ਮਾਰੂਸੋਲਹੇਮਹਲਾ੫॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਲਾਉਪਾਇਧਰੀਜਿਨਿਧਰਣਾ॥
ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,
He infused His power into the earth.
कला उपाइ धरी जिनि धरणा ॥
ਗਗਨੁਰਹਾਇਆਹੁਕਮੇਚਰਣਾ॥
ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,
He suspends the heavens upon the feet of His Command.
गगनु रहाइआ हुकमे चरणा ॥
ਅਗਨਿਉਪਾਇਈਧਨਮਹਿਬਾਧੀਸੋਪ੍ਰਭੁਰਾਖੈਭਾਈਹੇ॥੧॥
ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
He created fire and locked it into wood. That God protects all, O Siblings of Destiny. ||1||
अगनि उपाइ ईधन महि बाधी सो प्रभु राखै भाई हे ॥१॥
ਜੀਅਜੰਤਕਉਰਿਜਕੁਸੰਬਾਹੇ॥
ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,
He gives nourishment to all beings and creatures.
जीअ जंत कउ रिजकु संबाहे ॥
ਕਰਣਕਾਰਣਸਮਰਥਆਪਾਹੇ॥
ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,
He Himself is the all-powerful Creator, the Cause of causes.
करण कारण समरथ आपाहे ॥
ਖਿਨਮਹਿਥਾਪਿਉਥਾਪਨਹਾਰਾਸੋਈਤੇਰਾਸਹਾਈਹੇ॥੨॥
ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥
In an instant, He establishes and disestablishes; He is your help and support. ||2||
खिन महि थापि उथापनहारा सोई तेरा सहाई हे ॥२॥
ਮਾਤਗਰਭਮਹਿਜਿਨਿਪ੍ਰਤਿਪਾਲਿਆ॥
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,
He cherished you in your mother's womb.
मात गरभ महि जिनि प्रतिपालिआ ॥
ਸਾਸਿਗ੍ਰਾਸਿਹੋਇਸੰਗਿਸਮਾਲਿਆ॥
ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,
With every breath and morsel of food, He is with you, and takes care of you.
सासि ग्रासि होइ संगि समालिआ ॥
ਸਦਾਸਦਾਜਪੀਐਸੋਪ੍ਰੀਤਮੁਵਡੀਜਿਸੁਵਡਿਆਈਹੇ॥੩॥
ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥
Forever and ever, meditate on that Beloved; Great is His glorious greatness! ||3||
सदा सदा जपीऐ सो प्रीतमु वडी जिसु वडिआई हे ॥३॥
ਸੁਲਤਾਨਖਾਨਕਰੇਖਿਨਕੀਰੇ॥
ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,
The sultans and nobles are reduced to dust in an instant.
सुलतान खान करे खिन कीरे ॥
ਗਰੀਬਨਿਵਾਜਿਕਰੇਪ੍ਰਭੁਮੀਰੇ॥
ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।
God cherishes the poor, and makes them into rulers.
गरीब निवाजि करे प्रभु मीरे ॥
ਗਰਬਨਿਵਾਰਣਸਰਬਸਧਾਰਣਕਿਛੁਕੀਮਤਿਕਹੀਨਜਾਈਹੇ॥੪॥
ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥
He is the Destroyer of egotistical pride, the Support of all. His value cannot be estimated. ||4||
गरब निवारण सरब सधारण किछु कीमति कही न जाई हे ॥४॥
ਸੋਪਤਿਵੰਤਾਸੋਧਨਵੰਤਾ॥
ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।
He alone is honorable, and he alone is wealthy,
सो पतिवंता सो धनवंता ॥
ਜਿਸੁਮਨਿਵਸਿਆਹਰਿਭਗਵੰਤਾ॥
ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।
within whose mind the Lord God abides.
जिसु मनि वसिआ हरि भगवंता ॥
ਮਾਤਪਿਤਾਸੁਤਬੰਧਪਭਾਈਜਿਨਿਇਹਸ੍ਰਿਸਟਿਉਪਾਈਹੇ॥੫॥
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥
He alone is my mother, father, child, relative and sibling, who created this Universe. ||5||
मात पिता सुत बंधप भाई जिनि इह स्रिसटि उपाई हे ॥५॥
ਪ੍ਰਭਆਏਸਰਣਾਭਉਨਹੀਕਰਣਾ॥
ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।
I have come to God's Sanctuary, and so I fear nothing.
