ਰਾਮਕਲੀਮਹਲਾ੫ਅਸਟਪਦੀ॥
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raamkalee, Fifth Mahalaa, Ashtapadee:
रामकली महला ५ असटपदी ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਦਰਸਨੁਭੇਟਤਪਾਪਸਭਿਨਾਸਹਿਹਰਿਸਿਉਦੇਇਮਿਲਾਈ॥੧॥
ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਗੁਰੂ ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦੇਂਦਾ ਹੈ ॥੧॥
Receiving the Blessed Vision of His Darshan, all sins are erased, and He unites me with the Lord. ||1||
दरसनु भेटत पाप सभि नासहि हरि सिउ देइ मिलाई ॥१॥
ਮੇਰਾਗੁਰੁਪਰਮੇਸਰੁਸੁਖਦਾਈ॥
ਮੇਰਾ ਗੁਰੂ ਪਰਮੇਸ਼ਰ (ਦਾ ਰੂਪ) ਹੈ, ਸਾਰੇ ਸੁਖ ਦੇਣ ਵਾਲਾ ਹੈ।
My Guru is the Transcendent Lord, the Giver of peace.
मेरा गुरु परमेसरु सुखदाई ॥
ਪਾਰਬ੍ਰਹਮਕਾਨਾਮੁਦ੍ਰਿੜਾਏਅੰਤੇਹੋਇਸਖਾਈ॥੧॥ਰਹਾਉ॥
ਗੁਰੂ ਪਰਮਾਤਮਾ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ) ਅਖ਼ੀਰ ਵੇਲੇ ਭੀ (ਮਨੁੱਖ ਦਾ) ਮਿੱਤਰ ਬਣਦਾ ਹੈ ॥੧॥ ਰਹਾਉ ॥
He implants the Naam, the Name of the Supreme Lord God within us; in the end, He is our help and support. ||1||Pause||
पारब्रहम का नामु द्रिड़ाए अंते होइ सखाई ॥१॥ रहाउ ॥
ਸਗਲਦੂਖਕਾਡੇਰਾਭੰਨਾਸੰਤਧੂਰਿਮੁਖਿਲਾਈ॥੨॥
(ਜਿਹੜਾ ਮਨੁੱਖ) ਗੁਰੂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉਤੇ ਲਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਦੁੱਖਾਂ ਦਾ ਅੱਡਾ ਹੀ ਮੁੱਕ ਜਾਂਦਾ ਹੈ ॥੨॥
The source of all pain within is destroyed; I apply the dust of the feet of the Saints to my forehead. ||2||
सगल दूख का डेरा भंना संत धूरि मुखि लाई ॥२॥
ਪਤਿਤਪੁਨੀਤਕੀਏਖਿਨਭੀਤਰਿਅਗਿਆਨੁਅੰਧੇਰੁਵੰਞਾਈ॥੩॥
(ਗੁਰੂ ਨੇ) ਅਨੇਕਾਂ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦਿੱਤਾ, (ਗੁਰੂ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ ॥੩॥
In an instant, He purifies the sinners, and dispels the darkness of ignorance. ||3||
पतित पुनीत कीए खिन भीतरि अगिआनु अंधेरु वंञाई ॥३॥
ਕਰਣਕਾਰਣਸਮਰਥੁਸੁਆਮੀਨਾਨਕਤਿਸੁਸਰਣਾਈ॥੪॥
ਹੇ ਨਾਨਕ! ਮਾਲਕ-ਪ੍ਰਭੂ ਸਾਰੇ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ (ਗੁਰੂ ਦੀ ਰਾਹੀਂ ਹੀ) ਉਸ ਦੀ ਸਰਨ ਪਿਆ ਜਾ ਸਕਦਾ ਹੈ ॥੪॥
The Lord is all-powerful, the Cause of causes. Nanak seeks His Sanctuary. ||4||
करण कारण समरथु सुआमी नानक तिसु सरणाई ॥४॥
ਬੰਧਨਤੋੜਿਚਰਨਕਮਲਦ੍ਰਿੜਾਏਏਕਸਬਦਿਲਿਵਲਾਈ॥੫॥
(ਗੁਰੂ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਕੇ (ਉਸ ਦੇ ਅੰਦਰ) ਪ੍ਰਭੂ ਦੇ ਸੋਹਣੇ ਚਰਨ ਪੱਕੇ ਟਿਕਾ ਦੇਂਦਾ ਹੈ, (ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਗੁਰ-ਸ਼ਬਦ ਦੀ ਰਾਹੀਂ ਇਕ ਪ੍ਰਭੂ ਵਿਚ ਹੀ ਸੁਰਤ ਜੋੜੀ ਰੱਖਦਾ ਹੈ ॥੫॥
Shattering the bonds, the Guru implants the Lord's lotus feet within, and lovingly attunes us to the One Word of the Shabad. ||5||
बंधन तोड़ि चरन कमल द्रिड़ाए एक सबदि लिव लाई ॥५॥
ਅੰਧਕੂਪਬਿਖਿਆਤੇਕਾਢਿਓਸਾਚਸਬਦਿਬਣਿਆਈ॥੬॥
