ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਗੁਰੁਪੂਰਾਮੇਰਾਗੁਰੁਪੂਰਾ॥
ਮੇਰਾ ਗੁਰੂ ਸਭ ਗੁਣਾਂ ਦਾ ਮਾਲਕ ਹੈ, ਮੇਰਾ ਗੁਰੂ ਪੂਰੀ ਸਮਰਥਾ ਵਾਲਾ ਹੈ।
My Guru is perfect, my Guru is perfect.
गुरु पूरा मेरा गुरु पूरा ॥
ਰਾਮਨਾਮੁਜਪਿਸਦਾਸੁਹੇਲੇਸਗਲਬਿਨਾਸੇਰੋਗਕੂਰਾ॥੧॥ਰਹਾਉ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਸਦਾ ਸੁਖੀ ਰਹਿੰਦੇ ਹਨ, ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
Chanting the Lord's Name, I am always at peace; all my illness and fraud is dispelled. ||1||Pause||
राम नामु जपि सदा सुहेले सगल बिनासे रोग कूरा ॥१॥ रहाउ ॥
ਏਕੁਅਰਾਧਹੁਸਾਚਾਸੋਇ॥
(ਗੁਰੂ ਦੇ ਦਰ ਤੇ ਆ ਕੇ) ਸਦਾ ਕਾਇਮ ਰਹਿਣ ਵਾਲੇ ਉਸ ਇੱਕ ਪਰਮਾਤਮਾ ਦਾ ਆਰਾਧਨ ਕਰਿਆ ਕਰੋ,
Worship and adore that One Lord alone.
एकु अराधहु साचा सोइ ॥
ਜਾਕੀਸਰਨਿਸਦਾਸੁਖੁਹੋਇ॥੧॥
ਜਿਸ ਦੀ ਸਰਨ ਪਿਆਂ ਸਦਾ ਆਤਮਕ ਆਨੰਦ ਮਿਲਦਾ ਹੈ ॥੧॥
In His Sanctuary, eternal peace is obtained. ||1||
जा की सरनि सदा सुखु होइ ॥१॥
ਨੀਦਸੁਹੇਲੀਨਾਮਕੀਲਾਗੀਭੂਖ॥
(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਨਾਮ ਦੀ ਲਗਨ ਪੈਦਾ ਹੋ ਜਾਂਦੀ ਹੈ, ਤੇ, ਨਾਮ ਵਿਚ ਲੀਨਤਾ ਮਨੁੱਖ ਵਾਸਤੇ ਸੁਖਦਾਈ ਹੋ ਜਾਂਦੀ ਹੈ।
One who feels hunger for the Naam sleeps in peace.
नीद सुहेली नाम की लागी भूख ॥
ਹਰਿਸਿਮਰਤਬਿਨਸੇਸਭਦੂਖ॥੨॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੨॥
Meditating in remembrance on the Lord, all pains are dispelled. ||2||
हरि सिमरत बिनसे सभ दूख ॥२॥
ਸਹਜਿਅਨੰਦਕਰਹੁਮੇਰੇਭਾਈ॥
ਹੇ ਮੇਰੇ ਭਾਈ! ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਖ਼ੁਸ਼ੀਆਂ ਪ੍ਰਾਪਤ ਕਰੋ।
Enjoy celestial bliss, O my Siblings of Destiny.
सहजि अनंद करहु मेरे भाई ॥
ਗੁਰਿਪੂਰੈਸਭਚਿੰਤਮਿਟਾਈ॥੩॥
(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਪੂਰਾ ਗੁਰੂ ਉਸ ਦੀ ਸਾਰੀ ਚਿੰਤਾ ਮਿਟਾ ਦੇਂਦਾ ਹੈ ॥੩॥
The Perfect Guru has eradicated all anxiety. ||3||
गुरि पूरै सभ चिंत मिटाई ॥३॥
ਆਠਪਹਰਪ੍ਰਭਕਾਜਪੁਜਾਪਿ॥
(ਗੁਰੂ ਦੀ ਸਰਨ ਪੈ ਕੇ) ਅੱਠੇ ਪਹਿਰ ਪ੍ਰਭੂ ਦੇ ਨਾਮ ਦਾ ਜਾਪ ਕਰਿਆ ਕਰ।
Twenty-four hours a day, chant God's Chant.
आठ पहर प्रभ का जपु जापि ॥
ਨਾਨਕਰਾਖਾਹੋਆਆਪਿ॥੪॥੨॥੫੮॥
ਹੇ ਨਾਨਕ! (ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ) ਆਪ ਉਸ ਦਾ ਰਖਵਾਲਾ ਬਣਦਾ ਹੈ ॥੪॥੨॥੫੮॥
O Nanak, He Himself shall save you. ||4||2||58||
नानक राखा होआ आपि ॥४॥२॥५८॥
WWW.GURBANI.WORLD