ਆਪਿਉਪਾਏਕਰੇਆਪਿਆਪੇਨਦਰਿਕਰੇਇ॥
ਪ੍ਰਭੂ ਆਪ ਹੀ (ਜੀਆਂ ਨੂੰ) ਪੈਦਾ ਕਰਦਾ ਹੈ (ਸਭ ਕਾਰਜ) ਆਪ ਹੀ ਕਰਦਾ ਹੈ, ਆਪ ਹੀ (ਜੀਆਂ ਤੇ) ਮਿਹਰ ਦੀ ਨਜ਼ਰ ਕਰਦਾ ਹੈ,
He Himself creates and He Himself acts; He bestows His Glance of Grace.
आपि उपाए करे आपि आपे नदरि करेइ ॥
ਆਪੇਦੇਵਡਿਆਈਆਕਹੁਨਾਨਕਸਚਾਸੋਇ॥੨॥
ਆਪ ਹੀ ਵਡਿਆਈਆਂ ਦੇਂਦਾ ਹੈ; ਆਖ, ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਸਭ ਕੁਝ ਕਰਨ ਦੇ ਸਮਰੱਥ) ਹੈ ॥੨॥
He Himself grants glorious greatness; says Nanak, He is the True Lord. ||2||
आपे दे वडिआईआ कहु नानक सचा सोइ ॥२॥