GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਅਰਜਨ ਦੇਵ ਜੀ
ਅੰਗ 1299
Display Settings
Translations
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
ਤੇਰੋਜਨੁਹਰਿਜਸੁਸੁਨਤਉਮਾਹਿਓ॥੧॥ਰਹਾਉ
ਹੇ ਪ੍ਰਭੂ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਉਮਾਹ ਵਿਚ ਆ ਜਾਂਦਾ ਹੈ ॥੧॥ ਰਹਾਉ ॥
Your humble servant listens to Your Praises with delight. ||1||Pause||
तेरो जनु हरि जसु सुनत उमाहिओ ॥१॥ रहाउ ॥
ਮਨਹਿਪ੍ਰਗਾਸੁਪੇਖਿਪ੍ਰਭਕੀਸੋਭਾਜਤਕਤਪੇਖਉਆਹਿਓ॥੧॥
ਪ੍ਰਭੂ ਦੀ ਵਡਿਆਈ ਵੇਖ ਕੇ (ਮੇਰੇ) ਮਨ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਮੈਂ ਜਿਧਰ ਕਿਧਰ ਵੇਖਦਾ ਹਾਂ, (ਮੈਨੂੰ ਉਹ ਹਰ ਪਾਸੇ) ਮੌਜੂਦ (ਦਿੱਸਦਾ) ਹੈ ॥੧॥
My mind is enlightened, gazing upon the Glory of God. Wherever I look, there He is. ||1||
मनहि प्रगासु पेखि प्रभ की सोभा जत कत पेखउ आहिओ ॥१॥
ਸਭਤੇਪਰੈਪਰੈਤੇਊਚਾਗਹਿਰਗੰਭੀਰਅਥਾਹਿਓ॥੨॥
ਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ; ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦੀ ਹਾਥ ਨਹੀਂ ਲੱਭ ਸਕਦੀ ॥੨॥
You are the farthest of all, the highest of the far, profound, unfathomable and unreachable. ||2||
सभ ते परै परै ते ऊचा गहिर गंभीर अथाहिओ ॥२॥
ਓਤਿਪੋਤਿਮਿਲਿਓਭਗਤਨਕਉਜਨਸਿਉਪਰਦਾਲਾਹਿਓ॥੩॥
(ਜਿਵੇਂ) ਤਾਣੇ ਵਿਚ ਪੇਟੇ ਵਿਚ (ਧਾਗਾ ਮਿਲਿਆ ਹੋਇਆ ਹੁੰਦਾ ਹੈ, ਤਿਵੇਂ) ਪਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ, ਆਪਣੇ ਸੇਵਕਾਂ ਤੋਂ ਉਸ ਨੇ ਉਹਲਾ ਦੂਰ ਕੀਤਾ ਹੁੰਦਾ ਹੈ ॥੩॥
You are united with Your devotees, through and through; You have removed Your veil for Your humble servants. ||3||
ओति पोति मिलिओ भगतन कउ जन सिउ परदा लाहिओ ॥३॥
ਗੁਰਪ੍ਰਸਾਦਿਗਾਵੈਗੁਣਨਾਨਕਸਹਜਸਮਾਧਿਸਮਾਹਿਓ॥੪॥੬॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ ਪਰਮਾਤਮਾ ਦੇ) ਗੁਣ ਗਾਂਦਾ ਰਹਿੰਦਾ ਹੈ ਉਹ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦਾ ਹੈ ॥੪॥੬॥
By Guru's Grace, Nanak sings Your Glorious Praises; he is intuitively absorbed in Samaadhi. ||4||6||
गुर प्रसादि गावै गुण नानक सहज समाधि समाहिओ ॥४॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