GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਤੁਖਾਰੀ - ਗੁਰੂ ਰਾਮਦਾਸ ਜੀ
ਅੰਗ 1115
Display Settings
Translations
ਤੁਖਾਰੀਮਹਲਾ
Tukhaari, Fourth Mahalaa:
तुखारी महला ४ ॥
ਤੂਜਗਜੀਵਨੁਜਗਦੀਸੁਸਭਕਰਤਾਸ੍ਰਿਸਟਿਨਾਥੁ
ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ।
You are the Life of the World, the Lord of the Universe, our Lord and Master, the Creator of all the Universe.
तू जगजीवनु जगदीसु सभ करता स्रिसटि नाथु ॥
ਤਿਨਤੂਧਿਆਇਆਮੇਰਾਰਾਮੁਜਿਨਕੈਧੁਰਿਲੇਖੁਮਾਥੁ
ਹੇ ਪ੍ਰਭੂ! ਧੁਰ ਦਰਗਾਹ ਤੋਂ ਜਿਨ੍ਹਾਂ ਦੇ ਭਾਗਾਂ ਵਿਚ (ਹਰਿ-ਸਿਮਰਨ ਦੇ ਸੰਸਕਾਰਾਂ ਦਾ) ਲੇਖ ਲਿਖਿਆ ਹੋਇਆ ਹੈ, ਜਿਨ੍ਹਾਂ ਦਾ ਮੱਥਾ ਭਾਗਾਂ ਵਾਲਾ ਹੈ, ਉਹਨਾਂ ਨੇ ਤੈਨੂੰ ਸਿਮਰਿਆ ਹੈ।
They alone meditate on You, O my Lord, who have such destiny recorded on their foreheads.
तिन तू धिआइआ मेरा रामु जिन कै धुरि लेखु माथु ॥
ਜਿਨਕਉਧੁਰਿਹਰਿਲਿਖਿਆਸੁਆਮੀਤਿਨਹਰਿਹਰਿਨਾਮੁਅਰਾਧਿਆ
ਉਹਨਾਂ ਨੇ ਮੇਰੇ ਰਾਮ ਨੂੰ ਸਿਮਰਿਆ ਹੈ, ਮਾਲਕ-ਹਰੀ ਨੇ ਜਿਨ੍ਹਾਂ ਦੇ ਭਾਗਾਂ ਵਿਚੋਂ ਧੁਰੋਂ ਸਿਮਰਨ ਦਾ ਲੇਖ ਲਿਖ ਦਿੱਤਾ ਹੈ, ਉਹ (ਸਦਾ) ਹਰਿ-ਨਾਮ ਦਾ ਸਿਮਰਨ ਕਰਦੇ ਹਨ।
Those who are so pre-destined by their Lord and Master, worship and adore the Name of the Lord, Har, Har.
जिन कउ धुरि हरि लिखिआ सुआमी तिन हरि हरि नामु अराधिआ ॥
ਤਿਨਕੇਪਾਪਇਕਨਿਮਖਸਭਿਲਾਥੇਜਿਨਗੁਰਬਚਨੀਹਰਿਜਾਪਿਆ
ਜਿਨ੍ਹਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਪਾਪ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਦੂਰ ਹੋ ਜਾਂਦੇ ਹਨ।
All sins are erased in an instant, for those who meditate on the Lord, through the Guru's Teachings.
तिन के पाप इक निमख सभि लाथे जिन गुर बचनी हरि जापिआ ॥
ਧਨੁਧੰਨੁਤੇਜਨਜਿਨਹਰਿਨਾਮੁਜਪਿਆਤਿਨਦੇਖੇਹਉਭਇਆਸਨਾਥੁ
ਉਹ ਮਨੁੱਖ ਭਾਗਾਂ ਵਾਲੇ ਹਨ, ਮੁਬਾਰਿਕ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ। ਉਹਨਾਂ ਦਾ ਦਰਸਨ ਕਰ ਕੇ ਮੈਂ (ਭੀ) ਖਸਮ ਵਾਲਾ (ਅਖਵਾਣ ਜੋਗਾ) ਹੋ ਗਿਆ ਹਾਂ (ਕਿਉਂਕਿ ਮੈਂ ਭੀ ਖਸਮ-ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਾਂ)।
Blessed, blessed are those humble beings who meditate on the Lord's Name. Seeing them, I am uplifted.
