GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਨਾਨਕ ਦੇਵ ਜੀ
ਅੰਗ 74
Display Settings
Translations
ਸਤਿਗੁਰਪ੍ਰਸਾਦਿ
One Universal Creator God. By The Grace Of The True Guru:
ੴ सतिगुर प्रसादि ॥
ਸਿਰੀਰਾਗੁਮਹਲਾਪਹਰੇਘਰੁ
Siree Raag, First Mahalaa, Pehray, First House:
सिरीरागु महला १ पहरे घरु १ ॥
ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਹੁਕਮਿਪਇਆਗਰਭਾਸਿ
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।
In the first watch of the night, O my merchant friend, you were cast into the womb, by the Lord's Command.
पहिलै पहरै रैणि कै वणजारिआ मित्रा हुकमि पइआ गरभासि ॥
ਉਰਧਤਪੁਅੰਤਰਿਕਰੇਵਣਜਾਰਿਆਮਿਤ੍ਰਾਖਸਮਸੇਤੀਅਰਦਾਸਿ
ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।
Upside-down, within the womb, you performed penance, O my merchant friend, and you prayed to your Lord and Master.
उरध तपु अंतरि करे वणजारिआ मित्रा खसम सेती अरदासि ॥
ਖਸਮਸੇਤੀਅਰਦਾਸਿਵਖਾਣੈਉਰਧਧਿਆਨਿਲਿਵਲਾਗਾ
(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।
You uttered prayers to your Lord and Master, while upside-down, and you meditated on Him with deep love and affection.
खसम सेती अरदासि वखाणै उरध धिआनि लिव लागा ॥
ਨਾਮਰਜਾਦੁਆਇਆਕਲਿਭੀਤਰਿਬਾਹੁੜਿਜਾਸੀਨਾਗਾ
ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।
You came into this Dark Age of Kali Yuga naked, and you shall depart again naked.
ना मरजादु आइआ कलि भीतरि बाहुड़ि जासी नागा ॥
ਜੈਸੀਕਲਮਵੁੜੀਹੈਮਸਤਕਿਤੈਸੀਜੀਅੜੇਪਾਸਿ
ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ।
As God's Pen has written on your forehead, so it shall be with your soul.
जैसी कलम वुड़ी है मसतकि तैसी जीअड़े पासि ॥
ਕਹੁਨਾਨਕਪ੍ਰਾਣੀਪਹਿਲੈਪਹਰੈਹੁਕਮਿਪਇਆਗਰਭਾਸਿ॥੧॥
ਨਾਨਕ ਆਖਦਾ ਹੈ- ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥
Says Nanak, in the first watch of the night, by the Hukam of the Lord's Command, you enter into the womb. ||1||
कहु नानक प्राणी पहिलै पहरै हुकमि पइआ गरभासि ॥१॥
ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਵਿਸਰਿਗਇਆਧਿਆਨੁ
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
In the second watch of the night, O my merchant friend, you have forgotten to meditate.
दूजै पहरै रैणि कै वणजारिआ मित्रा विसरि गइआ धिआनु ॥
ਹਥੋਹਥਿਨਚਾਈਐਵਣਜਾਰਿਆਮਿਤ੍ਰਾਜਿਉਜਸੁਦਾਘਰਿਕਾਨੁ
ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।
From hand to hand, you are passed around, O my merchant friend, like Krishna in the house of Yashoda.
हथो हथि नचाईऐ वणजारिआ मित्रा जिउ जसुदा घरि कानु ॥
ਹਥੋਹਥਿਨਚਾਈਐਪ੍ਰਾਣੀਮਾਤਕਹੈਸੁਤੁਮੇਰਾ
(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
From hand to hand, you are passed around, and your mother says, "This is my son."
हथो हथि नचाईऐ प्राणी मात कहै सुतु मेरा ॥
ਚੇਤਿਅਚੇਤਮੂੜਮਨਮੇਰੇਅੰਤਿਨਹੀਕਛੁਤੇਰਾ
ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।
O, my thoughtless and foolish mind, think: In the end, nothing shall be yours.
चेति अचेत मूड़ मन मेरे अंति नही कछु तेरा ॥
ਜਿਨਿਰਚਿਰਚਿਆਤਿਸਹਿਜਾਣੈਮਨਭੀਤਰਿਧਰਿਗਿਆਨੁ
ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।
You do not know the One who created the creation. Gather spiritual wisdom within your mind.
