GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਭਗਤ ਨਾਮਦੇਵ ਜੀ
ਅੰਗ 693
Display Settings
Translations
ਦਸਬੈਰਾਗਨਿਮੋਹਿਬਸਿਕੀਨੑੀਪੰਚਹੁਕਾਮਿਟਨਾਵਉ
(ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ);
I have brought the ten sensory organs under my control, and erased every trace of the five thieves.
दस बैरागनि मोहि बसि कीनी पंचहु का मिट नावउ ॥
ਸਤਰਿਦੋਇਭਰੇਅੰਮ੍ਰਿਤਸਰਿਬਿਖੁਕਉਮਾਰਿਕਢਾਵਉ॥੧॥
ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ॥੧॥
I have filled the seventy-two thousand nerve channels with Ambrosial Nectar, and drained out the poison. ||1||
सतरि दोइ भरे अंम्रित सरि बिखु कउ मारि कढावउ ॥१॥
ਪਾਛੈਬਹੁਰਿਆਵਨੁਪਾਵਉ
ਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ,
I shall not come into the world again.
पाछै बहुरि न आवनु पावउ ॥
ਅੰਮ੍ਰਿਤਬਾਣੀਘਟਤੇਉਚਰਉਆਤਮਕਉਸਮਝਾਵਉ॥੧॥ਰਹਾਉ
(ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ॥੧॥ ਰਹਾਉ ॥
I chant the Ambrosial Bani of the Word from the depths of my heart, and I have instructed my soul. ||1||Pause||
अंम्रित बाणी घट ते उचरउ आतम कउ समझावउ ॥१॥ रहाउ ॥
ਬਜਰਕੁਠਾਰੁਮੋਹਿਹੈਛੀਨਾਂਕਰਿਮਿੰਨਤਿਲਗਿਪਾਵਉ
ਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ।
I fell at the Guru's feet and begged of Him; with the mighty axe, I have chopped off emotional attachment.
बजर कुठारु मोहि है छीनां करि मिंनति लगि पावउ ॥
ਸੰਤਨਕੇਹਮਉਲਟੇਸੇਵਕਭਗਤਨਤੇਡਰਪਾਵਉ॥੨॥
(ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ॥੨॥
Turning away from the world, I have become the servant of the Saints; I fear no one except the Lord's devotees. ||2||
संतन के हम उलटे सेवक भगतन ते डरपावउ ॥२॥
ਇਹਸੰਸਾਰਤੇਤਬਹੀਛੂਟਉਜਉਮਾਇਆਨਹਲਪਟਾਵਉ
ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ;
I shall be released from this world, when I stop clinging to Maya.
इह संसार ते तब ही छूटउ जउ माइआ नह लपटावउ ॥
ਮਾਇਆਨਾਮੁਗਰਭਜੋਨਿਕਾਤਿਹਤਜਿਦਰਸਨੁਪਾਵਉ॥੩॥
ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ॥੩॥
Maya is the name of the power which causes us to be born; renouncing it, we obtain the Blessed Vision of the Lord's Darshan. ||3||
माइआ नामु गरभ जोनि का तिह तजि दरसनु पावउ ॥३॥
ਇਤੁਕਰਿਭਗਤਿਕਰਹਿਜੋਜਨਤਿਨਭਉਸਗਲਚੁਕਾਈਐ
ਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ।
That humble being, who performs devotional worship in this way, is rid of all fear.
इतु करि भगति करहि जो जन तिन भउ सगल चुकाईऐ ॥
ਕਹਤਨਾਮਦੇਉਬਾਹਰਿਕਿਆਭਰਮਹੁਇਹਸੰਜਮਹਰਿਪਾਈਐ॥੪॥੨॥
ਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੪॥੨॥
Says Naam Dayv, why are you wandering around out there? This is the way to find the Lord. ||4||2||
कहत नामदेउ बाहरि किआ भरमहु इह संजम हरि पाईऐ ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