धनु धंनु ते जन जिन हरि नामु जपिआ तिन देखे हउ भइआ सनाथु ॥
ਤੂਜਗਜੀਵਨੁਜਗਦੀਸੁਸਭਕਰਤਾਸ੍ਰਿਸਟਿਨਾਥੁ॥੧॥
ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ ॥੧॥
You are the Life of the World, the Lord of the Universe, our Lord and Master, the Creator of all the Universe. ||1||
तू जगजीवनु जगदीसु सभ करता स्रिसटि नाथु ॥१॥
ਤੂਜਲਿਥਲਿਮਹੀਅਲਿਭਰਪੂਰਿਸਭਊਪਰਿਸਾਚੁਧਣੀ
ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉੱਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ।
You are totally pervading the water, the land and the sky. O True Lord, You are the Master of all.
तू जलि थलि महीअलि भरपूरि सभ ऊपरि साचु धणी ॥
ਜਿਨਜਪਿਆਹਰਿਮਨਿਚੀਤਿਹਰਿਜਪਿਜਪਿਮੁਕਤੁਘਣੀ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਪਰਮਾਤਮਾ ਦਾ ਨਾਮ (ਸਦਾ) ਜਪਿਆ (ਉਹ ਵਿਕਾਰਾਂ ਤੋਂ ਬਚ ਗਏ)।
Those who meditate on the Lord in their conscious minds - all those who chant and meditate on the Lord are liberated.
जिन जपिआ हरि मनि चीति हरि जपि जपि मुकतु घणी ॥
ਜਿਨਜਪਿਆਹਰਿਤੇਮੁਕਤਪ੍ਰਾਣੀਤਿਨਕੇਊਜਲਮੁਖਹਰਿਦੁਆਰਿ
ਹੇ ਭਾਈ! ਪ੍ਰਭੂ ਦਾ ਨਾਮ ਮੁੜ ਮੁੜ ਜਪ ਕੇ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ। ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ (ਪ੍ਰਭੂ-ਦਰ ਤੇ ਉਹ ਆਦਰ-ਸਤਕਾਰ ਪ੍ਰਾਪਤ ਕਰਦੇ ਹਨ)।
Those mortal beings who meditate on the Lord are liberated; their faces are radiant in the Court of the Lord.
जिन जपिआ हरि ते मुकत प्राणी तिन के ऊजल मुख हरि दुआरि ॥
ਓਇਹਲਤਿਪਲਤਿਜਨਭਏਸੁਹੇਲੇਹਰਿਰਾਖਿਲੀਏਰਖਨਹਾਰਿ
ਉਹ ਬੰਦੇ ਇਸ ਲੋਕ ਵਿਚ ਤੇ ਪਰਲੋਕ ਵਿਚ ਸੁਖੀ ਜੀਵਨ ਵਾਲੇ ਹੋ ਜਾਂਦੇ ਹਨ। ਬਚਾਣ ਦੀ ਸਮਰਥਾ ਵਾਲੇ ਪਰਮਾਤਮਾ ਨੇ ਉਹਨਾਂ ਨੂੰ ਆਪ (ਵਿਕਾਰਾਂ ਤੋਂ) ਬਚਾ ਲਿਆ ਹੁੰਦਾ ਹੈ।
Those humble beings are exalted in this world and the next; the Savior Lord saves them.
ओइ हलति पलति जन भए सुहेले हरि राखि लीए रखनहारि ॥
ਹਰਿਸੰਤਸੰਗਤਿਜਨਸੁਣਹੁਭਾਈਗੁਰਮੁਖਿਹਰਿਸੇਵਾਸਫਲਬਣੀ
ਹੇ ਹਰੀ ਦੇ ਸੰਤ ਜਨੋਂ! ਹੇ ਸਾਧ ਸੰਗਤ! ਸੁਣੋ-ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਕਾਮਯਾਬ ਹੁੰਦੀ ਹੈ।
Listen to the Lord's Name in the Society of the Saints, O humble Siblings of Destiny. The Gurmukh's service to the Lord is fruitful.
हरि संतसंगति जन सुणहु भाई गुरमुखि हरि सेवा सफल बणी ॥
ਤੂਜਲਿਥਲਿਮਹੀਅਲਿਭਰਪੂਰਿਸਭਊਪਰਿਸਾਚੁਧਣੀ॥੨॥
ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ॥੨॥
You are totally pervading the water, the land and the sky. O True Lord, You are the Master of all. ||2||
तू जलि थलि महीअलि भरपूरि सभ ऊपरि साचु धणी ॥२॥
ਤੂਥਾਨਥਨੰਤਰਿਹਰਿਏਕੁਹਰਿਏਕੋਏਕੁਰਵਿਆ
ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ।
You are the One Lord, the One and Only Lord, pervading all places and interspaces.
