ਗੁਣਗਾਵਹਿਨਵਨਾਥਧੰਨਿਗੁਰੁਸਾਚਿਸਮਾਇਓ॥
ਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), "ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿਚ ਜੁੜਿਆ ਹੋਇਆ ਹੈ।"
The nine masters of Yoga sing His Praises; blessed is the Guru, who is merged into the True Lord.
गुण गावहि नव नाथ धंनि गुरु साचि समाइओ ॥
ਮਾਂਧਾਤਾਗੁਣਰਵੈਜੇਨਚਕ੍ਰਵੈਕਹਾਇਓ॥
ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ।
Maandhaataa, who called himself ruler of all the world, sings His Praises.
मांधाता गुण रवै जेन चक्रवै कहाइओ ॥
ਗੁਣਗਾਵੈਬਲਿਰਾਉਸਪਤਪਾਤਾਲਿਬਸੰਤੌ॥
ਸਤਵੇਂ ਪਾਤਾਲ ਵਿਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।
Bal the king, dwelling in the seventh underworld, sings His Praises.
गुण गावै बलि राउ सपत पातालि बसंतौ ॥
ਭਰਥਰਿਗੁਣਉਚਰੈਸਦਾਗੁਰਸੰਗਿਰਹੰਤੌ॥
ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ।
Bhart'har, abiding forever with Gorakh, his guru, sings His Praises.
भरथरि गुण उचरै सदा गुर संगि रहंतौ ॥
ਦੂਰਬਾਪਰੂਰਉਅੰਗਰੈਗੁਰਨਾਨਕਜਸੁਗਾਇਓ॥
ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ।
Doorbaasaa, King Puro and Angra sing the Praises of Guru Nanak.
दूरबा परूरउ अंगरै गुर नानक जसु गाइओ ॥
ਕਬਿਕਲਸੁਜਸੁਨਾਨਕਗੁਰਘਟਿਘਟਿਸਹਜਿਸਮਾਇਓ॥੧੦॥
ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿਚ ਟਿਕੀ ਹੋਈ ਹੈ ॥੧੦॥
Says KAL the poet, the Sublime Praises of Guru Nanak intuitively permeate each and every heart. ||10||
कबि कल सुजसु नानक गुर घटि घटि सहजि समाइओ ॥१०॥
WWW.GURBANI.WORLD