GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 186
Display Settings
Translations
ਗਉੜੀਮਃ
Gauree, Fifth Mahalaa:
गउड़ी मः ५ ॥
ਕਵਨਰੂਪੁਤੇਰਾਆਰਾਧਉ
(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ।
What form of Yours should I worship and adore?
कवन रूपु तेरा आराधउ ॥
ਕਵਨਜੋਗਕਾਇਆਲੇਸਾਧਉ॥੧॥
(ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ ॥੧॥
What Yoga should I practice to control my body? ||1||
कवन जोग काइआ ले साधउ ॥१॥
ਕਵਨਗੁਨੁਜੋਤੁਝੁਲੈਗਾਵਉ
ਹੇ ਪਾਰਬ੍ਰਹਮ ਪ੍ਰਭੂ! (ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ) ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤ-ਸਾਲਾਹ ਕਰਾਂ,
What is that virtue, by which I may sing of You?
कवन गुनु जो तुझु लै गावउ ॥
ਕਵਨਬੋਲਪਾਰਬ੍ਰਹਮਰੀਝਾਵਉ॥੧॥ਰਹਾਉ
ਤੇ ਕੇਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ ॥੧॥ ਰਹਾਉ ॥
What is that speech, by which I may please the Supreme Lord God? ||1||Pause||
कवन बोल पारब्रहम रीझावउ ॥१॥ रहाउ ॥
ਕਵਨਸੁਪੂਜਾਤੇਰੀਕਰਉ
ਹੇ ਪਾਰਬ੍ਰਹਮ! ਮੈਂ ਤੇਰੀ ਕੇਹੜੀ ਪੂਜਾ ਕਰਾਂ (ਜਿਸ ਨਾਲ ਤੂੰ ਪ੍ਰਸੰਨ ਹੋ ਸਕੇਂ)?
What worship service shall I perform for You?
कवन सु पूजा तेरी करउ ॥
ਕਵਨਸੁਬਿਧਿਜਿਤੁਭਵਜਲਤਰਉ॥੨॥
ਹੇ ਪ੍ਰਭੂ! ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ? ॥੨॥
How can I cross over the terrifying world-ocean? ||2||
कवन सु बिधि जितु भवजल तरउ ॥२॥
ਕਵਨਤਪੁਜਿਤੁਤਪੀਆਹੋਇ
ਉਹ ਕੇਹੜਾ ਤਪ-ਸਾਧਨ ਹੈ ਜਿਸ ਨਾਲ ਮਨੁੱਖ (ਕਾਮਯਾਬ) ਤਪਸ੍ਵੀ ਅਖਵਾ ਸਕਦਾ ਹੈ (ਤੇ ਮੈਨੂੰ ਖ਼ੁਸ਼ ਕਰ ਸਕਦਾ ਹੈ)?
What is that penance, by which I may become a penitent?
कवन तपु जितु तपीआ होइ ॥
ਕਵਨੁਸੁਨਾਮੁਹਉਮੈਮਲੁਖੋਇ॥੩॥
ਉਹ ਕੇਹੜਾ ਨਾਮ ਹੈ (ਜਿਸ ਦਾ ਜਾਪ ਕਰ ਕੇ) (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਸਕਦਾ ਹੈ? ॥੩॥
What is that Name, by which the filth of egotism may be washed away? ||3||
कवनु सु नामु हउमै मलु खोइ ॥३॥
ਗੁਣਪੂਜਾਗਿਆਨਧਿਆਨਨਾਨਕਸਗਲਘਾਲ
ਹੇ ਨਾਨਕ! (ਮਨੁੱਖ ਨਿਰੇ ਆਪਣੇ ਉੱਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ। ਉਸੇ ਮਨੁੱਖ ਦੇ ਗਾਏ ਹੋਏ) ਗੁਣ (ਕੀਤੀ ਹੋਈ) ਪੂਜਾ, ਗਿਆਨ ਤੇ (ਜੋੜੀ ਹੋਈ) ਸੁਰਤ ਆਦਿਕ ਦੀ ਸਾਰੀ ਮਿਹਨਤ (ਸਫਲ ਹੁੰਦੀ ਹੈ),
Virtue, worship, spiritual wisdom, meditation and all service, O Nanak,
गुण पूजा गिआन धिआन नानक सगल घाल ॥
ਜਿਸੁਕਰਿਕਿਰਪਾਸਤਿਗੁਰੁਮਿਲੈਦਇਆਲ॥੪॥
ਜਿਸ ਉਤੇ ਦਿਆਲ ਹੋ ਕੇ ਕਿਰਪਾ ਕਰ ਕੇ ਗੁਰੂ ਮਿਲਦਾ ਹੈ ॥੪॥
are obtained from the True Guru, when, in His Mercy and Kindness, He meets us. ||4||
जिसु करि किरपा सतिगुरु मिलै दइआल ॥४॥
ਤਿਸਹੀਗੁਨੁਤਿਨਹੀਪ੍ਰਭੁਜਾਤਾ
ਉਸੇ ਦੀ ਹੀ ਕੀਤੀ ਹੋਈ ਸਿਫ਼ਤ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ,
They alone receive this merit, and they alone know God,
तिस ही गुनु तिन ही प्रभु जाता ॥
ਜਿਸਕੀਮਾਨਿਲੇਇਸੁਖਦਾਤਾ॥੧॥ਰਹਾਉਦੂਜਾ॥੩੬॥੧੦੫॥
(ਜਿਸ ਨੂੰ ਗੁਰੂ ਮਿਲਿਆ ਹੈ ਤੇ) ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ ॥੧॥ਰਹਾਉ ਦੂਜਾ॥੩੬॥੧੦੫॥
who are approved by the Giver of peace. ||1||Second Pause||36||105||
जिस की मानि लेइ सुखदाता ॥१॥ रहाउ दूजा ॥३६॥१०५॥
WWW.GURBANI.WORLD
ਪਿਛਲਾ Share ਹੋਮ Save ਅਗਲਾ