ਤੈਤਾਹਦਰਥਿਪਾਇਓਮਾਨੁਸੇਵਿਆਗੁਰੁਪਰਵਾਨੁਸਾਧਿਅਜਗਰੁਜਿਨਿਕੀਆਉਨਮਾਨੁ॥
(ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ,
You were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.
तै ता हदरथि पाइओ मानु सेविआ गुरु परवानु साधि अजगरु जिनि कीआ उनमानु ॥
ਹਰਿਹਰਿਦਰਸਸਮਾਨਆਤਮਾਵੰਤਗਿਆਨਜਾਣੀਅਅਕਲਗਤਿਗੁਰਪਰਵਾਨ॥
(ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ।
Your Vision is like that of the Lord, Your soul is a fount of spiritual wisdom; You know the unfathomable state of the certified Guru.
हरि हरि दरस समान आतमा वंतगिआन जाणीअ अकल गति गुर परवान ॥
ਜਾਕੀਦ੍ਰਿਸਟਿਅਚਲਠਾਣਬਿਮਲਬੁਧਿਸੁਥਾਨਪਹਿਰਿਸੀਲਸਨਾਹੁਸਕਤਿਬਿਦਾਰਿ॥
ਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ।
Your Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.
जा की द्रिसटि अचल ठाण बिमल बुधि सुथान पहिरि सील सनाहु सकति बिदारि ॥
ਕਹੁਕੀਰਤਿਕਲਸਹਾਰਸਪਤਦੀਪਮਝਾਰਲਹਣਾਜਗਤ੍ਰਗੁਰੁਪਰਸਿਮੁਰਾਰਿ॥੪॥
ਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੪॥
O Kal Sahaar, chant the Praises of Lehnaa throughout the seven continents; He met with the Lord, and became Guru of the World. ||4||
कहु कीरति कल सहार सपत दीप मझार लहणा जगत्र गुरु परसि मुरारि ॥४॥
WWW.GURBANI.WORLD