जिनि रचि रचिआ तिसहि न जाणै मन भीतरि धरि गिआनु ॥
ਕਹੁਨਾਨਕਪ੍ਰਾਣੀਦੂਜੈਪਹਰੈਵਿਸਰਿਗਇਆਧਿਆਨੁ॥੨॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
Says Nanak, in the second watch of the night, you have forgotten to meditate. ||2||
कहु नानक प्राणी दूजै पहरै विसरि गइआ धिआनु ॥२॥
ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਧਨਜੋਬਨਸਿਉਚਿਤੁ
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
In the third watch of the night, O my merchant friend, your consciousness is focused on wealth and youth.
तीजै पहरै रैणि कै वणजारिआ मित्रा धन जोबन सिउ चितु ॥
ਹਰਿਕਾਨਾਮੁਚੇਤਹੀਵਣਜਾਰਿਆਮਿਤ੍ਰਾਬਧਾਛੁਟਹਿਜਿਤੁ
ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।
You have not remembered the Name of the Lord, O my merchant friend, although it would release you from bondage.
हरि का नामु न चेतही वणजारिआ मित्रा बधा छुटहि जितु ॥
ਹਰਿਕਾਨਾਮੁਚੇਤੈਪ੍ਰਾਣੀਬਿਕਲੁਭਇਆਸੰਗਿਮਾਇਆ
ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,
You do not remember the Name of the Lord, and you become confused by Maya.
हरि का नामु न चेतै प्राणी बिकलु भइआ संगि माइआ ॥
ਧਨਸਿਉਰਤਾਜੋਬਨਿਮਤਾਅਹਿਲਾਜਨਮੁਗਵਾਇਆ
ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।
Revelling in your riches and intoxicated with youth, you waste your life uselessly.
धन सिउ रता जोबनि मता अहिला जनमु गवाइआ ॥
ਧਰਮਸੇਤੀਵਾਪਾਰੁਕੀਤੋਕਰਮੁਕੀਤੋਮਿਤੁ
ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।
You have not traded in righteousness and Dharma; you have not made good deeds your friends.
धरम सेती वापारु न कीतो करमु न कीतो मितु ॥
ਕਹੁਨਾਨਕਤੀਜੈਪਹਰੈਪ੍ਰਾਣੀਧਨਜੋਬਨਸਿਉਚਿਤੁ॥੩॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥
Says Nanak, in the third watch of the night, your mind is attached to wealth and youth. ||3||
कहु नानक तीजै पहरै प्राणी धन जोबन सिउ चितु ॥३॥
ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਲਾਵੀਆਇਆਖੇਤੁ
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।
In the fourth watch of the night, O my merchant friend, the Grim Reaper comes to the field.
चउथै पहरै रैणि कै वणजारिआ मित्रा लावी आइआ खेतु ॥
ਜਾਜਮਿਪਕੜਿਚਲਾਇਆਵਣਜਾਰਿਆਮਿਤ੍ਰਾਕਿਸੈਮਿਲਿਆਭੇਤੁ
ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।
When the Messenger of Death seizes and dispatches you, O my merchant friend, no one knows the mystery of where you have gone.
जा जमि पकड़ि चलाइआ वणजारिआ मित्रा किसै न मिलिआ भेतु ॥
ਭੇਤੁਚੇਤੁਹਰਿਕਿਸੈਮਿਲਿਓਜਾਜਮਿਪਕੜਿਚਲਾਇਆ
ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।
So think of the Lord! No one knows this secret, of when the Messenger of Death will seize you and take you away.
भेतु चेतु हरि किसै न मिलिओ जा जमि पकड़ि चलाइआ ॥
ਝੂਠਾਰੁਦਨੁਹੋਆਦੋੁਆਲੈਖਿਨਮਹਿਭਇਆਪਰਾਇਆ
ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।
All your weeping and wailing then is false. In an instant, you become a stranger.
झूठा रुदनु होआ दुोआलै खिन महि भइआ पराइआ ॥
ਸਾਈਵਸਤੁਪਰਾਪਤਿਹੋਈਜਿਸੁਸਿਉਲਾਇਆਹੇਤੁ
ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।
You obtain exactly what you have longed for.
साई वसतु परापति होई जिसु सिउ लाइआ हेतु ॥
ਕਹੁਨਾਨਕਪ੍ਰਾਣੀਚਉਥੈਪਹਰੈਲਾਵੀਲੁਣਿਆਖੇਤੁ॥੪॥੧॥
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥
Says Nanak, in the fourth watch of the night, O mortal, the Grim Reaper has harvested your field. ||4||1||
कहु नानक प्राणी चउथै पहरै लावी लुणिआ खेतु ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