तू थान थनंतरि हरि एकु हरि एको एकु रविआ ॥
ਵਣਿਤ੍ਰਿਣਿਤ੍ਰਿਭਵਣਿਸਭਸ੍ਰਿਸਟਿਮੁਖਿਹਰਿਹਰਿਨਾਮੁਚਵਿਆ
ਹੇ ਪ੍ਰਭੂ! ਜੰਗਲ ਵਿਚ, ਘਾਹ ਦੇ ਤੀਲੇ ਵਿਚ, ਤ੍ਰਿਭਵਣੀ-ਜਗਤ ਵਿਚ-ਹਰ ਥਾਂ ਤੂੰ ਹੀ ਤੂੰ ਵੱਸ ਰਿਹਾ ਹੈਂ। ਸਾਰੀ ਸ੍ਰਿਸ਼ਟੀ (ਭਾਵ, ਸਾਰੀ ਸ੍ਰਿਸ਼ਟੀ ਦੇ ਜੀਵ) ਆਪਣੇ ਮੂੰਹ ਨਾਲ ਹਰਿ-ਨਾਮ ਹੀ ਉਚਾਰ ਰਹੀ ਹੈ।
The forests and fields, the three worlds and the entire Universe, chant the Name of the Lord, Har, Har.
वणि त्रिणि त्रिभवणि सभ स्रिसटि मुखि हरि हरि नामु चविआ ॥
ਸਭਿਚਵਹਿਹਰਿਹਰਿਨਾਮੁਕਰਤੇਅਸੰਖਅਗਣਤਹਰਿਧਿਆਵਏ
ਅਸੰਖਾਂ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰ ਰਹੇ ਹਨ। (ਸਾਰੀ ਸ੍ਰਿਸ਼ਟੀ) ਹਰੀ ਦਾ ਨਾਮ ਸਿਮਰ ਰਹੀ ਹੈ।
All chant the Name of the Creator Lord, Har, Har; countless, uncountable beings meditate on the Lord.
सभि चवहि हरि हरि नामु करते असंख अगणत हरि धिआवए ॥
ਸੋਧੰਨੁਧਨੁਹਰਿਸੰਤੁਸਾਧੂਜੋਹਰਿਪ੍ਰਭਕਰਤੇਭਾਵਏ
ਹਰੀ ਦਾ ਉਹ ਸੰਤ ਹਰੀ ਦਾ ਉਹ ਸਾਧੂ ਧੰਨ ਹੈ ਧੰਨ ਹੈ, ਜਿਹੜਾ ਹਰਿ-ਪ੍ਰਭੂ ਨੂੰ ਜਿਹੜਾ ਕਰਤਾਰ ਨੂੰ ਪਿਆਰਾ ਲੱਗਦਾ ਹੈ।
Blessed, blessed are those Saints and Holy People of the Lord, who are pleasing to the Creator Lord God.
सो धंनु धनु हरि संतु साधू जो हरि प्रभ करते भावए ॥
ਸੋਸਫਲੁਦਰਸਨੁਦੇਹੁਕਰਤੇਜਿਸੁਹਰਿਹਿਰਦੈਨਾਮੁਸਦਚਵਿਆ
ਹੇ ਕਰਤਾਰ! ਜਿਸ ਦੇ ਹਿਰਦੇ ਵਿਚ (ਤੂੰ ਵੱਸਦਾ ਹੈਂ), ਜੋ ਸਦਾ (ਤੇਰਾ) ਨਾਮ ਉਚਾਰਦਾ ਹੈ, ਉਹ ਮਨੁੱਖ ਕਾਮਯਾਬ (ਜੀਵਨ ਵਾਲਾ) ਹੈ, (ਮੈਨੂੰ ਉਸ ਦਾ) ਦਰਸਨ ਬਖ਼ਸ਼।
O Creator, please bless me with the Fruitful Vision, the Darshan, of those who chant the Lord's Name in their hearts forever.
