GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1100
Display Settings
Translations
ਪਉੜੀ
Pauree:
पउड़ी ॥
ਜਿਨਿਜਨਿਗੁਰਮੁਖਿਸੇਵਿਆਤਿਨਿਸਭਿਸੁਖਪਾਈ
ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,
That humble being, who, as Gurmukh, serves the Lord, obtains all peace and pleasure.
जिनि जनि गुरमुखि सेविआ तिनि सभि सुख पाई ॥
ਓਹੁਆਪਿਤਰਿਆਕੁਟੰਬਸਿਉਸਭੁਜਗਤੁਤਰਾਈ
ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ।
He Himself is saved, along with his family, and all the world is saved as well.
ओहु आपि तरिआ कुटंब सिउ सभु जगतु तराई ॥
ਓਨਿਹਰਿਨਾਮਾਧਨੁਸੰਚਿਆਸਭਤਿਖਾਬੁਝਾਈ
ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ।
He collects the wealth of the Lord's Name, and all his thirst is quenched.
ओनि हरि नामा धनु संचिआ सभ तिखा बुझाई ॥
ਓਨਿਛਡੇਲਾਲਚਦੁਨੀਕੇਅੰਤਰਿਲਿਵਲਾਈ
ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ।
He renounces worldly greed, and his inner being is lovingly attuned to the Lord.
ओनि छडे लालच दुनी के अंतरि लिव लाई ॥
ਓਸੁਸਦਾਸਦਾਘਰਿਅਨੰਦੁਹੈਹਰਿਸਖਾਸਹਾਈ
ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ।
Forever and ever, the home of his heart is filled with bliss; the Lord is his companion, help and support.
ओसु सदा सदा घरि अनंदु है हरि सखा सहाई ॥
ਓਨਿਵੈਰੀਮਿਤ੍ਰਸਮਕੀਤਿਆਸਭਨਾਲਿਸੁਭਾਈ
ਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ।
He looks alike upon enemy and friend, and wishes well to all.
ओनि वैरी मित्र सम कीतिआ सभ नालि सुभाई ॥
ਹੋਆਓਹੀਅਲੁਜਗਮਹਿਗੁਰਗਿਆਨੁਜਪਾਈ
ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ,
He alone is fulfilled in this world, who meditates on the spiritual wisdom of the Guru.
होआ ओही अलु जग महि गुर गिआनु जपाई ॥
ਪੂਰਬਿਲਿਖਿਆਪਾਇਆਹਰਿਸਿਉਬਣਿਆਈ॥੧੬॥
ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ॥੧੬॥
He obtains what is pre-ordained for him, according to the Lord. ||16||
पूरबि लिखिआ पाइआ हरि सिउ बणि आई ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