GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1217
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਠਾਕੁਰਬਿਨਤੀਕਰਨਜਨੁਆਇਓ
ਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ।
O my Lord and Master, Your humble servant has come to offer this prayer.
ठाकुर बिनती करन जनु आइओ ॥
ਸਰਬਸੂਖਆਨੰਦਸਹਜਰਸਸੁਨਤਤੁਹਾਰੋਨਾਇਓ॥੧॥ਰਹਾਉ
ਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ॥੧॥ ਰਹਾਉ ॥
Hearing Your Name, I am blessed with total peace, bliss, poise and pleasure. ||1||Pause||
सरब सूख आनंद सहज रस सुनत तुहारो नाइओ ॥१॥ रहाउ ॥
ਕ੍ਰਿਪਾਨਿਧਾਨਸੂਖਕੇਸਾਗਰਜਸੁਸਭਮਹਿਜਾਕੋਛਾਇਓ
ਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ।
The Treasure of Mercy, the Ocean of Peace - His Praises are diffused everywhere.
क्रिपा निधान सूख के सागर जसु सभ महि जा को छाइओ ॥
ਸੰਤਸੰਗਿਰੰਗਤੁਮਕੀਏਅਪਨਾਆਪੁਦ੍ਰਿਸਟਾਇਓ॥੧॥
ਸੰਤਾਂ ਦੀ ਸੰਗਤ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ ॥੧॥
O Lord, You celebrate in the Society of the Saints; You reveal Yourself to them. ||1||
संतसंगि रंग तुम कीए अपना आपु द्रिसटाइओ ॥१॥
ਨੈਨਹੁਸੰਗਿਸੰਤਨਕੀਸੇਵਾਚਰਨਝਾਰੀਕੇਸਾਇਓ
(ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ।
With my eyes I see the Saints, and dedicate myself to serving them; I wash their feet with my hair.
नैनहु संगि संतन की सेवा चरन झारी केसाइओ ॥
ਆਠਪਹਰਦਰਸਨੁਸੰਤਨਕਾਸੁਖੁਨਾਨਕਇਹੁਪਾਇਓ॥੨॥੪੩॥੬੬॥
ਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਨਾਨਕ ਨੂੰ ਇਹ ਸੁਖ ਮਿਲਿਆ ਰਹੇ ॥੨॥੪੩॥੬੬॥
Twenty-four hours a day, I gaze upon the Blessed Vision, the Darshan of the Saints; this is the peace and comfort which Nanak has received. ||2||43||66||
आठ पहर दरसनु संतन का सुखु नानक इहु पाइओ ॥२॥४३॥६६॥
WWW.GURBANI.WORLD
ਪਿਛਲਾ Share ਹੋਮ Save ਅਗਲਾ