सो सफलु दरसनु देहु करते जिसु हरि हिरदै नामु सद चविआ ॥
ਤੂਥਾਨਥਨੰਤਰਿਹਰਿਏਕੁਹਰਿਏਕੋਏਕੁਰਵਿਆ॥੩॥
ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ ॥੩॥
You are the One Lord, the One and Only Lord, pervading all places and interspaces. ||3||
तू थान थनंतरि हरि एकु हरि एको एकु रविआ ॥३॥
ਤੇਰੀਭਗਤਿਭੰਡਾਰਅਸੰਖਜਿਸੁਤੂਦੇਵਹਿਮੇਰੇਸੁਆਮੀਤਿਸੁਮਿਲਹਿ
ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ।
The treasures of devotional worship to You are countless; he alone is blessed with them, O my Lord and Master, whom You bless.
तेरी भगति भंडार असंख जिसु तू देवहि मेरे सुआमी तिसु मिलहि ॥
ਜਿਸਕੈਮਸਤਕਿਗੁਰਹਾਥੁਤਿਸੁਹਿਰਦੈਹਰਿਗੁਣਟਿਕਹਿ
ਜਿਸ (ਮਨੁੱਖ) ਦੇ ਮੱਥੇ ਉਤੇ ਗੁਰੂ ਦਾ ਹੱਥ ਹੋਵੇ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ।
The Lord's Glorious Virtues abide within the heart of that person, whose forehead the Guru has touched.
जिस कै मसतकि गुर हाथु तिसु हिरदै हरि गुण टिकहि ॥
ਹਰਿਗੁਣਹਿਰਦੈਟਿਕਹਿਤਿਸਕੈਜਿਸੁਅੰਤਰਿਭਉਭਾਵਨੀਹੋਈ
ਜਿਸ (ਮਨੁੱਖ) ਦੇ ਅੰਦਰ (ਪਰਮਾਤਮਾ ਦਾ) ਡਰ ਅਦਬ ਹੈ (ਪਰਮਾਤਮਾ ਵਾਸਤੇ) ਸਰਧਾ-ਪਿਆਰ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ।
The Glorious Virtues of the Lord dwell in the heart of that person, whose inner being is filled with the Fear of God, and His Love.
हरि गुण हिरदै टिकहि तिस कै जिसु अंतरि भउ भावनी होई ॥
ਬਿਨੁਭੈਕਿਨੈਪ੍ਰੇਮੁਪਾਇਆਬਿਨੁਭੈਪਾਰਿਉਤਰਿਆਕੋਈ
ਪਰਮਾਤਮਾ ਦੇ ਡਰ-ਅਦਬ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਪਰਮਾਤਮਾ ਦਾ) ਪ੍ਰੇਮ ਪ੍ਰਾਪਤ ਨਹੀਂ ਕੀਤਾ। ਕੋਈ ਭੀ ਮਨੁੱਖ (ਪਰਮਾਤਮਾ ਦੇ) ਡਰ-ਅਦਬ ਤੋਂ ਬਿਨਾ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਿਆ (ਕੋਈ ਭੀ ਵਿਕਾਰਾਂ ਤੋਂ ਬਚ ਨਹੀਂ ਸਕਿਆ)।
Without the Fear of God, His Love is not obtained. Without the Fear of God, no one is carried across to the other side.
बिनु भै किनै न प्रेमु पाइआ बिनु भै पारि न उतरिआ कोई ॥
ਭਉਭਾਉਪ੍ਰੀਤਿਨਾਨਕਤਿਸਹਿਲਾਗੈਜਿਸੁਤੂਆਪਣੀਕਿਰਪਾਕਰਹਿ
ਹੇ ਨਾਨਕ! ਉਸੇ ਮਨੁੱਖ ਦੇ ਹਿਰਦੇ ਵਿਚ ਤੇਰਾ ਡਰ-ਅਦਬ ਤੇਰਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ ਜਿਸ ਉੱਤੇ ਆਪਣੀ ਮਿਹਰ ਕਰਦਾ ਹੈਂ।
O Nanak, he alone is blessed with the Fear of God, and God's Love and Affection, whom You, Lord, bless with Your Mercy.
भउ भाउ प्रीति नानक तिसहि लागै जिसु तू आपणी किरपा करहि ॥
ਤੇਰੀਭਗਤਿਭੰਡਾਰਅਸੰਖਜਿਸੁਤੂਦੇਵਹਿਮੇਰੇਸੁਆਮੀਤਿਸੁਮਿਲਹਿ॥੪॥੩॥
ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੇ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ ॥੪॥੩॥
The treasures of devotional worship to You are countless; he alone is blessed with Them, O my Lord and Master, whom You bless. ||4||3||
तेरी भगति भंडार असंख जिसु तू देवहि मेरे सुआमी तिसु मिलहि ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