(ਗੁਰੂ ਜਿਸ ਮਨੁੱਖ ਨੂੰ) ਮਾਇਆ (ਦੇ ਮੋਹ) ਦੇ ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਉਸ ਦੀ ਪ੍ਰੀਤ ਬਣ ਜਾਂਦੀ ਹੈ ॥੬॥
He has lifted me up, and pulled me out of the deep, dark pit of sin; I am attuned to the True Shabad. ||6||
अंध कूप बिखिआ ते काढिओ साच सबदि बणि आई ॥६॥
ਜਨਮਮਰਣਕਾਸਹਸਾਚੂਕਾਬਾਹੁੜਿਕਤਹੁਨਧਾਈ॥੭॥
(ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦਾ) ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ, ਉਹ ਫਿਰ ਹੋਰ ਕਿਤੇ (ਕਿਸੇ ਜੂਨ ਵਿਚ) ਨਹੀਂ ਭਟਕਦਾ ਫਿਰਦਾ ॥੭॥
The fear of birth and death is taken away; I shall never wander again. ||7||
जनम मरण का सहसा चूका बाहुड़ि कतहु न धाई ॥७॥
ਨਾਮਰਸਾਇਣਿਇਹੁਮਨੁਰਾਤਾਅੰਮ੍ਰਿਤੁਪੀਤ੍ਰਿਪਤਾਈ॥੮॥
(ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦਾ) ਇਹ ਮਨ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੮॥
This mind is imbued with the sublime elixir of the Naam; drinking in the Ambrosial Nectar, it is satisfied. ||8||
नाम रसाइणि इहु मनु राता अंम्रितु पी त्रिपताई ॥८॥
ਸੰਤਸੰਗਿਮਿਲਿਕੀਰਤਨੁਗਾਇਆਨਿਹਚਲਵਸਿਆਜਾਈ॥੯॥
ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਉਹ ਕਦੇ ਨਾਹ ਡੋਲਣ ਵਾਲੇ ਆਤਮਕ ਟਿਕਾਣੇ ਵਿਚ ਟਿਕ ਜਾਂਦਾ ਹੈ ॥੯॥
Joining the Society of the Saints, I sing the Kirtan of the Lord's Praises; I dwell in the eternal, unchanging place. ||9||
संतसंगि मिलि कीरतनु गाइआ निहचल वसिआ जाई ॥९॥
ਪੂਰੈਗੁਰਿਪੂਰੀਮਤਿਦੀਨੀਹਰਿਬਿਨੁਆਨਨਭਾਈ॥੧੦॥
(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਆਤਮਕ ਜੀਵਨ ਬਾਰੇ) ਪੂਰੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ (ਦੁਨੀਆਵੀ ਚੀਜ਼) ਪਿਆਰੀ ਨਹੀਂ ਲੱਗਦੀ ॥੧੦॥
The Perfect Guru has given me the perfect teachings; there is nothing except the Lord, O Siblings of Destiny. ||10||
पूरै गुरि पूरी मति दीनी हरि बिनु आन न भाई ॥१०॥
ਨਾਮੁਨਿਧਾਨੁਪਾਇਆਵਡਭਾਗੀਨਾਨਕਨਰਕਿਨਜਾਈ॥੧੧॥
ਹੇ ਨਾਨਕ! ਜਿਸ ਭਾਗਾਂ ਵਾਲੇ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਖ਼ਜ਼ਾਨਾ ਲੱਭ ਲਿਆ, ਉਹ (ਦੁਨੀਆ ਦੇ ਦੁੱਖਾਂ ਦੇ) ਨਰਕ ਵਿਚ ਨਹੀਂ ਪੈਂਦਾ ॥੧੧॥
I have obtained the treasure of the Naam, by great good fortune; O Nanak, I shall not fall into hell. ||11||
नामु निधानु पाइआ वडभागी नानक नरकि न जाई ॥११॥
ਘਾਲਸਿਆਣਪਉਕਤਿਨਮੇਰੀਪੂਰੈਗੁਰੂਕਮਾਈ॥੧੨॥
ਤਪ ਆਦਿਕਾਂ ਦੀ ਕਿਸੇ ਮਿਹਨਤ, ਵਿੱਦਿਆ ਆਦਿਕ ਦੀ ਕਿਸੇ ਚਤੁਰਾਈ, ਕਿਸੇ ਸ਼ਾਸਤ੍ਰਾਰਥ ਦੀ ਮੈਨੂੰ ਟੇਕ-ਓਟ ਨਹੀਂ ਹੈ। ਇਹ ਤਾਂ ਪੂਰੇ ਗੁਰੂ ਦੀ ਬਖ਼ਸ਼ਸ਼ ਹੈ (ਕਿ ਉਸ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖ਼ਸ਼ੀ ਹੈ) ॥੧੨॥
Clever tricks have not worked for me; I shall act according to the Instructions of the Perfect Guru. ||12||
घाल सिआणप उकति न मेरी पूरै गुरू कमाई ॥१२॥
ਜਪਤਪਸੰਜਮਸੁਚਿਹੈਸੋਈਆਪੇਕਰੇਕਰਾਈ॥੧੩॥
