GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1137
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਜੀਉਪ੍ਰਾਣਜਿਨਿਰਚਿਓਸਰੀਰ
ਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ,
He created the soul, the breath of life and the body.
जीउ प्राण जिनि रचिओ सरीर ॥
ਜਿਨਹਿਉਪਾਏਤਿਸਕਉਪੀਰ॥੧॥
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ ॥੧॥
He created all beings, and knows their pains. ||1||
जिनहि उपाए तिस कउ पीर ॥१॥
ਗੁਰੁਗੋਬਿੰਦੁਜੀਅਕੈਕਾਮ
ਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ,
The Guru, the Lord of the Universe, is the Helper of the soul.
गुरु गोबिंदु जीअ कै काम ॥
ਹਲਤਿਪਲਤਿਜਾਕੀਸਦਛਾਮ॥੧॥ਰਹਾਉ
ਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ ॥੧॥ ਰਹਾਉ ॥
Here and hereafter, He always provides shade. ||1||Pause||
हलति पलति जा की सद छाम ॥१॥ रहाउ ॥
ਪ੍ਰਭੁਆਰਾਧਨਨਿਰਮਲਰੀਤਿ
ਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤ ਵਿਚ ਪ੍ਰਾਪਤ ਹੁੰਦੀ ਹੈ)।
Worship and adoration of God is the pure way of life.
प्रभु आराधन निरमल रीति ॥
ਸਾਧਸੰਗਿਬਿਨਸੀਬਿਪਰੀਤਿ॥੨॥
ਸਾਧ ਸੰਗਤ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ॥੨॥
In the Saadh Sangat, the Company of the Holy, the love of duality vanishes. ||2||
साधसंगि बिनसी बिपरीति ॥२॥
ਮੀਤਹੀਤਧਨੁਨਹਪਾਰਣਾ
ਮਿੱਤਰ, ਹਿਤੂ, ਧਨ-ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ।
Friends, well-wishers and wealth will not support you.
मीत हीत धनु नह पारणा ॥
ਧੰਨਿਧੰਨਿਮੇਰੇਨਾਰਾਇਣਾ॥੩॥
ਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ ॥੩॥
Blessed, blessed is my Lord. ||3||
धंनि धंनि मेरे नाराइणा ॥३॥
ਨਾਨਕੁਬੋਲੈਅੰਮ੍ਰਿਤਬਾਣੀ
ਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈ
Nanak utters the Ambrosial Bani of the Lord.
नानकु बोलै अंम्रित बाणी ॥
ਏਕਬਿਨਾਦੂਜਾਨਹੀਜਾਣੀ॥੪॥੬॥
ਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ ॥੪॥੬॥
Except the One Lord, he does not know any other at all. ||4||6||
एक बिना दूजा नही जाणी ॥४॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