ਏਨੇਤ੍ਰਹੁਮੇਰਿਹੋਹਰਿਤੁਮਮਹਿਜੋਤਿਧਰੀਹਰਿਬਿਨੁਅਵਰੁਨਦੇਖਹੁਕੋਈ॥
ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।
O my eyes, the Lord has infused His Light into you; do not look upon any other than the Lord.
ए नेत्रहु मेरिहो हरि तुम महि जोति धरी हरि बिनु अवरु न देखहु कोई ॥
ਹਰਿਬਿਨੁਅਵਰੁਨਦੇਖਹੁਕੋਈਨਦਰੀਹਰਿਨਿਹਾਲਿਆ॥
ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।
Do not look upon any other than the Lord; the Lord alone is worthy of beholding.
हरि बिनु अवरु न देखहु कोई नदरी हरि निहालिआ ॥
ਏਹੁਵਿਸੁਸੰਸਾਰੁਤੁਮਦੇਖਦੇਏਹੁਹਰਿਕਾਰੂਪੁਹੈਹਰਿਰੂਪੁਨਦਰੀਆਇਆ॥
(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।
This whole world which you see is the image of the Lord; only the image of the Lord is seen.
एहु विसु संसारु तुम देखदे एहु हरि का रूपु है हरि रूपु नदरी आइआ ॥
ਗੁਰਪਰਸਾਦੀਬੁਝਿਆਜਾਵੇਖਾਹਰਿਇਕੁਹੈਹਰਿਬਿਨੁਅਵਰੁਨਕੋਈ॥
ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।
By Guru's Grace, I understand, and I see only the One Lord; there is no one except the Lord.
गुर परसादी बुझिआ जा वेखा हरि इकु है हरि बिनु अवरु न कोई ॥
ਕਹੈਨਾਨਕੁਏਹਿਨੇਤ੍ਰਅੰਧਸੇਸਤਿਗੁਰਿਮਿਲਿਐਦਿਬਦ੍ਰਿਸਟਿਹੋਈ॥੩੬॥
ਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥
Says Nanak, these eyes were blind; but meeting the True Guru, they became all-seeing. ||36||
कहै नानकु एहि नेत्र अंध से सतिगुरि मिलिऐ दिब द्रिसटि होई ॥३६॥
WWW.GURBANI.WORLD