GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 205
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਰਾਖੁਪਿਤਾਪ੍ਰਭਮੇਰੇ
ਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ।
Save me, O My Father God.
राखु पिता प्रभ मेरे ॥
ਮੋਹਿਨਿਰਗੁਨੁਸਭਗੁਨਤੇਰੇ॥੧॥ਰਹਾਉ
ਸਾਰੇ ਗੁਣ ਤੇਰੇ (ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ) ॥੧॥ ਰਹਾਉ ॥
I am worthless and without virtue; all virtues are Yours. ||1||Pause||
मोहि निरगुनु सभ गुन तेरे ॥१॥ रहाउ ॥
ਪੰਚਬਿਖਾਦੀਏਕੁਗਰੀਬਾਰਾਖਹੁਰਾਖਨਹਾਰੇ
ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ।
The five vicious thieves are assaulting my poor being; save me, O Savior Lord!
पंच बिखादी एकु गरीबा राखहु राखनहारे ॥
ਖੇਦੁਕਰਹਿਅਰੁਬਹੁਤੁਸੰਤਾਵਹਿਆਇਓਸਰਨਿਤੁਹਾਰੇ॥੧॥
ਮੇਰੀ ਸਹਾਇਤਾ ਕਰ, ਮੈਂ ਤੇਰੀ ਸਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦੇਂਦੇ ਹਨ ਤੇ ਬਹੁਤ ਸਤਾਂਦੇ ਹਨ ॥੧॥
They are tormenting and torturing me. I have come, seeking Your Sanctuary. ||1||
खेदु करहि अरु बहुतु संतावहि आइओ सरनि तुहारे ॥१॥
ਕਰਿਕਰਿਹਾਰਿਓਅਨਿਕਬਹੁਭਾਤੀਛੋਡਹਿਕਤਹੂੰਨਾਹੀ
(ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤਰ੍ਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ।
Trying all sorts of things, I have grown weary, but still, they will not leave me alone.
करि करि हारिओ अनिक बहु भाती छोडहि कतहूं नाही ॥
ਏਕਬਾਤਸੁਨਿਤਾਕੀਓਟਾਸਾਧਸੰਗਿਮਿਟਿਜਾਹੀ॥੨॥
ਇਕ ਇਹ ਗੱਲ ਸੁਣ ਕੇ ਕਿ ਸਾਧ ਸੰਗਤਿ ਵਿਚ ਰਿਹਾਂ ਇਹ ਮੁੱਕ ਜਾਂਦੇ ਹਨ, ਮੈਂ ਤੇਰੀ ਸਾਧ ਸੰਗਤਿ ਦਾ ਆਸਰਾ ਲਿਆ ਹੈ ॥੨॥
But I have heard that they can be rooted out, in the Saadh Sangat, the Company of the Holy; and so I seek their Shelter. ||2||
एक बात सुनि ताकी ओटा साधसंगि मिटि जाही ॥२॥
ਕਰਿਕਿਰਪਾਸੰਤਮਿਲੇਮੋਹਿਤਿਨਤੇਧੀਰਜੁਪਾਇਆ
(ਸਾਧ ਸੰਗਤਿ ਵਿਚ) ਕਿਰਪਾ ਕਰ ਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ।
In their Mercy, the Saints have met me, and from them, I have obtained satisfaction.
करि किरपा संत मिले मोहि तिन ते धीरजु पाइआ ॥
ਸੰਤੀਮੰਤੁਦੀਓਮੋਹਿਨਿਰਭਉਗੁਰਕਾਸਬਦੁਕਮਾਇਆ॥੩॥
ਸੰਤਾਂ ਨੇ ਮੈਨੂੰ (ਇਹਨਾਂ ਪੰਜਾਂ ਬਿਖਾਦੀਆਂ ਤੋਂ) ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿਚ ਧਾਰਿਆ ਹੈ ॥੩॥
The Saints have given me the Mantra of the Fearless Lord, and now I practice the Word of the Guru's Shabad. ||3||
संती मंतु दीओ मोहि निरभउ गुर का सबदु कमाइआ ॥३॥
ਜੀਤਿਲਏਓਇਮਹਾਬਿਖਾਦੀਸਹਜਸੁਹੇਲੀਬਾਣੀ
ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ, ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ।
I have now conquered those terrible evil-doers, and my speech is now sweet and sublime.
जीति लए ओइ महा बिखादी सहज सुहेली बाणी ॥
ਕਹੁਨਾਨਕਮਨਿਭਇਆਪਰਗਾਸਾਪਾਇਆਪਦੁਨਿਰਬਾਣੀ॥੪॥੪॥੧੨੫॥
ਹੇ ਨਾਨਕ! (ਹੁਣ) ਆਖ-ਮੇਰੇ ਮਨ ਵਿਚ ਆਤਮਕ ਚਾਨਣ ਹੋ ਗਿਆ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ, ਜਿਥੇ ਕੋਈ ਵਾਸ਼ਨਾ ਨਹੀਂ ਪੋਹ ਸਕਦੀ ॥੪॥੪॥੧੨੫॥
Says Nanak, the Divine Light has dawned within my mind; I have obtained the state of Nirvaanaa. ||4||4||125||
कहु नानक मनि भइआ परगासा पाइआ पदु निरबाणी ॥४॥४॥१२५॥
WWW.GURBANI.WORLD
ਪਿਛਲਾ Share ਹੋਮ Save ਅਗਲਾ