ਜੈਤਸਰੀਮਹਲਾ੫॥
Jaitsree, Fifth Mahalaa:
जैतसरी महला ५ ॥
ਗੋਬਿੰਦਜੀਵਨਪ੍ਰਾਨਧਨਰੂਪ॥
ਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।
The Lord of the Universe is my existence, my breath of life, wealth and beauty.
गोबिंद जीवन प्रान धन रूप ॥
ਅਗਿਆਨਮੋਹਮਗਨਮਹਾਪ੍ਰਾਨੀਅੰਧਿਆਰੇਮਹਿਦੀਪ॥੧॥ਰਹਾਉ॥
ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ॥੧॥ ਰਹਾਉ ॥
The ignorant are totally intoxicated with emotional attachment; in this darkness, the Lord is the only lamp. ||1||Pause||
अगिआन मोह मगन महा प्रानी अंधिआरे महि दीप ॥१॥ रहाउ ॥
ਸਫਲਦਰਸਨੁਤੁਮਰਾਪ੍ਰਭਪ੍ਰੀਤਮਚਰਨਕਮਲਆਨੂਪ॥
ਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।
Fruitful is the Blessed Vision of Your Darshan, O Beloved God; Your lotus feet are incomparably beautiful!
सफल दरसनु तुमरा प्रभ प्रीतम चरन कमल आनूप ॥
ਅਨਿਕਬਾਰਕਰਉਤਿਹਬੰਦਨਮਨਹਿਚਰ੍ਹਾਵਉਧੂਪ॥੧॥
ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ॥੧॥
So many times, I bow in reverence to Him, offering my mind as incense to Him. ||1||
अनिक बार करउ तिह बंदन मनहि चर्हावउ धूप ॥१॥
ਹਾਰਿਪਰਿਓਤੁਮੑਰੈਪ੍ਰਭਦੁਆਰੈਦ੍ਰਿੜੑੁਕਰਿਗਹੀਤੁਮੑਾਰੀਲੂਕ॥
ਹੇ ਪ੍ਰਭੂ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।
Exhausted, I have fallen at Your Door, O God; I am holding tight to Your Support.
हारि परिओ तुमरै प्रभ दुआरै द्रिड़ु करि गही तुमारी लूक ॥
ਕਾਢਿਲੇਹੁਨਾਨਕਅਪੁਨੇਕਉਸੰਸਾਰਪਾਵਕਕੇਕੂਪ॥੨॥੪॥੮॥
ਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ॥੨॥੪॥੮॥
Please, lift Your humble servant Nanak up, out of the pit of fire of the world. ||2||4||8||
काढि लेहु नानक अपुने कउ संसार पावक के कूप ॥२॥४॥८॥
WWW.GURBANI.WORLD