ਪੂਰੇ ਗੁਰੂ ਦੀ ਸਰਨ ਪੈਣਾ ਹੀ ਮੇਰੇ ਵਾਸਤੇ ਜਪ ਤਪ ਸੰਜਮ ਅਤੇ ਸਰੀਰਕ ਪਵਿੱਤ੍ਰਤਾ ਦਾ ਸਾਧਨ ਹੈ। (ਪੂਰਾ ਗੁਰੂ) ਆਪ ਹੀ (ਮੇਰੇ ਉਤੇ ਮਿਹਰ) ਕਰਦਾ ਹੈ (ਤੇ ਮੈਥੋਂ ਪ੍ਰਭੂ ਦੀ ਸੇਵਾ ਭਗਤੀ) ਕਰਾਂਦਾ ਹੈ ॥੧੩॥
He is chanting, intense meditation, austere self-discipline and purification. He Himself acts, and causes us to act. ||13||
जप तप संजम सुचि है सोई आपे करे कराई ॥१३॥
ਪੁਤ੍ਰਕਲਤ੍ਰਮਹਾਬਿਖਿਆਮਹਿਗੁਰਿਸਾਚੈਲਾਇਤਰਾਈ॥੧੪॥
(ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਉਸ ਨੂੰ ਪੁੱਤਰ ਇਸਤ੍ਰੀ ਤੇ ਬਲ ਵਾਲੀ ਮਾਇਆ ਦੇ ਮੋਹ ਵਿਚੋਂ ਗੁਰੂ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਜੋੜ ਕੇ ਪਾਰ ਲੰਘਾ ਲਿਆ ॥੧੪॥
In the midst of children and spouse, and utter corruption, the True Guru has carried me across. ||14||
पुत्र कलत्र महा बिखिआ महि गुरि साचै लाइ तराई ॥१४॥
ਅਪਣੇਜੀਅਤੈਆਪਿਸਮ੍ਹਾਲੇਆਪਿਲੀਏਲੜਿਲਾਈ॥੧੫॥
ਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥
You Yourself take care of Your beings; You Yourself attach them to the hem of Your robe. ||15||
अपणे जीअ तै आपि सम्हाले आपि लीए लड़ि लाई ॥१५॥
ਸਾਚਧਰਮਕਾਬੇੜਾਬਾਂਧਿਆਭਵਜਲੁਪਾਰਿਪਵਾਈ॥੧੬॥
(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥
I have built the boat of true Dharmic faith, to cross over the terrifying world-ocean. ||16||
साच धरम का बेड़ा बांधिआ भवजलु पारि पवाई ॥१६॥
ਬੇਸੁਮਾਰਬੇਅੰਤਸੁਆਮੀਨਾਨਕਬਲਿਬਲਿਜਾਈ॥੧੭॥
ਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥
The Lord Master is unlimited and endless; Nanak is a sacrifice, a sacrifice to Him. ||17||
बेसुमार बेअंत सुआमी नानक बलि बलि जाई ॥१७॥
ਅਕਾਲਮੂਰਤਿਅਜੂਨੀਸੰਭਉਕਲਿਅੰਧਕਾਰਦੀਪਾਈ॥੧੮॥
(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥
Being of Immortal Manifestation, He is not born; He is self-existent; He is the Light in the darkness of Kali Yuga. ||18||
अकाल मूरति अजूनी संभउ कलि अंधकार दीपाई ॥१८॥
ਅੰਤਰਜਾਮੀਜੀਅਨਕਾਦਾਤਾਦੇਖਤਤ੍ਰਿਪਤਿਅਘਾਈ॥੧੯॥
ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥
He is the Inner-knower, the Searcher of hearts, the Giver of souls; gazing upon Him, I am satisfied and fulfilled. ||19||
अंतरजामी जीअन का दाता देखत त्रिपति अघाई ॥१९॥
ਏਕੰਕਾਰੁਨਿਰੰਜਨੁਨਿਰਭਉਸਭਜਲਿਥਲਿਰਹਿਆਸਮਾਈ॥੨੦॥
(ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥
He is the One Universal Creator Lord, immaculate and fearless; He is permeating and pervading all the water and the land. ||20||
एकंकारु निरंजनु निरभउ सभ जलि थलि रहिआ समाई ॥२०॥
ਭਗਤਿਦਾਨੁਭਗਤਾਕਉਦੀਨਾਹਰਿਨਾਨਕੁਜਾਚੈਮਾਈ॥੨੧॥੧॥੬॥
ਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ ॥੨੧॥੧॥੬॥
He blesses His devotees with the Gift of devotional worship; Nanak longs for the Lord, O my mother. ||21||1||6||
भगति दानु भगता कउ दीना हरि नानकु जाचै माई ॥२१॥१॥६॥
WWW.GURBANI.WORLD