GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1204
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਮਾਈਸਤਿਸਤਿਸਤਿਹਰਿਸਤਿਸਤਿਸਤਿਸਾਧਾ
ਹੇ ਮਾਂ! ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦੇ ਸੰਤ ਜਨ ਭੀ ਅਟੱਲ ਆਤਮਕ ਜੀਵਨ ਵਾਲੇ ਹਨ-
O mother, True, True, True is the Lord, and True, True, True is His Holy Saint.
माई सति सति सति हरि सति सति सति साधा ॥
ਬਚਨੁਗੁਰੂਜੋਪੂਰੈਕਹਿਓਮੈਛੀਕਿਗਾਂਠਰੀਬਾਧਾ॥੧॥ਰਹਾਉ
ਇਹ ਜਿਹੜਾ ਬਚਨ (ਮੈਨੂੰ) ਪੂਰੇ ਗੁਰੂ ਨੇ ਦੱਸਿਆ ਹੈ, ਮੈਂ ਇਸ ਨੂੰ ਘੁੱਟ ਕੇ ਆਪਣੇ ਪੱਲੇ ਬੰਨ੍ਹ ਲਿਆ ਹੈ ॥੧॥ ਰਹਾਉ ॥
The Word which the Perfect Guru has spoken, I have tied to my robe. ||1||Pause||
बचनु गुरू जो पूरै कहिओ मै छीकि गांठरी बाधा ॥१॥ रहाउ ॥
ਨਿਸਿਬਾਸੁਰਨਖਿਅਤ੍ਰਬਿਨਾਸੀਰਵਿਸਸੀਅਰਬੇਨਾਧਾ
ਹੇ ਮਾਂ! ਰਾਤ, ਦਿਨ, ਤਾਰੇ, ਸੂਰਜ, ਚੰਦ੍ਰਮਾ-ਇਹ ਸਾਰੇ ਨਾਸਵੰਤ ਹਨ।
Night and day, and the stars in the sky shall vanish. The sun and the moon shall vanish.
निसि बासुर नखिअत्र बिनासी रवि ससीअर बेनाधा ॥
ਗਿਰਿਬਸੁਧਾਜਲਪਵਨਜਾਇਗੋਇਕਿਸਾਧਬਚਨਅਟਲਾਧਾ॥੧॥
ਪਹਾੜ, ਧਰਤੀ, ਪਾਣੀ, ਹਵਾ-ਹਰੇਕ ਚੀਜ਼ ਨਾਸ ਹੋ ਜਾਇਗੀ। ਸਿਰਫ਼ ਗੁਰੂ ਦੇ ਬਚਨ ਹੀ ਕਦੇ ਟਲ ਨਹੀਂ ਸਕਦੇ ॥੧॥
The mountains, the earth, the water and the air shall pass away. Only the Word of the Holy Saint shall endure. ||1||
गिरि बसुधा जल पवन जाइगो इकि साध बचन अटलाधा ॥१॥
ਅੰਡਬਿਨਾਸੀਜੇਰਬਿਨਾਸੀਉਤਭੁਜਸੇਤਬਿਨਾਧਾ
ਹੇ ਮਾਂ! ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ ਸਭ ਜੀਵ ਨਾਸਵੰਤ ਹਨ।
Those born of eggs shall pass away, and those born of the womb shall pass away. Those born of the earth and sweat shall pass away as well.