प्रभ आए सरणा भउ नही करणा ॥
ਸਾਧਸੰਗਤਿਨਿਹਚਉਹੈਤਰਣਾ॥
ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
In the Saadh Sangat, the Company of the Holy, I am sure to be saved.
साधसंगति निहचउ है तरणा ॥
ਮਨਬਚਕਰਮਅਰਾਧੇਕਰਤਾਤਿਸੁਨਾਹੀਕਦੇਸਜਾਈਹੇ॥੬॥
ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥
One who adores the Creator in thought, word and deed, shall never be punished. ||6||
मन बच करम अराधे करता तिसु नाही कदे सजाई हे ॥६॥
ਗੁਣਨਿਧਾਨਮਨਤਨਮਹਿਰਵਿਆ॥
ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,
One whose mind and body are permeated with the Lord, the treasure of virtue,
गुण निधान मन तन महि रविआ ॥
ਜਨਮਮਰਣਕੀਜੋਨਿਨਭਵਿਆ॥
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
does not wander in birth, death and reincarnation.
जनम मरण की जोनि न भविआ ॥
ਦੂਖਬਿਨਾਸਕੀਆਸੁਖਿਡੇਰਾਜਾਤ੍ਰਿਪਤਿਰਹੇਆਘਾਈਹੇ॥੭॥
ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥
Pain vanishes and peace prevails, when one is satisfied and fulfilled. ||7||
दूख बिनास कीआ सुखि डेरा जा त्रिपति रहे आघाई हे ॥७॥
ਮੀਤੁਹਮਾਰਾਸੋਈਸੁਆਮੀ॥
ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।
My Lord and Master is my best friend.
मीतु हमारा सोई सुआमी ॥
ਥਾਨਥਨੰਤਰਿਅੰਤਰਜਾਮੀ॥
ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
The Inner-knower, the Searcher of hearts, is in all places and interspaces.
थान थनंतरि अंतरजामी ॥
ਸਿਮਰਿਸਿਮਰਿਪੂਰਨਪਰਮੇਸੁਰਚਿੰਤਾਗਣਤਮਿਟਾਈਹੇ॥੮॥
ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
Meditating, meditating in remembrance on the Perfect Transcendent Lord, I am rid of all anxieties and calculations. ||8||
सिमरि सिमरि पूरन परमेसुर चिंता गणत मिटाई हे ॥८॥
ਹਰਿਕਾਨਾਮੁਕੋਟਿਲਖਬਾਹਾ॥
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
One who has the Name of the Lord has hundreds of thousands and millions of arms.
हरि का नामु कोटि लख बाहा ॥
ਹਰਿਜਸੁਕੀਰਤਨੁਸੰਗਿਧਨੁਤਾਹਾ॥
ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
The wealth of the Kirtan of the Lord's Praises is with him.
हरि जसु कीरतनु संगि धनु ताहा ॥
ਗਿਆਨਖੜਗੁਕਰਿਕਿਰਪਾਦੀਨਾਦੂਤਮਾਰੇਕਰਿਧਾਈਹੇ॥੯॥
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
In His Mercy, God has blessed me with the sword of spiritual wisdom; I have attacked and killed the demons. ||9||
गिआन खड़गु करि किरपा दीना दूत मारे करि धाई हे ॥९॥
ਹਰਿਕਾਜਾਪੁਜਪਹੁਜਪੁਜਪਨੇ॥
ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
Chant the Chant of the Lord, the Chant of Chants.
हरि का जापु जपहु जपु जपने ॥
ਜੀਤਿਆਵਹੁਵਸਹੁਘਰਿਅਪਨੇ॥
(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
Be a winner of the game of life and come to abide in your true home.
जीति आवहु वसहु घरि अपने ॥
ਲਖਚਉਰਾਸੀਹਨਰਕਨਦੇਖਹੁਰਸਕਿਰਸਕਿਗੁਣਗਾਈਹੇ॥੧੦॥
ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
You shall not see the 8.4 million types of hell; sing His Glorious Praises and remain saturated with loving devotion||10||
लख चउरासीह नरक न देखहु रसकि रसकि गुण गाई हे ॥१०॥
ਖੰਡਬ੍ਰਹਮੰਡਉਧਾਰਣਹਾਰਾ॥
ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
He is the Savior of worlds and galaxies.
खंड ब्रहमंड उधारणहारा ॥
ਊਚਅਥਾਹਅਗੰਮਅਪਾਰਾ॥
ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
He is lofty, unfathomable, inaccessible and infinite.
