GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਤੇਗ਼ ਬਹਾਦਰ ਜੀ
ਅੰਗ 220
Display Settings
Translations
ਗਉੜੀਮਹਲਾ
Gauree, Ninth Mahalaa:
गउड़ी महला ९ ॥
ਨਰਅਚੇਤਪਾਪਤੇਡਰੁਰੇ
ਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ,
You people are unconscious; you should be afraid of sin.
नर अचेत पाप ते डरु रे ॥
ਦੀਨਦਇਆਲੁਸਗਲਭੈਭੰਜਨੁਸਰਨਿਤਾਹਿਤੁਮਪਰੁਰੇ॥੧॥ਰਹਾਉ
(ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ॥੧॥ ਰਹਾਉ ॥
Seek the Sanctuary of the Lord, Merciful to the meek, Destroyer of all fear. ||1||Pause||
दीन दइआलु सगल भै भंजनु सरनि ताहि तुम परु रे ॥१॥ रहाउ ॥
ਬੇਦਪੁਰਾਨਜਾਸੁਗੁਨਗਾਵਤਤਾਕੋਨਾਮੁਹੀਐਮੋਧਰੁਰੇ
(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ।
The Vedas and the Puraanas sing His Praises; enshrine His Name within your heart.
बेद पुरान जासु गुन गावत ता को नामु हीऐ मो धरु रे ॥
ਪਾਵਨਨਾਮੁਜਗਤਮਹਿਹਰਿਕੋਸਿਮਰਿਸਿਮਰਿਕਸਮਲਸਭਿਹਰੁਰੇ॥੧॥
(ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ ॥੧॥
Pure and sublime is the Name of the Lord in the world. Remembering it in meditation, all sinful mistakes shall be washed away. ||1||
पावन नामु जगत महि हरि को सिमरि सिमरि कसमल सभि हरु रे ॥१॥
ਮਾਨਸਦੇਹਬਹੁਰਿਨਹਪਾਵੈਕਛੂਉਪਾਉਮੁਕਤਿਕਾਕਰੁਰੇ
(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ।
You shall not obtain this human body again; make the effort - try to achieve liberation!
मानस देह बहुरि नह पावै कछू उपाउ मुकति का करु रे ॥
ਨਾਨਕੁਕਹਤੁਗਾਇਕਰੁਣਾਮੈਭਵਸਾਗਰਕੈਪਾਰਿਉਤਰੁਰੇ॥੨॥੯॥੨੫੧॥
ਤੈਨੂੰ ਨਾਨਕ ਆਖਦਾ ਹੈ-ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੨॥੯॥੨੫੧॥
Says Nanak, sing of the Lord of compassion, and cross over the terrifying world-ocean. ||2||9||251||
नानकु कहतु गाइ करुणा मै भव सागर कै पारि उतरु रे ॥२॥९॥२५१॥
WWW.GURBANI.WORLD
ਪਿਛਲਾ Share ਹੋਮ Save ਅਗਲਾ