GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 50
Display Settings
Translations
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
ਮਿਠਾਕਰਿਕੈਖਾਇਆਕਉੜਾਉਪਜਿਆਸਾਦੁ
ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ (ਭੋਗਾਂ) ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ)।
People eat what they believe to be sweet, but it turns out to be bitter in taste.
मिठा करि कै खाइआ कउड़ा उपजिआ सादु ॥
ਭਾਈਮੀਤਸੁਰਿਦਕੀਏਬਿਖਿਆਰਚਿਆਬਾਦੁ
ਮਨੁੱਖ (ਜਗਤ ਵਿਚ) ਭਰਾ ਮਿੱਤਰ ਦੋਸਤ (ਆਦਿਕ) ਬਣਾਂਦਾ ਹੈ, ਤੇ (ਇਹ) ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ।
They attach their affections to brothers and friends, uselessly engrossed in corruption.
भाई मीत सुरिद कीए बिखिआ रचिआ बादु ॥
ਜਾਂਦੇਬਿਲਮਹੋਵਈਵਿਣੁਨਾਵੈਬਿਸਮਾਦੁ॥੧॥
ਪਰ ਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
They vanish without a moment's delay; without God's Name, they are stunned and amazed. ||1||
जांदे बिलम न होवई विणु नावै बिसमादु ॥१॥
ਮੇਰੇਮਨਸਤਿਗੁਰਕੀਸੇਵਾਲਾਗੁ
ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿਚ ਰੁੱਝਾ ਰਹੁ।
O my mind, attach yourself to the service of the True Guru.
मेरे मन सतिगुर की सेवा लागु ॥
ਜੋਦੀਸੈਸੋਵਿਣਸਣਾਮਨਕੀਮਤਿਤਿਆਗੁ॥੧॥ਰਹਾਉ
(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ (ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ) ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥ ਰਹਾਉ ॥
Whatever is seen, shall pass away. Abandon the intellectualizations of your mind. ||1||Pause||
जो दीसै सो विणसणा मन की मति तिआगु ॥१॥ रहाउ ॥
ਜਿਉਕੂਕਰੁਹਰਕਾਇਆਧਾਵੈਦਹਦਿਸਜਾਇ
ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ,
Like the mad dog running around in all directions,
जिउ कूकरु हरकाइआ धावै दह दिस जाइ ॥
ਲੋਭੀਜੰਤੁਜਾਣਈਭਖੁਅਭਖੁਸਭਖਾਇ
(ਤਿਵੇਂ) ਲੋਭੀ ਜੀਵ ਨੂੰ ਭੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ।
the greedy person, unaware, consumes everything, edible and non-edible alike.
लोभी जंतु न जाणई भखु अभखु सभ खाइ ॥
ਕਾਮਕ੍ਰੋਧਮਦਿਬਿਆਪਿਆਫਿਰਿਫਿਰਿਜੋਨੀਪਾਇ॥੨॥
ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ ॥੨॥
Engrossed in the intoxication of sexual desire and anger, people wander through reincarnation over and over again. ||2||
काम क्रोध मदि बिआपिआ फिरि फिरि जोनी पाइ ॥२॥
ਮਾਇਆਜਾਲੁਪਸਾਰਿਆਭੀਤਰਿਚੋਗਬਣਾਇ
ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ,
Maya has spread out her net, and in it, she has placed the bait.
माइआ जालु पसारिआ भीतरि चोग बणाइ ॥
ਤ੍ਰਿਸਨਾਪੰਖੀਫਾਸਿਆਨਿਕਸੁਪਾਏਮਾਇ
ਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ,
The bird of desire is caught, and cannot find any escape, O my mother.
त्रिसना पंखी फासिआ निकसु न पाए माइ ॥
ਜਿਨਿਕੀਤਾਤਿਸਹਿਜਾਣਈਫਿਰਿਫਿਰਿਆਵੈਜਾਇ॥੩॥
(ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੩॥
One who does not know the Lord who created him, comes and goes in reincarnation over and over again. ||3||
जिनि कीता तिसहि न जाणई फिरि फिरि आवै जाइ ॥३॥
ਅਨਿਕਪ੍ਰਕਾਰੀਮੋਹਿਆਬਹੁਬਿਧਿਇਹੁਸੰਸਾਰੁ
ਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ।
By various devices, and in so many ways, this world is enticed.
अनिक प्रकारी मोहिआ बहु बिधि इहु संसारु ॥
ਜਿਸਨੋਰਖੈਸੋਰਹੈਸੰਮ੍ਰਿਥੁਪੁਰਖੁਅਪਾਰੁ
ਇਸ ਵਿਚੋਂ ਉਹੀ ਬਚ ਸਕਦਾ ਹੈ, ਜਿਸ ਨੂੰ ਸਭ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ।
They alone are saved, whom the All-powerful, Infinite Lord protects.
जिस नो रखै सो रहै संम्रिथु पुरखु अपारु ॥
ਹਰਿਜਨਹਰਿਲਿਵਉਧਰੇਨਾਨਕਸਦਬਲਿਹਾਰੁ॥੪॥੨੧॥੯੧॥
(ਪਰਮਾਤਮਾ ਦੀ ਮਿਹਰ ਨਾਲ) ਪਰਮਾਤਮਾ ਦੇ ਭਗਤ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚਦੇ ਹਨ। ਹੇ ਨਾਨਕ! ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋਹੁ ॥੪॥੨੧॥੯੧॥
The servants of the Lord are saved by the Love of the Lord. O Nanak, I am forever a sacrifice to them. ||4||21||91||
हरि जन हरि लिव उधरे नानक सद बलिहारु ॥४॥२१॥९१॥
WWW.GURBANI.WORLD
ਪਿਛਲਾ Share ਹੋਮ Save ਅਗਲਾ