ऊच अथाह अगंम अपारा ॥
ਜਿਸਨੋਕ੍ਰਿਪਾਕਰੇਪ੍ਰਭੁਅਪਨੀਸੋਜਨੁਤਿਸਹਿਧਿਆਈਹੇ॥੧੧॥
ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
That humble being, unto whom God grants His Grace, meditates on Him. ||11||
जिस नो क्रिपा करे प्रभु अपनी सो जनु तिसहि धिआई हे ॥११॥
ਬੰਧਨਤੋੜਿਲੀਏਪ੍ਰਭਿਮੋਲੇ॥
ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
God has broken my bonds, and claimed me as His own.
बंधन तोड़ि लीए प्रभि मोले ॥
ਕਰਿਕਿਰਪਾਕੀਨੇਘਰਗੋਲੇ॥
ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
In His Mercy, He has made me the slave of His home.
करि किरपा कीने घर गोले ॥
ਅਨਹਦਰੁਣਝੁਣਕਾਰੁਸਹਜਧੁਨਿਸਾਚੀਕਾਰਕਮਾਈਹੇ॥੧੨॥
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
The unstruck celestial sound current resounds and vibrates, when one performs acts of true service. ||12||
अनहद रुण झुणकारु सहज धुनि साची कार कमाई हे ॥१२॥
ਮਨਿਪਰਤੀਤਿਬਨੀਪ੍ਰਭਤੇਰੀ॥
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
O God, I have enshrined faith in You within my mind.
मनि परतीति बनी प्रभ तेरी ॥
ਬਿਨਸਿਗਈਹਉਮੈਮਤਿਮੇਰੀ॥
ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
My egotistical intellect has been driven out.
बिनसि गई हउमै मति मेरी ॥
ਅੰਗੀਕਾਰੁਕੀਆਪ੍ਰਭਿਅਪਨੈਜਗਮਹਿਸੋਭਸੁਹਾਈਹੇ॥੧੩॥
ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
God has made me His own, and now I have a glorious reputation in this world. ||13||
अंगीकारु कीआ प्रभि अपनै जग महि सोभ सुहाई हे ॥१३॥
ਜੈਜੈਕਾਰੁਜਪਹੁਜਗਦੀਸੈ॥
ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
Proclaim His Glorious Victory, and meditate on the Lord of the Universe.
जै जै कारु जपहु जगदीसै ॥
ਬਲਿਬਲਿਜਾਈਪ੍ਰਭਅਪੁਨੇਈਸੈ॥
ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
I am a sacrifice, a sacrifice to my Lord God.
बलि बलि जाई प्रभ अपुने ईसै ॥
ਤਿਸੁਬਿਨੁਦੂਜਾਅਵਰੁਨਦੀਸੈਏਕਾਜਗਤਿਸਬਾਈਹੇ॥੧੪॥
ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
I do not see any other except Him. The One Lord pervades the whole world. ||14||
तिसु बिनु दूजा अवरु न दीसै एका जगति सबाई हे ॥१४॥
ਸਤਿਸਤਿਸਤਿਪ੍ਰਭੁਜਾਤਾ॥
ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
True, True, True is God.
सति सति सति प्रभु जाता ॥
ਗੁਰਪਰਸਾਦਿਸਦਾਮਨੁਰਾਤਾ॥
ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
By Guru's Grace, my mind is attuned to Him forever.
गुर परसादि सदा मनु राता ॥
ਸਿਮਰਿਸਿਮਰਿਜੀਵਹਿਜਨਤੇਰੇਏਕੰਕਾਰਿਸਮਾਈਹੇ॥੧੫॥
ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
Your humble servants live by meditating, meditating in remembrance on You, merging in You, O One Universal Creator. ||15||
सिमरि सिमरि जीवहि जन तेरे एकंकारि समाई हे ॥१५॥
ਭਗਤਜਨਾਕਾਪ੍ਰੀਤਮੁਪਿਆਰਾ॥
ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
The Dear Lord is the Beloved of His humble devotees.
भगत जना का प्रीतमु पिआरा ॥
ਸਭੈਉਧਾਰਣੁਖਸਮੁਹਮਾਰਾ॥
ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
My Lord and Master is the Savior of all.
सभै उधारणु खसमु हमारा ॥
ਸਿਮਰਿਨਾਮੁਪੁੰਨੀਸਭਇਛਾਜਨਨਾਨਕਪੈਜਰਖਾਈਹੇ॥੧੬॥੧॥
ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||
सिमरि नामु पुंनी सभ इछा जन नानक पैज रखाई हे ॥१६॥१॥
WWW.GURBANI.WORLD