ਬਿਲਾਵਲੁ ਮਹਲਾ ੫ ॥

ਰਾਗੁ ਬਿਲਾਵਲੁ ਗੁਰੂ ਅਰਜਨ ਦੇਵ ਜੀ ਅੰਗ 807
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
LINE 02
ਸਹਜਸਮਾਧਿਅਨੰਦਸੂਖਪੂਰੇਗੁਰਿਦੀਨ॥
(ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ।
The Perfect Guru has blessed me with celestial Samaadhi, bliss and peace.
सहज समाधि अनंद सूख पूरे गुरि दीन ॥
LINE 03
ਸਦਾਸਹਾਈਸੰਗਿਪ੍ਰਭਅੰਮ੍ਰਿਤਗੁਣਚੀਨ॥ਰਹਾਉ॥
ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ਰਹਾਉ॥
God is always my Helper and Companion; I contemplate His Ambrosial Virtues. ||Pause||
सदा सहाई संगि प्रभ अंम्रित गुण चीन ॥ रहाउ ॥
LINE 04
ਜੈਜੈਕਾਰੁਜਗਤ੍ਰਮਹਿਲੋਚਹਿਸਭਿਜੀਆ॥
ਹੇ ਭਾਈ! ਉਸ ਮਨੁੱਖ ਦੀ ਸਾਰੇ ਜਗਤ ਵਿਚ ਹਰ ਥਾਂ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ,
Triumphant cheers greet me all across the world, and all beings yearn for me.
जै जै कारु जगत्र महि लोचहि सभि जीआ ॥
LINE 05
ਸੁਪ੍ਰਸੰਨਭਏਸਤਿਗੁਰਪ੍ਰਭੂਕਛੁਬਿਘਨੁਨਥੀਆ੧॥॥
ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੧॥
The True Guru and God are totally pleased with me; no obstacle blocks my way. ||1||
सुप्रसंन भए सतिगुर प्रभू कछु बिघनु न थीआ ॥१॥
LINE 06
ਜਾਕਾਅੰਗੁਦਇਆਲਪ੍ਰਭਤਾਕੇਸਭਦਾਸ॥
ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ।
One who has the Merciful Lord God on his side - everyone becomes his slave.
जा का अंगु दइआल प्रभ ता के सभ दास ॥
LINE 07
ਸਦਾਸਦਾਵਡਿਆਈਆਨਾਨਕਗੁਰਪਾਸਿ੨੧੨੩੦॥॥॥॥
ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ॥੨॥੧੨॥੩੦॥
Forever and ever, O Nanak, glorious greatness rests with the Guru. ||2||12||30||
सदा सदा वडिआईआ नानक गुर पासि ॥२॥१२॥३०॥
GURBANI.WORLD