
ਅਛੇਦੀਅਭੇਦੀ॥ਅਨਾਮੰਅਕਾਮੰ॥
(ਹੇ ਪ੍ਰਭੂ!) ਨਾ (ਤੂੰ) ਕਟਿਆ ਜਾ ਸਕਦਾ ਹੈਂ, ਨਾ ਤੋੜਿਆ ਜਾ ਸਕਦਾ ਹੈਂ, ਤੂੰ ਨਾਮ ਅਤੇ ਕਾਮਨਾ ਤੋਂ ਰਹਿਤ ਹੈਂ;
Thou art Invincible, Unbreakable, Nameless and Lustless.
अछेदी अभेदी ॥ अनामं अकामं ॥
ਸਮਸਤੋਪਰਾਜੀ॥ਸਮਸਤਸਤੁਧਾਮੰ॥੬੧॥
(ਤੂੰ) ਸਾਰੀ ਦੁਨੀਆ ਪੈਦਾ ਕੀਤੀ ਹੈ ਅਤੇ ਸਾਰੀ ਦਾ ਹੀ (ਤੂੰ) ਆਸਰਾ ਹੈਂ ॥੬੧॥
Thou art Victorious over all and art present every-where.61.
समसतोपराजी ॥ समसतसतु धामं ॥६१॥
WWW.GURBANI.WORLD