अंड बिनासी जेर बिनासी उतभुज सेत बिनाधा ॥
ਚਾਰਿਬਿਨਾਸੀਖਟਹਿਬਿਨਾਸੀਇਕਿਸਾਧਬਚਨਨਿਹਚਲਾਧਾ॥੨॥
ਚਾਰ ਵੇਦ, ਛੇ ਸ਼ਾਸਤ੍ਰ-ਇਹ ਭੀ ਨਾਸਵੰਤ ਹਨ। ਸਿਰਫ਼ ਗੁਰੂ ਦੇ ਬਚਨ ਹੀ ਸਦਾ ਕਾਇਮ ਰਹਿਣ ਵਾਲੇ ਹਨ। ਧਰਮ ਪੁਸਤਕ ਤਾਂ ਕਈ ਬਣੇ ਤੇ ਕਈ ਮਿਟੇ, ਪਰ ਸਾਧ ਦਾ ਬਚਨ, ਭਾਵ, ਸਿਮਰਨ ਦੀ ਪੱਧਤੀ ਸਦਾ ਅਟੱਲ ਰਹਿੰਦੀ ਹੈ ॥੨॥
The four Vedas shall pass away, and the six Shaastras shall pass away. Only the Word of the Holy Saint is eternal. ||2||
चारि बिनासी खटहि बिनासी इकि साध बचन निहचलाधा ॥२॥
ਰਾਜਬਿਨਾਸੀਤਾਮਬਿਨਾਸੀਸਾਤਕੁਭੀਬੇਨਾਧਾ
ਹੇ ਮਾਂ! (ਮਾਇਆ ਦੇ ਤਿੰਨ ਗੁਣ) ਰਾਜਸ ਤਾਮਸ ਸਾਤਕ ਨਾਸਵੰਤ ਹਨ।
Raajas, the quality of energetic activity shall pass away. Taamas, the quality of lethargic darkness shall pass away. Saatvas, the quality of peaceful light shall pass away as well.
राज बिनासी ताम बिनासी सातकु भी बेनाधा ॥
ਦ੍ਰਿਸਟਿਮਾਨਹੈਸਗਲਬਿਨਾਸੀਇਕਿਸਾਧਬਚਨਆਗਾਧਾ॥੩॥
ਜੋ ਕੁਝ (ਇਹ ਜਗਤ) ਦਿੱਸ ਰਿਹਾ ਹੈ ਸਾਰਾ ਨਾਸਵੰਤ ਹੈ। ਸਿਰਫ਼ ਗੁਰੂ ਦੇ ਬਚਨ ਹੀ ਐਸੇ ਹਨ ਜੋ ਅਟੱਲ ਹਨ (ਭਾਵ, ਆਤਮਕ ਜੀਵਨ ਵਾਸਤੇ ਜੋ ਮਰਯਾਦਾ ਗੁਰੂ ਨੇ ਦੱਸੀ ਹੈ ਉਹ ਕਦੇ ਭੀ ਕਿਤੇ ਭੀ ਬਦਲ ਨਹੀਂ ਸਕਦੀ) ॥੩॥
All that is seen shall pass away. Only the Word of the Holy Saint is beyond destruction. ||3||
द्रिसटिमान है सगल बिनासी इकि साध बचन आगाधा ॥३॥
ਆਪੇਆਪਿਆਪਹੀਆਪੇਸਭੁਆਪਨਖੇਲੁਦਿਖਾਧਾ
ਹੇ ਭਾਈ! ਜਿਹੜਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ, ਜਿਸ ਨੇ ਇਹ ਸਾਰਾ ਆਪਣਾ ਜਗਤ-ਤਮਾਸ਼ਾ ਵਿਖਾਇਆ ਹੋਇਆ ਹੈ,
He Himself is Himself by Himself. All that is seen is His play.
आपे आपि आप ही आपे सभु आपन खेलु दिखाधा ॥
ਪਾਇਓਜਾਈਕਹੀਭਾਂਤਿਰੇਪ੍ਰਭੁਨਾਨਕਗੁਰਮਿਲਿਲਾਧਾ॥੪॥੬॥
ਹੇ ਭਾਈ! ਉਹ ਹੋਰ ਕਿਸੇ ਭੀ ਤਰੀਕੇ ਨਾਲ ਨਹੀਂ ਮਿਲ ਸਕਦਾ। ਹੇ ਨਾਨਕ! ਉਹ ਪ੍ਰਭੂ ਗੁਰੂ ਨੂੰ ਮਿਲ ਕੇ (ਹੀ) ਲੱਭ ਸਕੀਦਾ ਹੈ ॥੪॥੬॥
He cannot be found by any means. O Nanak, meeting with the Guru, God is found. ||4||6||
पाइओ न जाई कही भांति रे प्रभु नानक गुर मिलि लाधा ॥४॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