ਜੈਤਸਰੀਮਃ੪॥
Jaitsree, Fourth Mahalaa:
जैतसरी मः ४ ॥
ਹਮਬਾਰਿਕਕਛੂਅਨਜਾਨਹਗਤਿਮਿਤਿਤੇਰੇਮੂਰਖਮੁਗਧਇਆਨਾ॥
ਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ।
I am Your child; I know nothing about Your state and extent; I am foolish, idiotic and ignorant.
हम बारिक कछूअ न जानह गति मिति तेरे मूरख मुगध इआना ॥
ਹਰਿਕਿਰਪਾਧਾਰਿਦੀਜੈਮਤਿਊਤਮਕਰਿਲੀਜੈਮੁਗਧੁਸਿਆਨਾ॥੧॥
ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥
O Lord, shower me with Your Mercy; bless me with an enlightened intellect; I am foolish - make me clever. ||1||
हरि किरपा धारि दीजै मति ऊतम करि लीजै मुगधु सिआना ॥१॥
ਮੇਰਾਮਨੁਆਲਸੀਆਉਘਲਾਨਾ॥
ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ।
My mind is lazy and sleepy.
मेरा मनु आलसीआ उघलाना ॥
ਹਰਿਹਰਿਆਨਿਮਿਲਾਇਓਗੁਰੁਸਾਧੂਮਿਲਿਸਾਧੂਕਪਟਖੁਲਾਨਾ॥ਰਹਾਉ॥
ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ਰਹਾਉ॥
The Lord, Har, Har, has led me to meet the Holy Guru; meeting the Holy, the shutters have been opened wide. ||Pause||
हरि हरि आनि मिलाइओ गुरु साधू मिलि साधू कपट खुलाना ॥ रहाउ ॥
ਗੁਰਖਿਨੁਖਿਨੁਪ੍ਰੀਤਿਲਗਾਵਹੁਮੇਰੈਹੀਅਰੈਮੇਰੇਪ੍ਰੀਤਮਨਾਮੁਪਰਾਨਾ॥
ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ।
O Guru, each and every instant, fill my heart with love; the Name of my Beloved is my breath of life.
गुर खिनु खिनु प्रीति लगावहु मेरै हीअरै मेरे प्रीतम नामु पराना ॥
ਬਿਨੁਨਾਵੈਮਰਿਜਾਈਐਮੇਰੇਠਾਕੁਰਜਿਉਅਮਲੀਅਮਲਿਲੁਭਾਨਾ॥੨॥
ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥
Without the Name, I would die; the Name of my Lord and Master is to me like the drug to the addict. ||2||
बिनु नावै मरि जाईऐ मेरे ठाकुर जिउ अमली अमलि लुभाना ॥२॥
ਜਿਨਮਨਿਪ੍ਰੀਤਿਲਗੀਹਰਿਕੇਰੀਤਿਨਧੁਰਿਭਾਗਪੁਰਾਨਾ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ।
Those who enshrine love for the Lord within their minds fulfill their pre-ordained destiny.
जिन मनि प्रीति लगी हरि केरी तिन धुरि भाग पुराना ॥
ਤਿਨਹਮਚਰਣਸਰੇਵਹਖਿਨੁਖਿਨੁਜਿਨਹਰਿਮੀਠਲਗਾਨਾ॥੩॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥
I worship their feet, each and every instant; the Lord seems very sweet to them. ||3||
तिन हम चरण सरेवह खिनु खिनु जिन हरि मीठ लगाना ॥३॥
ਹਰਿਹਰਿਕ੍ਰਿਪਾਧਾਰੀਮੇਰੈਠਾਕੁਰਿਜਨੁਬਿਛੁਰਿਆਚਿਰੀਮਿਲਾਨਾ॥
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ।
My Lord and Master, Har, Har, has showered His Mercy upon His humble servant; separated for so long, he is now re-united with the Lord.
हरि हरि क्रिपा धारी मेरै ठाकुरि जनु बिछुरिआ चिरी मिलाना ॥
ਧਨੁਧਨੁਸਤਿਗੁਰੁਜਿਨਿਨਾਮੁਦ੍ਰਿੜਾਇਆਜਨੁਨਾਨਕੁਤਿਸੁਕੁਰਬਾਨਾ॥੪॥੩॥
ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ॥੪॥੩॥
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
धनु धनु सतिगुरु जिनि नामु द्रिड़ाइआ जनु नानकु तिसु कुरबाना ॥४॥३॥
WWW.GURBANI.WORLD